‘ਸਾਰਿਆਂ ਲਈ ਘਰ’ ਸਕੀਮ ਤਹਿਤ ਘੱਟ ਆਮਦਨ ਪਰਿਵਾਰਾਂ ਨੂੰ ਘਰ ਮੁਹੱਈਆ ਕਰਵਾਏ ਜਾਣਗੇ

ਚੰਡੀਗੜ੍ਹ, 4 ਮਾਰਚ (ਪੰਜਾਬ ਐਕਸਪ੍ਰੈੱਸ) – ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ

ਅਤੇ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਨੇ ਆਉਂਦੇ ਇਕ ਮਹੀਨੇ ਵਿੱਚ ਸੂਬੇ ਦੀਆਂ ਸਾਰੀਆਂ ਮਿਊਸਪੈਲਟੀਆਂ ਵਿੱਚ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਝੁੱਗੀ ਝੌਪੜੀ ਵਾਲਿਆਂ ਅਤੇ ਘੱਟ ਆਮਦਨ ਗਰੁੱਪ ਵਾਲੇ ਪਰਿਵਾਰਾਂ ਨੂੰ ਜਾਇਜ਼ ਕੀਮਤਾਂ ‘ਤੇ ਘਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਫੈਸਲਾ ਅੱਜ ਇਥੇ ਰੱਖੀ ‘ਸਾਰਿਆਂ ਲਈ ਘਰ’ ਸਕੀਮ ਸਬੰਧੀ ਰਾਜ ਪੱਧਰੀ ਮਨਜ਼ੂਰੀ ਅਤੇ ਨਿਗਰਾਨੀ ਕਮੇਟੀ (ਐਸ਼ਐਲ਼ਐਸ਼ਐਮæਸੀæ) ਦੀ ਮੀਟਿੰਗ ਦੌਰਾਨ ਹੋਇਆ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਸਥਾਨਕ ਸਰਕਾਰਾਂ ਅਤੇ ਮਕਾਨ ਉਸਾਰੀ ਵਿਭਾਗ ਨੂੰ ਵਿਸਥਾਰ ਵਿੱਚ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਝੁੱਗੀ ਝੌਪੜੀ ਖੇਤਰਾਂ ਦੀ ਨਿਸ਼ਾਨਦੇਹੀ, ਲਾਭਪਾਤਰੀਆਂ ਦੀ ਸ਼ਨਾਖਤ ਅਤੇ ਲੋੜੀਂਦੀ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ‘ਸਾਰਿਆਂ ਲਈ ਘਰ’ ਸਕੀਮ ਨੂੰ ਲਾਗੂ ਕੀਤਾ ਜਾਵੇ। ਇਹ ਕਮੇਟੀ (ਐਸ਼ਐਲ਼ਐਸ਼ਐਮæਸੀæ) ਸਾਰਿਆਂ ਲਈ ਘਰ ਸਕੀਮ ਦੀ ਯੋਜਨਾ, ਸਾਲਾਨਾ ਯੋਜਨਾ ਲਾਗੂ ਕਰਨੀ, ਵਿਸਥਾਰਤ ਪ੍ਰਾਜੈਕਟ ਰਿਪੋਰਟਾਂ ਨੂੰ ਮਨਜ਼ੂਰ ਕਰਨਾ, ਯੋਜਨਾ ਦੇ ਨਿਗਰਾਨ ਸਬੰਧਾਂ ਕੰਮਾਂ ਲਈ ਓਵਰ ਆਲ ਇੰਚਾਰਜ ਹੈ। ਮੀਟਿੰਗ ਵਿੱਚ ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਇਸ ਸਕੀਮ ਤਹਿਤ ਸਥਾਨਕ ਸਰਕਾਰਾਂ ਵਿਭਾਗ ਨੇ 18 ਸ਼ਹਿਰਾਂ ਵਿੱਚ 30 ਥਾਵਾਂ ‘ਤੇ ਕੁੱਲ 233 ਏਕੜ ਜ਼ਮੀਨ ਦੀ ਸ਼ਨਾਖਤ ਕਰ ਲਈ ਹੈ ਅਤੇ ਸਰਵੇਖਣ ਜਾਰੀ ਹੈ। ਮੁੱਖ ਸਕੱਤਰ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਝੁੱਗੀ ਝੌਪੜੀ ਅਤੇ ਘੱਟ ਆਮਦਨ ਗਰੁੱਪ ਵਾਲੇ ਪਰਿਵਾਰਾਂ ਨੂੰ ਜਾਇਜ਼ ਕੀਮਤਾਂ ‘ਤੇ ਘਰ ਮੁਹੱਈਆ ਕਰਵਾਉਣ ਲਈ ਬਾਕੀ ਥਾਵਾਂ ‘ਤੇ ਵੀ ਤੁਰੰਤ ਜ਼ਮੀਨ ਦੀ ਸ਼ਨਾਖਤ ਕੀਤੀ ਜਾਵੇ। ਮਕਾਨ ਉਸਾਰੀ ਵਿਭਾਗ ਵੱਲੋਂ ਵੀ 218 ਏਕੜ ਜ਼ਮੀਨ ਦੀ ਸ਼ਨਾਖਤ ਕਰ ਲਈ ਗਈ ਹੈ ਜਿਸ ਲਈ ਜਲਦ ਹੀ ਲਾਭਪਾਤਰੀਆਂ ਤੋਂ ਦਰਖਾਸਤਾਂ ਮੰਗੀਆਂ ਜਾਣਗੀਆਂ। ਮੁੱਖ ਸਕੱਤਰ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੂੰ ਕਿਹਾ ਕਿ ਉਹ ਮਹਾਂਰਾਸ਼ਟਰ ਦੇ ਧਾਰਾਵੀ ਮਾਡਲ ਹੋਰ ਵੀ ਝੁੱਗੀ ਝੌਪੜੀਆਂ ਦੇ ਸਫਲ ਪ੍ਰਾਜੈਕਟਾਂ ਦਾ ਅਧਿਐਨ ਕਰ ਕੇ 7 ਦਿਨਾਂ ਦੇ ਅੰਦਰ ਸਫਲ ਪ੍ਰਾਜੈਕਟਾਂ ਨੂੰ ਪੰਜਾਬ ਅੰਦਰ ਖਾਸ ਕਰ ਕੇ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਝੁੱਗੀ ਝੌਪੜੀ ਵਾਲਿਆਂ ਲਈ ਹੂ ਬ ਹੂ ਲਾਗੂ ਕੀਤਾ ਜਾਵੇ। ਇਸ ਤੋਂ ਬਾਅਦ ਵਿਭਾਗ ਵਿਸਥਾਰ ਵਿੱਚ ਪ੍ਰਾਜੈਕਟ ਰਿਪੋਰਟ ਬਣਾ ਕੇ ਭਾਰਤ ਸਰਕਾਰ ਨੂੰ ਸੌਂਪੇ। ਮੀਟਿੰਗ ਵਿੱਚ ਸਕੀਮ ਲਈ ਬਿਨੈ ਦੇਣ ਸਬੰਧੀ ਦਰਖਾਸਤਾਂ ਦਾ ਪ੍ਰਫਾਰਮਾ ਅਤੇ ਯੋਗਤਾ ਵੀ ਮਨਜ਼ੂਰ ਕੀਤੀ ਗਈ। ਮੀਟਿੰਗ ਵਿੱਚ 56æ63 ਕਰੋੜ ਰੁਪਏ ਦੀ ਲਾਗਤ ਵਾਲੀ ਧੋਬੀਆਣਾ ਬਸਤੀ ਦੀ ਵਿਸਥਾਰਤ ਪ੍ਰਾਜੈਕਟ ਰਿਪੋਰਟ ਵੀ ਮਨਜ਼ੂਰ ਕੀਤੀ ਗਈ। ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਸਕੀਮ ਸਬੰਧੀ ਜਨਵਰੀ ਮਹੀਨੇ ਵਿੱਚ ਦੋ ਵਰਕਸ਼ਾਪਾਂ ਵੀ ਲਗਾਈਆਂ ਗਈਆਂ ਜਿਨ•ਾਂ ਵਿੱਚ ਸਥਾਨਕ ਸਰਕਾਰਾਂ ਦੇ ਮੇਅਰ/ਪ੍ਰਧਾਨ, ਸਥਾਨਕ ਸਰਕਾਰਾਂ, ਮਕਾਨ ਉਸਾਰੀ ਵਿਭਾਗਾਂ ਅਤੇ ਪੁੱਡਾ ਦੇ ਅਧਿਕਾਰੀ ਵੀ ਸ਼ਾਮਲ ਹੋਏ ਸਨ। ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਗਲੀਆਂ ਵਰਕਸ਼ਾਪਾਂ ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਲਗਾਈਆਂ ਜਾਣ ਅਤੇ ਇਨ•ਾਂ ਵਰਕਸ਼ਾਪਾਂ ਦਾ ਮੁੱਖ ਧਿਆਨ ਝੁੱਗੀ ਝੌਪੜੀ ਖੇਤਰਾਂ ਦਾ ਵਿਕਾਸ ਹੋਵੇਗਾ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਸ੍ਰੀ ਵਿਸ਼ਵਾਜੀਤ ਖੰਨਾ, ਸਕੱਤਰ ਸਥਾਨਕ ਸਰਕਾਰਾਂ ਸ੍ਰੀ ਵਿਕਾਸ ਪ੍ਰਤਾਪ, ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀ ਪ੍ਰਿਅੰਕ ਭਾਰਤੀ, ਸੀæਏæ ਪੁੱਡਾ ਸ੍ਰੀ ਮਨਵੇਸ਼ ਸਿੰਘ ਸਿੱਧੂ ਅਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।