ਵਰਪਾਲ ਨੇ ਸੰਗਤਾ ਨੂੰ ਅਕਾਲੀ, ਕਾਂਗਰਸ ਸਰਕਾਰ ਦੀਆ ਕੂੜ ਨੀਤੀਆ ਤੋ ਲੋਕਾ ਨੂੰ ਜਾਣੂ ਕਰਵਾਇਆ

lipਲੋਕ ਇਨਸਾਫ ਪਾਰਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਜੋਤ ਸਿੰਘ ਖਾਲਸਾ ਅਤੇ ਮਾਝਾ ਪ੍ਰਧਾਨ ਅਮਰੀਕ ਸਿੰਘ ਵਰਪਾਲ ਅੰਮ੍ਰਿਤਸਰ ਦੇ ਹਲਕਾ ਦੱਖਣੀ ਚ ਪੈਦੇ ਇਲਾਕਾ ਭਾਈ ਮੰਝ ਰੋਡ ਵਿਖੇ ਇਕ ਮੀਟਿੰਗ ਚ ਸ਼ਾਮਲ ਹੋਏ। ਇਟਲੀ (ਜਸਵਿੰਦਰ ਸਿੰਘ ਲਾਟੀ)22/04/2018ਅੱਜ ਲੋਕ ਇਨਸਾਫ ਪਾਰਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਜੋਤ ਸਿੰਘ ਖਾਲਸਾ ਅਤੇ ਮਾਝਾ ਪ੍ਰਧਾਨ ਅਮਰੀਕ ਸਿੰਘ ਵਰਪਾਲ ਅੰਮ੍ਰਿਤਸਰ ਦੇ ਹਲਕਾ ਦੱਖਣੀ ਚ ਪੈਦੇ ਇਲਾਕਾ ਭਾਈ ਮੰਝ ਰੋਡ ਵਿਖੇ ਇਕ ਮੀਟਿੰਗ ਚ ਸ਼ਾਮਲ ਹੋਏ। ਇਸ ਮੌਕੇ ਇਲਾਕੇ ਦੀਆ ਸੰਗਤਾ ਨੇ ਵੱਡੀ ਗਿਣਤੀ ਵਿੱਚ ਆ ਕੇ ਮੀਟਿੰਗ ਹਿੱਸਾ ਲਿਆ । ਜਗਜੋਤ ਸਿੰਘ ਖਾਲਸਾ ਅਤੇ ਅਮਰੀਕ ਸਿੰਘ ਵਰਪਾਲ ਨੇ ਸੰਗਤਾ ਨੂੰ ਸੰਬੋਧਨ ਕਰਦੇ ਹੋਏ ਅਕਾਲੀ, ਕਾਂਗਰਸ ਸਰਕਾਰ ਦੀਆ ਕੂੜ ਨੀਤੀਆ ਤੋ ਲੋਕਾ ਨੂੰ ਜਾਣੂ ਕਰਵਾਇਆ ਅਤੇ ਲੋਕ ਇਨਸਾਫ ਪਾਰਟੀ ਦਾ ਹਿੱਸਾ ਬਣ ਕੇ ਪੰਜਾਬ ਦੇ ਹੱਕਾ ਲਈ ਸਘੰਰਸ ਕਰਨ ਲਈ ਬੇਨਤੀ ਕੀਤੀ। ਇਸ ਮੌਕੇ ਯੁਵਰਾਜ ਸਿੰਘ ਨੂੰ ਅੰਮ੍ਰਿਤਸਰ ਦਾ B.C ਵਿੰਗ ਦਾ ਪ੍ਰਧਾਨ ,ਸੁੱਖਾ ਸਿੰਘ ਵਲਟੋਹਾ ਨੂੰ ਅੰਮ੍ਰਿਤਸਰ ਦਾ B.C ਵਿੰਗ ਦਾ ਯੁਇੰਟ ਸੈਕਟਰੀ ਅਤੇ ਨਰਿੰਦਰ ਵਿੱਕੀ ਨੂੰ ਸ਼ਹਿਰੀ ਮੀਤ ਪ੍ਰਧਾਨ (General)ਐਲਾਨਿਆ ਗਿਆ।ਨਾਲ ਹੀ ਪ੍ਰਤਾਪ ਸਿੰਘ ਨੂੰ ਵਾਰਡ ਨੰ: 38, ਅਵਤਾਰ ਸਿੰਘ ਨੂੰ ਵਾਰਡ ਨੰ:39 ਅਤੇ ਸਰਬਜੀਤ ਸਿੰਘ ਧਾਮੀ ਨੂੰ ਵਾਰਡ ਨੰ: 44 ਦਾ B.C ਵਿੰਗ ਦਾ ਪ੍ਰਧਾਨ ਐਲਾਨਿਆ ਗਿਆ। ਅੰਤ ਚ ਜਗਜੋਤ ਸਿੰਘ ਖਾਲਸਾ ਨੇ ਨਵੇ ਐਲਾਨੇ ਪ੍ਰਧਾਨਾ ਨੂੰ ਵਧਾਈ ਦਿੱਤੀ ਅਤੇ ਆਈ ਸਾਰੀ ਸੰਗਤ ਦਾ ਧੰਨਵਾਦ ਕੀਤਾ।ਸਾਰੀ ਯੁਰੋਪ ਅਤੇ ਯੂ ਕੇ ਲੋਕ ਇਨਸਾਫ ਪਾਰਟੀ ਦੀ ਕੌਰ ਕਮੇਟੀ ਤੇ ਇਟਲੀ ਦੀ ਲੋਕ ਇਨਸਾਫ ਪਾਰਟੀ ਵਲੋਂ ਸ.ਅਮਰੀਕ ਸਿੰਘ ਵਰਪਾਲ (ਮਾਝਾ ਪ੍ਰਧਾਨ ) ਤੇ ਲੋਕ ਇਨਸਾਫ ਪਾਰਟੀ ਇੱਟਲੀ ਵਲੋਂ ਨਵੇ ਚੁਣੇ ਗਏ ਮੈਂਬਰਾਂ ਨੂੰ ਲੱਖ -ਲੱਖ ਮੁਬਾਰਕ।