ਮ੍ਰਿਤਕ ਵਿਦਿਆਰਥੀ ਦੇ ਮਾਪਿਆਂ, ਜਮਾਤੀਆਂ ਤੇ ਹੋਰਾਂ ਵੱਲੋਂ ਥਾਣੇ ਅੱਗੇ ਭੁੱਖ ਹੜਤਾਲ

ਮਾਮਲਾ ਹੋਣਹਾਰ ਦਲਿਤ ਵਿਦਿਆਰਥੀ ਦੀ ਮੌਤ ਲਈ ਜਿੰਮੇਵਾਰ ਪ੍ਰਿਸ਼ੀਪਲ ਵਿਰੁੱਧ ਕਾਰਵਾਈ ਨਾ ਕਰਨ ਦਾ
ਮੋਟੀ ਰਕਮ ਲੈ ਕੇ ਦੋਸ਼ੀ ਨੂੰ ਬਚਾਉਣ ਵਾਲੀ ਜੀ. ਆਰ. ਪੀ. ਨੇ ਮੀਡੀਆ ਤੋਂ ਵੱਟਿਆ ਪਾਸਾ

ਦਲਿਤ ਹੋਣਹਾਰ ਵਿਦਿਆਰਥੀ ਦੀ ਮੌਤ ਲਈ ਜਿੰਮੇਵਾਰ ਦੋਸੀ ਨੂੰ ਤਫਤੀਸ ਵਿੱਚੋਂ ਕੱਢਣ 'ਤੇ ਥਾਣਾ ਜੀ.ਆਰ.ਪੀ. ਬਠਿੰਡਾ ਅੱਗੇ ਨਾਅਰੇਵਾਜੀ ਕਰਦੇ ਹੋਏ ਇਨਸਾਫ਼ ਪਸੰਦ ਲੋਕ।

ਦਲਿਤ ਹੋਣਹਾਰ ਵਿਦਿਆਰਥੀ ਦੀ ਮੌਤ ਲਈ ਜਿੰਮੇਵਾਰ ਦੋਸੀ ਨੂੰ ਤਫਤੀਸ ਵਿੱਚੋਂ ਕੱਢਣ ‘ਤੇ ਥਾਣਾ ਜੀ.ਆਰ.ਪੀ. ਬਠਿੰਡਾ ਅੱਗੇ ਨਾਅਰੇਵਾਜੀ ਕਰਦੇ ਹੋਏ ਇਨਸਾਫ਼ ਪਸੰਦ ਲੋਕ।

ਬਠਿੰਡਾ, 6 ਨਵੰਬਰ – ਨਹਿਰੂ ਮੈਮੋਰੀਅਲ ਕਾਲਜ਼ ਮਾਨਸਾ ਦੇ ਉਪ ਪ੍ਰਿਸੀਪਲ ਚਰਨਜੀਤ ਸਿੱਧੂ ਵੱਲੋਂ ਲਗਾਤਾਰ ਜਲੀਲ ਕਰਨ, ਧਮਕੀਆਂ ਦੇਣ ਅਤੇ ਉਸ ਦੇ ਗੈਰ ਮਨੁੱਖੀ ਵਿਵਹਾਰ ਤੋਂ ਤੰਗ ਆ ਕੇ ਖ਼ੁਦਕੁਸੀ ਕਰ ਗਏ ਇੱਕ ਦਲਿਤ, ਹੋਣਹਾਰ ਵਿਦਿਆਰਥੀ ਨੂੰ ਇਨਸਾਫ਼ ਨਾ ਦੇਣ ‘ਤੇ ਪਰਿਵਾਰ, ਵਿਦਿਆਰਥੀਆਂ ਤੇ ਹੋਰਨਾਂ ਜਥੇਬੰਦੀਆਂ ਵੱਲੋਂ ਬਠਿੰਡਾ ਥਾਣਾ ਜੀ. ਆਰ.ਪੀ. ਦੇ ਗੇਟ ਅੱਗੇ ਭੁੱਖ ਹੜ•ਤਾਲ ਕਰਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਜਬਰਦਸਤ ਨਾਅਰੇਵਾਜੀ ਕੀਤੀ। ਜਿਕਰਯੋਗ ਹੈ ਕਿ ਮ੍ਰਿਤਕ ਵਿਦਿਆਰਥੀ ਮੱਖਣ ਸਿੰਘ ਨੇ ਖ਼ੁਦਕੁਸੀ ਨੋਟ ਵਿੱਚ ਬਕਾਇਦਾ ਵਿਸਥਾਰ ਨਾਲ ਚਰਨਜੀਤ ਦੀਆਂ ਸਾਰੀਆਂ ਜਿਆਦਤੀਆਂ ਦਾ ਜਿਕਰ ਕੀਤਾ ਹੈ ਪਰ ਜੀ. ਆਰ. ਪੀ. ਪੁਲਿਸ ਨੇ ਮੋਟੀ ਰਕਮ ਲੈ ਕੇ ਦੋਸੀ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਸ ਦੇ ਬਚਾਅ ‘ਤੇ ਉੱਤਰੀ ਹੋਈ ਹੈ। ਅੱਜ ਦੇ ਥਾਣਾ ਅੱਗੇ ਭੁੱਖ ਹੜ•ਤਾਲ ‘ਤੇ ਬੈਠੇ ਪੀੜ•ਤ ਪਰਿਵਾਰ ਨੇ ਦੱਸਿਆ ਕਿ ਮੱਖਣ ਸਿੰਘ ਦੀ ਮੌਤ ਦੇ 65 ਦਿਨਾਂ ਬਾਅਦ ਉਕਤ ਪ੍ਰਿਸੀਪਲ ਨੂੰ ਫੜ•ਨ ਦੀ ਬਜਾਏ ਅੱਜ ਪੁਲਿਸ ਨੇ ਨਵਾਂ ਸੱਪ ਕੱਢਦਿਆ ਕਿਹਾ ਕਿ ਦੋਸੀ ਸਿੱਧੂ ਨੂੰ ਤਫਤੀਸ ਵਿੱਚੋਂ ਬਰੀ ਕਰ ਦਿੱਤਾ ਹੈ। ਜੀ. ਆਰ. ਪੀ. ਪ੍ਰਸ਼ਾਸਨ ਦੀ ਬੇਇਮਾਨੀ ਉਸ ਵੇਲੇ ਵੀ ਸਾਬਤ ਹੋਈ ਜਦੋਂ ਉਸ ਨੇ ਮੀਡੀਆ ਅੱਗੇ ਆਪਣਾ ਪੱਖ ਰੱਖਣ ਤੋ ਸਾਫ਼ ਇਨਕਾਰ ਕਰ ਦਿੱਤਾ।
ਜੀ. ਆਰ. ਪੀ. ਬਠਿੰਡਾ ਤੇ ਡੀ ਸੀ. ਪੀ. ਬਾਵਾ ਦੇ ਲਾਰਿਆਂ ਤੋਂ ਤੰਗ ਆ ਕੇ ਅੱਜ ਸਵੇਰੇ ਜਦੋਂ ਰੇਲਵੇ ਥਾਣਾ ਅੱਗੇ ਇਨਸਾਫ਼ ਪਸੰਦ ਲੋਕਾਂ ਨੇ ਭੁੱਖ ਹੜ•ਤਾਲ ‘ਤੇ ਬੈਠਣਾ ਚਾਹਿਆ ਤਾਂ ਪੁਲਿਸ ਨੇ ਗੱਲ ਸੁਣਨ ਦੀ ਬਜਾਏ ਅੜੀਅਲ ਤੇ ਤਾਨਾਸਾਹੀ ਰਵੱਇਆ ਅਪਣਾਉਦਿਆ ਧਮਕੀਆਂ ਦਿੰਦਿਆ ਦੱਸਿਆ ਕਿ ਦੋਸੀ ਚਰਨਜੀਤ ਸਿੱਧੂ ਨੂੰ ਤਫ਼ਤੀਸ ਵਿੱਚੋਂ ਸਾਫ਼ ਬਰੀ ਕਰ ਦਿੱਤਾ ਹੈ ਇਸ ਕਰਕੇ ਇੱਥੇ ਕੋਈ ਵੀ ਧਰਨਾ ਨਹੀਂ ਲਾ ਸਕਦਾ ਤੇ ਤੁਹਾਡੇ ‘ਤੇ ਪਰਚੇ ਕਰਕੇ ਜੇਲ• ਵਿੱਚ ਸੁੱਟ ਦੇਵਾਗੇ, ਪਰ ਪਰਿਵਾਰ ਤੇ ਸਹਿਯੋਗੀ ਜਥੇਬੰਦੀਆਂ ਦੇ ਦਬਾਅ ਮਗਰੋਂ ਪੁਲਿਸ ਦਾ ਤਾਨਾਸਾਹੀ ਵਤੀਰਾ ਬੇਵੱਸ ਹੋ ਗਿਆ। ਵਿਦਿਆਰਥੀ ਮੱਖਣ ਸਿੰਘ ਇਨਸਾਫ਼ ਕਮੇਟੀ ਦੀ ਹਿਮਾਇਤ ‘ਤੇ ਆਏ ਵਿਦਿਆਰਥੀ ਜਥੇਬੰਦੀ ਦੇ ਸੁਖਜੀਤ ਰਾਮਾਨੰਦੀ ਨੇ ਇਕੱਠ ਨੂੰ ਸੰਬੋਧਨ ਕਰਦਿਆ ਪੁਲਿਸ ਦੇ ਲਾਰੇ ਤੇ ਹੰਕਾਰੀ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆ ਕਿਹਾ ਕਿ ਡੀ. ਸੀ. ਪੀ. ਬਾਵਾ ਤੇ ਹੋਰ ਵਾਰ ਵਾਰ ਇੱਕ ਸੋਚੀ ਸਮਝੀ ਸਾਜਿਸ ਤਹਿਤ ਸਮਾਂ ਵਧਾਉਦੇ ਗਏ ਤੇ ਅੱਜ ਕਹਿ ਦਿੱਤਾ ਕਿ ਦੋਸੀ ਤਫ਼ਤੀਸ ਵਿੱਚ ਬਰੀ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਦੋਂ ਖ਼ੁਦਕੁਸੀ ਦੇ ਜਿੰਮੇਵਾਰ ਪ੍ਰਿਸੀਪਲ ‘ਤੇ ਤੱਥਾਂ ਅਧਾਰਤ ਪਰਚਾ ਹੋ ਚੁੱਕਿਆ ਹੈ ਤਾਂ ਫਿਰ ਪਹਿਲਾ ਤਫ਼ਤੀਸ ਅਤੇ ਫਿਰ ਬਰੀ ਕਿਵੇਂ ਕੀਤਾ ਜਾ ਸਕਦਾ ਹੈ। ਇਨਕਲਾਬੀ ਨੌਜਵਾਨ ਸਭਾ ਦੀ ਆਗੂ ਗਗਨ ਕੌਰ ਮਾਨਸਾ ਨੇ ਕਿਹਾ ਕਿ ਇੱਕ ਹੋਣਹਾਰ ਤੇ ਦਲਿਤ ਵਿਦਿਆਰਥੀ ਦੀ ਮੌਤ ਦਾ ਜਿੰਮੇਵਾਰ ਚਰਨਜੀਤ ਸਿੱਧੂ ਨੂੰ ਪੁਲਿਸ ਮੋਟੀ ਰਕਮ ਲੈ ਕੇ ਬਰੀ ਕਰ ਰਹੀ ਹੈ ਜੋ ਕਿ ਸਰਾਸਰ ਤੇ ਚਿੱਟੇ ਦਿਨ ਮਨੁੱਖੀ ਹੱਕਾਂ ‘ਤੇ ਡਾਕਾ ਮਾਰਿਆ ਗਿਆ ਹੈ ਜਿਸ ਨੂੰ ਇਨਸਾਫ਼ ਪਸੰਦ ਲੋਕ ਬਰਦਾਸਤ ਨਹੀਂ ਕਰਨਗੇ। ਵਿਦਿਆਰਥੀ ਆਗੂ ਹੁਸਨਿੰਦਰ ਸਿੰਘ ਕੋਟਫ਼ੱਤਾ ਨੇ ਕਿਹਾ ਕਿ ਉਹ ਭਰਾਤਰੀ, ਦਲਿਤ ਤੇ ਹੋਰ ਸੰਘਰਸ਼ਕਾਰੀ ਜਥੇਬੰਦੀਆਂ ਦੀ ਸਹਾਇਤਾ ਲੈ ਕੇ ਇਨਸਾਫ਼ ਲੈਣ ਲਈ ਸੰਘਰਸ਼ ਜਾਰੀ ਰੱਖਣਗੇ। ਡਾ. ਬੀ. ਆਰ. ਅੰਬੇਦਕਰ ਯਾਦਗਰੀ ਲਾਇਬਰੇਰੀ ਤੋਂ ਇਕਬਾਲ ਸਿੰਘ ਮੇਟ ਨੇ ਪੁਲਿਸ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਮ੍ਰਿਤਕ ਮੱਖਣ ਸਿੰਘ ਦਾ ਪਿਤਾ ਹਰਨੇਕ ਸਿੰਘ ਦਿਲ ਤੇ ਹੋਰ ਰੋਗਾਂ ਦਾ ਮਰੀਜ ਹੈ ਅਤੇ ਭੁੱਖ ਹੜ•ਤਾਲ ਜਾ ਸੰਘਰਸ਼ ਦੌਰਾਨ ਜੇ ਉਹਨਾਂ ਦਾ ਕਿਸੇ ਵੀ ਕਿਸਮ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਡੀ. ਐਸ. ਪੀ. ਬਾਵਾ ਤੇ ਇਹ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ। ਮ੍ਰਿਤਕ ਦੇ ਚਾਚਾ ਰਾਮ ਸਿੰਘ ਨੇ ਵੀ ਸੰਬੋਧਨ ਕੀਤਾ।
ਇਨਸਾਫ਼ ਕਮੇਟੀ ਨੇ ਤਿੱਖੇ ਸੰਘਰਸ਼ ਦਾ ਐਲਾਨ ਕਰਦਿਆ ਸੰਘਰਸ਼ ਦੇ ਅਗਲੇ ਪੜ•ਾਅ ਲਈ 11 ਨਵੰਬਰ ਨੂੰ ਡਾ. ਬੀ. ਆਰ. ਅੰਬੇਦਕਰ ਯਾਦਗਰੀ ਲਾਇਬਰੇਰੀ ਵਿੱਚ ਸਾਰੀਆਂ ਸੰਘਰਸ਼ਸੀਲ ਧਿਰਾਂ ਦੀ ਮੀਟਿੰਗ ਬੁਲਾ ਲਈ ਹੈ।