ਰੋਮ ਮੈਟਰੋ ਵਿਚ ਹਾਦਸਾ – ਪੜ੍ਹੋ ਪੂਰੀ ਖ਼ਬਰ ( VIDEO NEWS )

romeਰੋਮ (ਇਟਲੀ) 23 ਅਕਤੂਬਰ (ਪੰਜਾਬ ਐਕਸਪ੍ਰੈੱਸ) – ਰੋਮ ਦੇ ਮੈਟਰੋ ਸਟੇਸ਼ਨ ‘ਤੇ ਫੁੱਟਬਾਲ ਦੇ ਪ੍ਰਸ਼ੰਸਕਾਂ ਨਾਲ ਭਰਿਆ ਹੋਇਆ ਇਕ ਐਸਕੇਲਟਰ ਟੁੱਟ ਜਾਣ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਹੁਣ ਤੱਕ ਦੀ ਰਿਪੋਰਟ ਅਨੁਸਾਰ ਤਕਰੀਬਨ 20 ਲੋਕਾਂ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਉੱਥੇ ਹੀ ਦੂਸਰੇ ਪਾਸੇ ਹਾਦਸੇ ਵਾਲੀ ਜਗ੍ਹਾ ਉੱਤੇ ਮੌਜੂਦ ਕੁਝ ਲੋਕਾਂ ਨੇ ਵੀਡੀਓ ਵੀ ਬਣਾਈਆਂ ਹਨ। ਚੈਂਪੀਅਨ ਲੀਗ ਮੈਚਾਂ ਵਿਚ ਰੋਮ ਅਤੇ ਸੀਐੱਸਕੇਏ ਮੋਸਕੋ ਵਿਚਾਲੇ ਹੋਣ ਵਾਲੇ ਮੈਚ ਨੂੰ ਦੇਖਣ ਲਈ ਜਾ ਰਹੇ ਫੁੱਟਬਾਲ ਪ੍ਰਸ਼ੰਸਕਾਂ ਨਾਲ ਭਰੀਆਂ ਹੋਈਆਂ ਬਿਜਲੀ ਵਾਲੀਆਂ ਪੌੜੀਆਂ (ਐਸਕੇਲਟਰ) ਦੇ ਖਰਾਬ ਹੋ ਜਾਣ ਨਾਲ ਵੱਡੀ ਗਿਣਤੀ ਵਿਚ ਲੋਕ ਕੁਚਲੇ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲੈਂਸਾ ਦੁਆਰਾ ਜਖਮੀਆਂ ਨੂੰ ਹਸਪਤਾਲਾਂ ਵਿਚ ਪਹੁੰਚਾਉਣ ਦੀ ਵਿਅਸਥਾ ਕੀਤੀ ਗਈ। ਇਨ੍ਹਾਂ ਲੋਕਾਂ ਵਿਚੋਂ 20 ਦੇ ਕਰੀਬ ਲੋਕ ਵਧੇਰੇ ਜਖਮੀ ਹਨ।
ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ, ਇਹ ਸਭ ਇੰਨੀ ਤੇਜੀ ਨਾਲ ਵਾਪਰਿਆ ਕਿ ਕੁਝ ਵੀ ਕਰਨ ਦਾ ਸਮਾਂ ਨਹੀਂ ਸੀ, ਫਿਰ ਵੀ ਕੁਝ ਲੋਕਾਂ ਨੇ ਹਿੰਮਤ ਨਾਲ ਦੂਸਰੇ ਪਾਸੇ ਛਾਲਾਂ ਮਾਰੀਆਂ। ਕਈ ਮਦਦਗਾਰ ਲੋਕਾਂ ਨੇ ਇੱਥੇ ਫਸੇ ਲੋਕਾਂ ਨੂੰ ਪੌੜੀਆਂ ਤੋਂ ਬਾਹਰ ਖਿੱਚਿਆ, ਜਿਸ ਕਾਰਨ ਮਾਮੂਲੀ ਸੱਟਾਂ ਨਾਲ ਹੀ ਇਨ੍ਹਾਂ ਲੋਕਾਂ ਦਾ ਬਚਾਅ ਹੋ ਗਿਆ। ਜਖਮੀ ਲੋਕ ਹਸਪਤਾਲ ਵਿਚ ਜੇਰੇ ਇਲਾਜ ਹਨ।

rome1