ਮੱਕੀ ਦੀ ਖੇਤੀ ਕਿਸਾਨਾਂ ਲਈ ਹੋ ਰਹੀ ਲਾਹੇਬੰਦ ਸਾਬਤ

ਕਿਸਾਨਾਂ ਦੇ ਵਟਸਅੱਪ ਗਰੁੱਪ ਬਣਾਕੇ ਦਿੱਤੀ ਜਾਵੇਗੀ ਖੇਤੀ ਨਾਲ ਸਬੰਧਤ ਜਾਣਕਾਰੀ

ਮੁਹਾਲੀ, 3 ਅਗਸਤ (ਜਗਮੋਹਨ ਸਿੰਘ ਸੰਧੂ) – ਪੰਜਾਬ ਸਰਕਾਰ ਵੱਲੋਂ ਦਿਨੋ ਦਿਨ ਧਰਤੀ ਹੇਠ ਘੱਟ ਰਹੇ ਪਾਣੀ ਦੇ ਪੱਧਰ ਨੂੰ ਉਚਾ ਚੁੱਕਣ ਲਈ ਅਤੇ ਕਿਸਾਨਾਂ ਨੂੰ ਰਵਾਇਤੀ ਫਸਲੀ ਕਣਕ ਝੋਨੇ ਦੇ ਚੱਕਰ ਚੋਂ ਕੱਢਣ ਲਈ ਸਮੇਂ ਸਮੇਂ ਤੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਤ ਕਰਨ ਦੇ ਲਈ ਸੈਮੀਨਾਰ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਅੱਜ ਤੋਂ 05 ਸਾਲ ਪਹਿਲਾਂ ਸਤਾਬਗੜ ਦੇ ਕਿਸਾਨ ਦੀਦਾਰ ਸਿੰਘ ਨੇ ਪਹਿਲਾਂ ਸਿਰਫ ਸਾਲ ਵਿਚ ਕਣਕ ਅਤੇ ਝੋਨੇ ਦੀ ਖੇਤੀ ਕਰਦਾ ਸੀ। ਪਰ ਇਕ ਵਾਰ ਝੋਨੇ ਦੀ ਫਸਲ ਦੌਰਾਨ ਘੱਟ ਮੀਂਹ ਕਾਰਣ ਉਸ ਨੂੰ ਕਾਫੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਉਸ ਨੇ ਕੁਛ ਨਵਾਂ ਕਰਨ ਦਾ ਸੋਚਿਆ । ਦੀਦਾਰ ਸਿੰਘ ਨੇ ਕਣਕ ਦੀ ਕਟਾਈ ਤੋਂ ਬਾਅਦ ਮਈ ਦੇ ਸੁਰੂ ਵਿਚ ਆਪਣੇ ਕੁਛ ਰਕਬੇ ਵਿਚ ਮੱਕੀ ਦੀ ਖੇਤੀ ਸ਼ੁਰੂ ਕੀਤੀ । ਦੀਦਾਰ ਸਿੰਘ ਦਾ ਕਹਿਣਾ ਹੈ ਕਿ ਪਹਿਲੀ ਵਾਰ ਮੱਕੀ ਦੀ ਖੇਤੀ ਕਰਨ ਨਾਲ ਉਨਾਂ ਨੂੰ ਕੁਛ ਵਧੀਆ ਮਹਿਸੂਸ ਹੋਇਆ ਅਤੇ ਉਨਾਂ ਨੂੰ ਆਰਥਿਕ ਲਾਭ ਵੀ ਹੋਇਆ। ਪਹਿਲਾਂ ਪਹਿਲਾਂ ਕੁਝ ਸਮਾਂ ਉਸ ਨੂੰ ਕੁਛ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਪਰ ਸਮੇਂ ਸਮੇਂ ਤੇ ਸਰਕਾਰ ਵੱਲੋਂ ਜਾਗਰੂਕਤਾ ਕੈਂਪ ਰਾਹੀਂ ਦਿੱਤੀ ਜਾਦੀ ਜਾਣਕਾਰੀ ਹਾਸਲ ਕਰਕੇ ਉਸ ਨੇ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕੀਟ ਨਾਸ਼ਕਾਂ ਦੀ ਵਰਤੋਂ ਅਤੇ ਨਵੇਂ ਨਵੇਂ ਬੀਜਾਂ ਦੇ ਇਸਤੇਮਾਲ ਕਰਨ ਲੱਗ ਪਿਆ। ਇਸ ਨਾਲ ਉਸ ਨੇ ਆਪਣੀ ਮੱਕੀ ਦੀ ਖੇਤੀ ਦਾ ਰਕਬਾ ਵੀ ਅੱਜ ਤਿੰਨ ਏਕੜ ਤਕ ਕਰ ਲਿਆ ਹੈ ਉਸ ਦਾ ਕਹਿਣਾ ਹੈ ਕਿ ਉਹ ਸਾਲ ਵਿਚ ਤਿੰਨ ਫਸਲਾਂ ਕਣਕ, ਮੱਕੀ ਅਤੇ ਆਲੂ ਦੀ ਖੇਤੀ ਕਰਨ ਲਈ ਉਸ ਨੂੰ ਜਿਥੇ ਮਾਲੀ ਲਾਭ ਹੋਇਆ ਹੈ ਉਥੇ ਪਾਣੀ ਦੀ ਕਾਫੀ ਬੱਚਤ ਹੋਈ ਹੈ। ਉਸ ਦਾ ਕਹਿਣਾ ਹੈ ਕਿ ਪਹਿਲਾਂ ਕੁਝ ਸਮਾਂ ਮੱਕੀ ਦਾ ਰੇਟ ਕਾਫੀ ਘੱਟ ਹੁੰਦਾ ਸੀ। ਪਰ ਪਿਛਲੇ ਸਾਲ 1250 ਰੁਪਏ ਤੋਂ 1300 ਰੁਪਏ ਤੱਕ ਸੁੱਕੀ ਮੱਕੀ ਵਿਕੀ ਹੈ। ਉਸ ਨੇ ਕਿਹਾ ਇਸ ਵਾਰ ਜਿਥੇ ਵਧੀਆ ਫਸਲ ਹੋਈ ਹੈ ਉਸ ਨੂੰ ਰੇਟ ਵੀ ਵੱਧ ਮਿਲਣ ਦੀ ਆਸ ਹੈ।ਉੁਸ ਨੇ ਕਿਹਾ ਜੇ ਕਿਸਾਨ ਮੰਡੀ ਵਿਚ ਗਿੱਲੀ ਮੱਕੀ ਲੈਕੇ ਜਾਂਦਾ ਹੈ ਤਾਂ ਉਸ ਨੂੰ ਰੇਟ ਲਗਭਗ 1100 ਰੁਪਏ ਮਿਲਦਾ ਹੈ। ਉਸ ਨੇ ਕਿਹਾ ਇਸ ਵਾਰ ਸੁੱਕੀ ਮੱਕੀ ਦਾ ਰੇਟ 1600ਰੁਪਏ ਦੇ ਲਗਭਗ ਮਿਲਣ ਦੀ ਉਮੀਦ ਹੈ। ਉਸ ਨੇ ਦੱਸਿਆ ਕਿ ਉਹੋ ਇਕ ਏਕੜ ਵਿਚ 30 ਤੋਂ 35 ਕੁਵਿੰਟਲ ਮੱਕੀ ਦਾ ਝਾੜ ਲੈ ਰਿਹਾ ਹੈ ਅਤੇ ਖੇਤੀ ਵਿਭਾਗ ਵੱਲੋਂ ਸਮੇਂ ਸਮੇਂ ਤੇ ਜੋ ਨਵੇਂ ਨਵੇਂ ਬੀਜ ਜਾਂ ਸੁਝਾਅ ਦਿੱਤੇ ਜਾਂਦੇ ਹਨ ਉਸ ਨੂੰ ਉਸ ਦਾ ਕਾਫੀ ਲਾਭ ਹੋਇਆ ਹੈ। ਉਸ ਨੇ ਦੱਸਿਆ ਕਿ ਜਿਥੇ ਸਰਕਾਰ ਪੈਟੈਟੋ ਪਲਾਂਟਰ ਸਬਸਿਡੀ ਤੇ ਦੇ ਰਹੀ ਹੈ ਅਤੇ ਵਪਾਰੀਆਂ ਵੱਲੋਂ ਉਸ ਦੀ ਫਸਲ ਦਾ ਮੁੱਲ ਤਹਿਤ ਕਰਨ ਨਾਲ ਉਸ ਨੂੰ ਜਿਥੇ ਫਸਲ ਦਾ ਮੁੱਲ ਠੀਕ ਮਿਲ ਜਾਂਦਾ ਹੈ। ਉਸ ਨੇ ਕਿਹਾ ਕਿ ਸਰਕਾਰ ਨੂੰ ਮੱਕੀ ਦਾ ਰੇਟ ਵੀ ਬਾਕੀ ਫਸਲਾਂ ਵਾਂਗ ਨਿਰਧਾਰਤ ਕਰਨਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨ ਮੱਕੀ ਦੀ ਫਸਲ ਵੱਲ ਪ੍ਰੇਰਿਤ ਹੋ ਸਕੇ। ਪਿਛਲੇ ਦਿਨੀ ਸਰਕਾਰ ਦੇ ਐਗਰੀਕਲਚਰ ਸਕੱਤਰ ਵੀæਪੀ ਸਿੰਘ ਵੱਲੋਂ ਉਨਾਂ ਦੇ ਖੇਤ ਦੇ ਨਿਰੀਖਣ ਕਰਨ ਬਾਰੇ ਉਨਾਂ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਜਿਥੇ ਸਕੱਤਰ ਸਾਹਿਬ ਵੱਲੋਂ ਖੇਤੀ ਅਧਿਕਾਰੀਆਂ ਦੇ ਵੱਧ ਤੋਂ ਵੱਧ ਵਟਸ ਗਰੁੱਪ ਬਣਾਕੇ ਖੇਤੀ ਤਕਨੀਕਾਂ ਦੀ ਨਵੀਂ ਨਵੀਂ ਜਾਣਕਾਰੀ ਮੌਸਮ ਦਾ ਹਾਲ ਬਾਰੇ ਜਾਣਕਾਰੀ ਦੇਣ ਦੇ ਕਦਮ ਦੀ ਸ਼ਲਾਘਾ ਕਰਦੇ ਕਿਹਾ ਇਸ ਨਾਲ ਜਿਥੇ ਕਿਸਾਨਾਂ ਨੂੰ ਮੌਸਮ ਦੀ ਜਾਣਾਰੀ ਮਿਲੇ ਸਕੇ ਊਥੇ ਇਸ ਸੂਚਨਾ ਦਾ ਲਾਹਾ ਲੈ ਸਕਣਗੇ । ਉਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਉਥੇ ਹੀ ਸਰਕਾਰ ਨੂੰ ਵੀ ਮੰਗ ਕੀਤੀ ਮੱਕੀ ਦੇ ਬੀਜ ਤੇ ਮਿਲਣ ਵਾਲੀ ਸਬ ਸਿਡੀ ਸਾਰਾ ਸਾਲ ਕਿਸਾਨਾਂ ਨੂੰ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਮੱਕੀ ਦੀ ਖੇਤੀ ਕਰਨ ਨਾਲ ਜਿਥੋਂ ਕਿਸਾਨ ਫਸਲੀ ਚੱਕਰ ਚੋ ਨਿਕਲ ਸਕਣਗੇ ਉਥੇ ਹੀ ਉਹ ਕਿਸਾਨ ਆਰਥਿਕ ਪੱਖੋਂ ਵੀ ਮਜ਼ਬੂਤ ਹੋਣਗੇ। ਉਨਾਂ ਸਰਕਾਰ ਵੱਲੋਂ ਦੋ ਦੋ ਪਿੰਡਾਂ ਪਿਛੇ ਜੋ ਫਾਰਮਜ਼ ਫਰੈਂਡ ਬਣਾਏ ਗਏ ਹਨ ਉਸ ਨਾਲ ਕਿਸਾਨ ਆਪਣੇ ਸਾਥੀਆਂ ਨਾਲ ਖੇਤੀ ਨਾਲ ਸਬੰਧਤ ਨਵੀਂ ਨਵਂੀ ਤਕਨੀਕਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨਾਂ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਕਿਸਾਨ ਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਧੇ ਵੀ ਉਪਣਾਉਣ ਦੀ ਲੋੜ ਹੈ। ਉਨਾਂ ਇਲਾਕੇ ਵਿਚ ਨੀਲ ਗਊਆਂ ਦੇ ਨਾਲ ਜੋ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੁੰਦਾ ਹੈ ਉਸ ਬਾਰੇ ਵੀ ਸਰਕਾਰ ਨੂੰ ਵਿਸ਼ੇਸ ਧਿਆਨ ਦੇ ਕੇ ਠੋਸ ਨੀਤੀ ਬਣਾਉਣ ਦੀ ਲੋੜ ਹੈ।