ਵਿੱਕੀ ਗੌਂਡਰ ਅਤੇ ਸਾਥੀਆਂ ਦੇ ਮੁਕਾਬਲੇ  ਫਰਜ਼ੀ  – ਸਿਮਰਨਜੀਤ ਸਿੰਘ ਮਾਨ 

mannਮਹਾਰਾਸ਼ਟਰ 26 ਦਸੰਬਰ –  ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀਂ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਜੋ ਆਪਣੇ ਵਫਦ ਨਾਲ ਕੋਹਲਾਪੁਰ ਮਹਾਰਾਸ਼ਟਰ ਆਏ ਹੋਏ ਹਨ ਨੇ ਸਤਾਰਾ ਸ਼ਹਿਰ ਦੇ ਨਜਦੀਕ ਵਿੱਕੀ ਗੌਂਡਰ ਅਤੇ ਸਾਥੀਆਂ ਦੇ ਫਰਜ਼ੀ ਮੁਕਾਬਲੇ ਵਿਚ ਮਾਰੇ ਜਾਣ ਦੀ ਖਬਰ ਮਿਲਦੀਆਂ ਬਿਆਨ ਜਾਰੀ ਕਰਦਿਆਂ , ਅਫਸੋਸ ਪ੍ਰਗਟ ਕੀਤਾ ਹੈ ਕੇ ਮੁਕਤਸਰ ਪੁਲਿਸ ਵਲੋਂ ਵਿੱਕੀ ਗੌਂਡਰ ਸਮੇਤ ਦੋ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਜਿਵੇਂ ਮਾਰਿਆ ਗਿਆ ਹੈ ਇਸੇਤਰਾਂ ਪਿੱਛਲੇ ਦਿਨੀਂ ਮਨਪ੍ਰੀਤ ਸਿੰਘ ਮੰਨਾ ਤੇ ਉਸਦੇ ਸਾਥੀ ਨੂੰ ਇਸੇ ਤਰਾਂ ਹੀ ਗੈਂਗਸਟਰ ਕਹਿ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ। ਸ.ਮਾਨ ਨੇ ਚਿੰਤਾ ਜਾਹਰ ਕੀਤੀ ਕੇ ਸਿੱਖ ਨੌਜਵਾਨਾਂ ਨੂੰ ਪਹਿਲਾਂ ਖਾੜਕੂ ਕਹਿ ਕੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕੀਤਾ ਗਿਆ ਤੇ ਹੁਣ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਨੌਜਵਾਨੀਂ ਨੂੰ ਖਤਮ ਕਰਨ ਦੀ ਇਹ ਸੈਂਟਰ ਅਤੇ ਪੰਜਾਬ ਸਰਕਾਰ ਦੀ ਸਾਂਝੀ ਘਟੀਆ ਚਾਲ ਹੈ ਸ.ਮਾਨ ਨੇ ਇਸ ਝੂਠੇ ਮੁਕਾਬਲੇ ਦੀ ਸਖਤ ਨਿਖੇਧੀ ਕਰਦੇ ਹੋਏ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਤੁਰੰਤ ਇਸ ਫਰਜ਼ੀ ਮੁਕਾਬਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪੰਜ ਮੈਂਬਰੀ ਵਫਦ ਅਸਲੀਅਤ ਪਤਾ ਕਰਨ ਵਾਸਤੇ ਜਲਦ ਘਟਨਾਂ ਸਥਾਨ ਦਾ ਦੌਰਾ ਕਰੇਗਾ ਬੇਸ਼ੱਕ ਭਾਰਤ ਦੀ ਬਹੁਗਿਣਤੀ ਇਸ ਮੁਕਾਬਲੇ ਨੂੰ ਸਹੀ ਮੰਨਦੀ ਹੋਵੇ ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸਨੂੰ ਹਰਗਿਜ਼ ਜਾਇਜ਼ ਨਹੀਂ ਮੰਨਦਾ ਪੰਜਾਬ ਵਿਚ ਲਗਾਤਾਰ ਵੱਧ ਰਿਹਾ ਫਰਜ਼ੀ ਪੁਲਿਸ ਮੁਕਾਲਬਲਿਆਂ ਦਾ ਦੌਰ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕੇ ਸਰਕਾਰ ਕਾਨੂੰਨ ਨੂੰ ਛਿੱਕੇ ਟੰਗ ਕੇ ਅਦਾਲਤਾਂ ਨੂੰ ਮਨਫ਼ੀ ਕਰਕੇ ਸਿੱਧਾ ਨੌਜਵਾਨੀਂ ਨੂੰ ਮਾਰਨ ਤੇ ਉੱਤਰ ਆਈ ਹੈ, ਜੇ ਕੋਈ ਅਪਰਾਧੀ ਹੋਵੇ ਤਾਂ ਉਸਦੀ ਗਿਰਫਤਾਰੀ ਕਰਕੇ ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਹੈ ਨਾਂ ਕੇ ਗੋਲੀ ਮਾਰੀ ਜਾਂਦੀ ਹੈ ਨਾਲ ਹੀ ਬਿਨਾਂ ਕੱਪੜਿਆਂ ਤੋਂ ਨੌਜਵਾਨਾਂ ਦੀਆਂ ਪਈਆਂ ਲਾਸ਼ਾਂ ਦੀ ਵੀਡੀਓ ਸਾਫ ਸੰਕੇਤ ਦੇ ਰਹੀ ਹੈ ਕੇ ਇਹ ਮੁਕਾਬਲਾ ਫਰਜ਼ੀ ਹੈ ਕਿਓੰਕੇ ਇੰਨੀ ਸਰਦ ਰੁੱਤ ਵਿਚ ਕੋਈ ਵੀ ਕਸ਼ੇ ਬਨੈਣਾਂ ਵਿਚ ਨਹੀਂ ਹੁੰਦਾਂ ਇਹ ਸਿਰਫ ਪੁਲਿਸ ਦੇ ਘਟੀਆ ਮਨਸੂਬੇ ਨੂੰ ਅਮਲੀ ਰੂਪ ਦੇਣ ਲਈ ਘੜੀ ਗਈ ਝੂਠੀ ਕਹਾਣੀ ਹੈ ਜਿਸ ਵਿਚ ਕਿਣਕਾ ਮਾਤਰ ਵੀ ਸਚਾਈ ਨਹੀਂ।