ਲੋਕਾਂ ਦੀਆਂ ਦੁੱਖ ਤਕਲੀਫਾਂ ਦੇ ਹੱਲ ਲਈ ਜਲਦੀ ਹੀ ਪਿੰਡਾਂ ਵਿੱਚ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ – ਆਪ ਪਾਰਟੀ

altਭਦੌੜ/ਸ਼ਹਿਣਾ, 19 ਜੁਲਾਈ (ਸਾਹਿਬ ਸੰਧੂ) – ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਜਲਦ ਹੀ ਪਿੰਡ ਵਿੱਚ ਬੂਥ ਲੇਬਲ, ਸ਼ਹਿਰਾਂ ਵਿੱਚ ਵਾਰਡ ਬੂਥ ਲੇਬਲ ਅਤੇ ਇਸਤਰੀ ਵਿੰਗ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਤੇ ਪਹਿਲ ਦੇ ਅਧਾਰ ‘ਤੇ ਆਮ ਆਦਮੀ ਦੇ ਦੁੱਖ ਤਕਲੀਫਾਂ ਦੇ ਮਸਲੇ ਹੱਲ ਕੀਤੇ ਜਾਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਬਰਨਾਲਾ ਮਲੇਰਕੋਟਲਾ ਦੇ ਅਜ਼ਰਬਰ ਸਨੀ ਰਾਏ ਨੇ ਭਦੌੜ ਪੁੱਜ਼ ਕੇ ਕੀਤਾ। ਭਲੇਰੀਆ ਦੀ ਧਰਮਸ਼ਾਲਾ ਵਿੱਚ ਇਕੱਠੇ ਹੋਏ ਆਮ ਆਦਮੀ ਪਾਰਟੀ ਵਰਕਰਾਂ ਅਤੇ ਲੋਕਾਂ ਨਾਲ ਗੱਲ ਕਰਦਿਆਂ ਉਹਨਾਂ ਆਖਿਆ ਕਿ, ਜਲਦ ਹੀ ਭਗਵੰਤ ਮਾਨ ਵੱਲੋਂ ਭਦੌੜ ਦੇ ਪਿੰਡਾਂ ਦਾ ਦੌਰਾ ਕਰ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ ਤੇ ਉਹਨਾਂ ਨੇ ਆਖਿਆ ਕਿ, ਲੋਕ ਸਭਾ ਦਾ ਸ਼ੈਸਨ ਚੱਲਣ ਕਾਰਨ ਭਗਵੰਤ ਮਾਨ ਆਪਣੇ ਰੁਝੇਵਿਆਂ ਵਿੱਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਉਹਨਾਂ ਨੇ ਆਖਿਆ ਕਿ, ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਵੱਲੋਂ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਰਾਰਿਆ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਵੱਲੋਂ ਆਪਣੇ ਪਾਰਟੀ ਵਰਕਰਾਂ ਨਾਲ ਵੀ ਵਿਚਾਰ ਵਟਾਂਦਰਾ ਕਰ ਉਹਨਾਂ ਦੀਆਂ ਸਮੱਸਿਆਵਾ ਸੁਣੀਆਂ। ਇਸ ਮੌਕੇ ਕੀਰਤ ਸਿੰਗਲਾ ਕਨਵੀਨਰ ਭਦੌੜ ਨੇ ਸੰਬੋਧਨ ਕਰਦਿਆਂ ਕਿਹਾ ਕਿ, ਵਿਰੋਧੀ ਪਾਰਟੀਆਂ ਵੱਲੋਂ ਭਗਵੰਤ ਮਾਨ ਵਿਰੁੱਧ ਦਲਿਤਾਂ ਦੇ ਮਸਲੇ ਨੂੰ ਲੈ ਪੁੱਠੇ ਸਿੱਧੇ ਬਿਆਨ ਦਿੱਤੇ ਜਾ ਰਹੇ ਹਨ ਤੇ ਜਲਦ ਹੀ ਦਲਿੱਤ ਭਾਈਚਾਰੇ ਦੇ ਮਸਲੇ ਦਾ ਹੱਲ ਵੀ ਕਰ ਲਿਆ ਜਾਵੇਗਾ। ਇਸ ਮੌਕੇ ਉਹਨਾਂ ਨੇ ਆਖਿਆ ਕਿ, ਕੇਜ਼ਰੀਵਾਲ ਦੀ ਸਰਕਾਰ ਨੇ 49 ਦਿਨਾਂ ਵਿੱਚ ਓਹ ਕੀਤਾ ਜੋ ਅਜ਼ੇ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਤੇ ਅੱਛੇ ਦਿਨਾਂ ਦੀ ਦੁਹਾਈ ਪਾਉਣ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਸੱਤਾ ਵਿੱਚ ਆਉਣ ‘ਤੇ ਮਹਿੰਗਾਈ ਨਾਲ ਲੋਕਾਂ ਦਾ ਲੱਕ ਭੰਨ ਦਿੱਤ। ਇਸ ਮੌਕੇ ਅਮਰੀਸ਼ ਭੋਤਨਾ, ਸੁਖਚੈਨ ਮੱਝੂਕੇ, ਗੁਰਮੇਲ ਨੈਣੇਵਾਲ, ਗੁਰਜੀਤ ਛੰਨਾ, ਗੁਰਸੇਵਕ ਨੈਣੇਵਾਲ, ਤਲਵਿੰਦਰ ਸ਼ਹਿਣਾ, ਗੁਰਪ੍ਰੀਤ ਸੰਧੂ ਕਲਾਂ, ਰੇਸ਼ਮ ਜੰਗੀਆਣਾ, ਗੁਰਲਾਲ ਪ੍ਰੇਮੀ, ਰਮਨ ਜੈਨ, ਗੁਰਦੀਪ ਨੈਣੇਵਾਲ, ਕਾਕਾ ਨੈਣੇਵਾਲ ਅਤੇ ਗੁਰਜੀਤ ਬੁੱਟਰ ਹਾਜ਼ਰ ਸਨ।