ਵਿਸ਼ਵ ਪ੍ਰਸਿੱਧ ਪੰਜਾਬੀ  ਲੇਖਕ ਅਤੇ ਪੱਤਰਕਾਰ ਹਰਮਿੰਦਰ ਢਿੱਲੋਂ ਮੌ ਸਾਹਿਬ ਦੀ ਬੇਵਕਤ ਮੌਤ  ਪੰਜਾਬੀ ਪੱਤਰਕਾਰੀ ਲਈ ਅਸਹਿ:-ਭੌਰਾ

*ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਇਟਲੀ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ*

26904504_1877798678939066_1463550592043059809_n

ਪੱਤਰਕਾਰ ਹਰਮਿੰਦਰ ਸਿੰਘ ਢਿੱਲੋਂ

ਰੋਮ ਇਟਲੀ (ਕੈਂਥ)ਆਪਣੀ ਕਲਮ ਨਾਲ ਪੰਜਾਬੀ ਮਾਂ ਬੋਲੀ ਅਤੇ ਮਾਂ ਖੇਡ ਕੱਬਡੀ ਦੀਆਂ ਵਿਸ਼ਵ ਪੱਧਰ ਉੱੱਤੇ ਬਾਤਾਂ ਪਾਉਣ ਵਾਲੇ ਪਿੰਡ ਮੌ ਸਾਹਿਬ ਦੇ ਨਿਧੱੜਕ ਅਤੇ ਬੇਬਾਕ ਸਖ਼ਸੀਅਤ ਦੇ ਮਾਲਕ ਪ੍ਰਸਿੱਧ ਪੰਜਾਬੀ ਲੇਖਕ ਤੇ ਪੱਤਰਕਾਰ ਹਰਮਿੰਦਰ ਸਿੰਘ ਢਿੱਲੋਂ (45)ਸਪੁੱਤਰ ਸ:ਮੋਹਣ ਸਿੰਘ ਢਿੱਲੋਂ ਦੀ ਬੇਵਕਤ ਮੌਤ  ਪੰਜਾਬੀ ਪੱਤਰਕਾਰੀ ਲਈ ਅਸਹਿ ਹੈ ।ਪੰਜਾਬੀ ਸਾਹਿਤ ਦੇ ਇਸ ਅਨਮੋਲ ਹੀਰੇ ਦੇ  ਤੁਰ ਜਾਣ ਨਾਲ ਪੂਰੀ ਪੰਜਾਬੀਅਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।ਇਹਨਾਂ ਵਿਚਾਰਾਂ ਦਾ ਬਹੁਤ ਭਾਵੁਕ ਅਤੇ ਦੁੱਖੀ ਮਨ ਨਾਲ ਪ੍ਰਗਟਾਵਾ ਕਰਦਿਆਂ ਬਲਜੀਤ ਭੌਰਾ ਸੀਨੀਅਰ ਆਗੂ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਇਟਲੀ ਨੇ ਕਿਹਾ ਹਰਮਿੰਦਰ ਢਿੱਲੋਂ ਨੇ ਪੰਜਾਬੀ ਸਾਹਿਤਕ ਖੇਤਰ ਵਿੱਚ ਆਪਣੀ ਉਸਾਰੂ ਸੋਚ ਨਾਲ ਅਨੇਕਾਂ ਵਿਲੱਖਣ ਪੈੜਾਂ ਪਾਈਆਂ।ਉਸ ਦੀ ਨਿਧੱੜਕ ਸੋਚ ਅਤੇ ਬੇਬਾਕ ਸਖ਼ਸੀਅਤ ਨੂੰ ਹਰ ਪੰਜਾਬੀ ਸਦਾ ਯਾਦ ਕਰਦਾ ਰਹੇਗਾ।ਇਸ ਦੁੱਖ ਦੀ ਘੜ੍ਹੀ ਵਿੱਚ ਪਰਿਵਾਰ ਨਾਲ ਇਟਾਲੀਅਨ ਪੰਜਾਬੀ ਕਲੱਬ ਇਟਲੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ ਤੋਂ ਇਲਾਵਾ ਹਰਦੀਪ ਸਿੰਘ ਧਨੋਆ ਅਤੇ ਸ:ਹਰਬਿੰਦਰ ਸਿੰਘ ਧਾਲੀਵਾਲ ਮੁੱਖ ਸੰਪਾਦਕ ਪੰਜਾਬ ਐਕਸਪ੍ਰੈੱਸ ਇਟਲੀ ਆਦਿ ਨੇ ਵੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ।ਸਵ:ਹਰਮਿੰਦਰ ਢਿੱਲੋਂ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਤਿੰਨ ਜਵਾਨ ਧੀਆਂ ਨੂੰ ਰੌਂਦਿਆਂ -ਕੁਰਲਾਉਂਦਿਆਂ ਛੱਡ ਗਏ ਹਨ। ਉਹਨਾਂ ਦੀ ਅੰਤਿਮ ਅਰਦਾਸ 27 ਜਨਵਰੀ 2018 ਦਿਨ ਐਤਵਾਰ ਨੂੰ ਪਿੰਡ ਮੌ ਸਾਹਿਬ(ਜਲੰਧਰ) ਵਿਖੇ ਹੇਵਗੀ।