ਰਿਜਰਵ ਬੈਂਕ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ

ਨਵੀਂ ਦਿੱਲੀ, 10 ਮਾਰਚ (ਬਿਊਰੋ) – ਲੋਨ ਲੈਣ ਵਾਲੇ ਗਾਹਕਾਂ ਲਈ ਚੰਗੀ ਖਬਰ ਹੈ।

ਰਿਜਰਵ ਬੈਂਕ 5 ਅਪ੍ਰੈਲ ਨੂੰ ਆਉਣ ਵਾਲੀ ਪਾਲਿਸੀ ਵਿਚ ਪਹਿਲਾਂ ਦਰਾਂ ਵਿੱਚ 0æ25 ਫੀਸਦੀ ਦੀ ਕਟੌਤੀ ਕਰ ਸਕਦਾ ਹੈ। ਵਿੱਤੀ ਫਰਮ ਬੈਂਕ ਆਫ ਅਮਰੀਕਾ ਮੇਰਿਲ ਲਿੰਚ ਨੇ ਇਹ ਅਨੁਮਾਨ ਲਗਾਇਆ ਹੈ। ਬੀਓਐਫਏ – ਐਮਐਲ ਦੇ ਮੁਤਾਬਿਕ ਰਿਜਰਵ ਬੈਂਕ ਨੂੰ 5æ5 ਫੀਸਦੀ ਵਿਕਾਸ ਦਰ ਨੂੰ ਫੰਡ ਕਰਨ ਲਈ ਵਿੱਤੀ ਸਾਲ 2017 ਵਿੱਚ 30 ਅਰਬ ਡਾਲਰ ਦੀ ਜ਼ਰੂਰਤ ਹੋਵੇਗੀ। ਇਸਦੇ ਚੱਲਦੇ ਗਵਰਨਰ ਰਘੂਰਾਮ ਰਾਜਨ 5 ਅਪ੍ਰੈਲ ਤੱਕ ਦਰਾਂ ਵਿੱਚ ਇੱਕ ਚੌਥਾਈ ਫੀਸਦੀ ਦੀ ਕਟੌਤੀ ਕਰ ਸਕਦਾ ਹੈ। ਰਿਪੋਰਟ ਦੇ ਮੁਤਾਬਿਕ ਰਿਜਰਵ ਬੈਂਕ ਨਗਦੀ ਵਧਾਉਣ ਲਈ ਰਿਜਰਵ ਬੈਂਕ ਓਪਨ ਮਾਰਕੀਟ ਆਪਰੇਸ਼ਨ ਦੇ ਜਰਿਏ 20 ਹਜਾਰ ਕਰੋੜ ਦੀ ਖਰੀਦ ਕਰ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਨੂੰ ਉਮੀਦ ਹੈ ਕਿ ਰਿਜਰਵ ਬੈਂਕ ਦੇ ਗਵਰਨਰ ਰਾਜਨ 20 ਹਜਾਰ ਕਰੋੜ ਬਾਇਬੈਕ ਕਰਨਗੇ। ਸੈਂਟਰਲ ਬੈਂਕ ਦਸੰਬਰ ਤੋਂ ਹੁਣ ਤੱਕ 1æ08 ਲੱਖ ਕਰੋੜ ਦੀ ਖ੍ਰੀਦ ਕਰ ਚੁੱਕਾ ਹੈ। 4 ਮਾਰਚ ਨੂੰ ਰਿਜਰਵ ਬੈਂਕ ਨੇ ਕਿਹਾ ਸੀ ਕਿ, ਉਹ ਸਰਕਾਰੀ ਸਿਕਯੋਰਿਟੀਜ਼ ਖੁੱਲੇ ਬਾਜ਼ਾਰ ਦੇ ਜਰਿਏ ਖ੍ਰੀਦੇਗਾ। ਬੈਂਕ 10 ਮਾਰਚ ਨੂੰ ਨਗਦੀ ਵਧਾਉਣ ਲਈ 15 ਹਜਾਰ ਕਰੋੜ ਦੀ ਸਿਕਯੋਰਿਟੀਜ ਖਰੀਦੇਗਾ। ਗਵਰਨਰ ਨੇ 2 ਫਰਵਰੀ ਦੀ ਪਾਲਿਸੀ ਵਿੱਚ ਦਰਾਂ ਵਿੱਚ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਸੀ। ਰਾਜਨ ਨੇ ਉਸ ਸਮੇਂ ਮਹਿੰਗਾਈ ਨੂੰ ਜੋਖਮ ਦੱਸਿਆ ਸੀ ਅਤੇ ਬਜਟ ਤੱਕ ਇੰਤਜਾਰ ਕਰਣ ਲਈ ਕਿਹਾ ਸੀ। ਓਪਨ ਮਾਰਕੀਟ ਆਪਰੇਸ਼ਨ ਦੇ ਜਰਿਏ ਰਿਜਰਵ ਬੈਂਕ ਸਰਕਾਰੀ ਸਿਕਯੋਰਿਟੀਜ ਨੂੰ ਖਰੀਦ ਜਾਂ ਵੇਚਕੇ ਨਗਦੀ ਬਰਕਰਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਬਾਜ਼ਾਰ ਵਿੱਚ ਨਗਦੀ ਜ਼ਿਆਦਾ ਹੈ ਤਾਂ ਰਿਜਰਵ ਬੈਂਕ ਇਸ ਉੱਤੇ ਲਗਾਮ ਲਗਾ ਦਿੰਦਾ ਹੈ। ਜਦੋਂ ਬਾਜ਼ਾਰ ਵਿੱਚ ਨਗਦੀ ਦੀ ਕਮੀ ਹੁੰਦੀ ਹੈ ਤਾਂ ਰਿਜਰਵ ਬੈਂਕ ਸਿਕਯੋਰਿਟੀਜ ਖਰੀਦ ਕਰ ਬਾਜ਼ਾਰ ਵਿੱਚ ਨਗਦੀ ਵਧਾਉਂਦਾ ਹੈ। ਜਨਵਰੀ ਤੋਂ ਦਸੰਬਰ 2015 ਤੱਕ ਰਿਜਰਵ ਬੈਂਕ ਨੇ 1.25 ਫੀਸਦੀ ਦਰਾਂ ਘਟਾਈਆਂ ਸਨ।