ਸਾਹਿਬਜਾਂਦਿਆਂ ਦੇ ਸ਼ਹੀਦੀ ਤੇ ਪਰਿਵਾਰ ਵਿਛੋੜਾ ਦਿਨਾਂ ‘ਚ ਪੰਚਾਇਤੀ ਚੋਣਾਂ ਨਾ ਕਰਵਾਉਣ ਦੀ ਮੰਗ

ਦਸੰਬਰ ਦੀਆਂ ਸ਼ਹੀਦੀਆਂ ਮੌਕੇ ਚੋਣਾਂ ‘ਚ ਵੱਡੇ ਪੱਧਰ ‘ਤੇ ਵੰਡੀ ਜਾਵੇਗੀ ਸ਼ਰਾਬ ਤੇ ਵੱਜਣਗੇ ਢੋਲ

ਸਿੱਖ ਜਥੇਬੰਦੀਆਂ ਵੱਲੋਂ ਸ਼ਹੀਦੀਆਂ ਤੋਂ ਚੋਣਾਂ ਅੱਗੇ ਕਰਨ ਦੀ ਮੰਗ

ਸਿੱਖ ਨਸਲਕੁਸ਼ੀ 84 ਦੇ ਦਿਨਾਂ ‘ਚ ਬਾਦਲਾਂ ਵੱਲੋਂ ਕਰਵਾਏ ਜਾਂਦੇ ਸਨ ਰੰਗਾਂ ਰੰਗ ਪ੍ਰੋਗਰਾਮ

sahibzadeਬਠਿੰਡਾ, 4 ਦਸੰਬਰ, ਅੱਜ ਸਿੱਖ ਜਥੇਬੰਦੀਆਂ ਤੇ ਸਹਿਯੋਗੀ ਸੰਸਥਾਵਾਂ ਨੇ ਸਾਹਿਬਜਾਂਦਿਆਂ ਦੇ ਸ਼ਹੀਦੀਆਂ ਵਾਲੇ ਦਿਨਾਂ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਦਾ ਵਿਰੋਧ ਕਰਦਿਆ ਕਿਹਾ ਕਿ ਜਿਹਨਾਂ ਦਿਨਾਂ ਵਿੱਚ ਸਿੱਖ ਕੌਮ ‘ਤੇ ਜ਼ੁਲਮਾਂ ਦੇ ਝੱਖੜ ਝੁੱਲੇ, ਤਸੱਦਦ ਦੇ ਪਹਾੜ ਸੁੱਟ ਕੇ, ਮਾਸੂਮ ਛੋਟੇ ਸਾਹਿਬਜਾਂਦਿਆ ਨੂੰ ਸ਼ਹੀਦ ਕਰਕੇ ਸਿੱਖ ਕੌਮ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਉਹਨਾਂ ਦਸੰਬਰ ਦਿਨਾਂ ਵਿੱਚ ਚੜ•ਦੇ ਪਾਸੇ ਦੀ ਪੰਜਾਬ ਹਕੂਮਤ ਨੇ ਪੰਚਾਇਤੀ ਚੋਣਾਂ ਦਾ ਐਲਾਨ ਕਰਵਾ ਕੇ ਸਿੱਖਾਂ ਦੇ ਜਖ਼ਮਾਂ ਖਰੋਦੇ ਹਨ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਸ਼ਹੀਦੀਆਂ ਵਾਲੇ ਦਿਨਾਂ ਵਿੱਚ ਪੰਚਾਇਤੀ ਚੋਣਾਂ ਦੌਰਾਨ ਸ਼ਰਾਬ ਤੇ ਹੋਰ ਵੱਡੀ ਪੱਧਰ ‘ਤੇ ਨਸ਼ੇ ਵੰਡੇ ਜਾਣਗੇ ਅਤੇ ਜਸਨ ਦੇ ਢੋਲ ਵਜਾਏ ਜਾਣਗੇ ਜੋ ਕਿ ਸਿੱਖ ਕੌਮ ਲਈ ਠੀਕ ਨਹੀਂ ਹਨ।
ਅੱਜ ਬਠਿੰਡਾ ਤੋਂ ਜਾਰੀ ਪ੍ਰੈਸ ਨੋਟ ਵਿੱਚ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਵਰਕਿੰਗ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਬਠਿੰਡਾ, ਜਿਲ•ਾ ਪ੍ਰਧਾਨ ਭਾਈ ਸੁਰਿੰਦਰ ਸਿੰਘ ਨਥਾਣਾ, ਭਾਈ ਭਗਵਾਨ ਸਿੰਘ ਸੰਧੂ ਖੁਰਦ, ਮੀਤ ਪ੍ਰਧਾਨ ਭਾਈ ਜੀਵਨ ਸਿੰਘ, ਜਿਲ•ਾ ਜਨਰਲ ਸਕੱਤਰ ਬਲਕਰਨ ਸਿੰਘ ਡੱਬਵਾਲੀ, ਪੰਜਾਬੀ ਮਾਂ ਬੋਲੀ ਸਤਿਕਾਰ ਕਾਰਵਾਈ ਜਥੇਬੰਦੀ ਪੰਜਾਬ ਵੱਲੋਂ ਲਖਵੀਰ ਸਿੰਘ ਲੱਖਾ ਸਿਧਾਣਾ, ਬਲਜਿੰਦਰ ਸਿੰਘ, ਨਿੱਕਾ ਸਿਧਾਣਾ, ਜਗਰੂਪ ਸਿੰਘ ਵਿਦਰੋਹੀ, ਸਿੱਖ ਸਟੂਡੈਟਸ ਫੈਡਰੇਸ਼ਨ 1984 ਵੱਲੋਂ ਪਰਨਜੀਤ ਸਿੰਘ ਜੱਗੀ ਕੋਟਫੱਤਾ, ਸੁਖਪਾਲ ਸਿੰਘ ਬਾਬਾ ਪਾਲਾ, ਸਿੱਖ ਯੂਥ ਆਫ ਪੰਜਾਬ ਦੇ ਭਾਈ ਹਰਪ੍ਰੀਤ ਸਿੰਘ ਬਠਿੰਡਾ, ਜਗਤਾਰ ਸਿੰਘ ਬਠਿੰਡਾ ਨੇ ਦੱਸਿਆ ਕਿ ਉਂਝ ਤਾਂ ਪੂਰਾ ਸਿੱਖ ਇਤਿਹਾਸ ਹੀ ਸੰਘਰਸ਼ਾਂ, ਜ਼ੁਲਮ ਵਿਰੁੱਧ ਸੱਚ ਤੇ ਧਰਮ ਦੀ ਲੜਾਈ, ਮਜਲੂਮਾਂ ਦੀ ਰੱਖਿਆ ਦੀ ਬੁਨਿਆਦ ‘ਤੇ ਖੜਾ ਹੈ ਪਰ ਦਸੰਬਰ ਮਹੀਨਾ ਸਿੱਖ ਕੌਮ ਲਈ ਬੇਹੱਦ ਤਸੱਦਦ, ਜ਼ੁਲਮ, ਪਹਿਲਾ ਵੱਡੇ ਸਾਹਿਬਜਾਂਦਿਆਂ ਦੀ ਚਮਕੌਰ ਦੀ ਗੜ•ੀ ਵਿੱਚ ਸ਼ਹੀਦੀ ਤੇ ਫਿਰ ਬਾਅਦ ‘ਚ ਛੋਟੇ ਮਾਸੂਮ ਸਾਹਿਬਜਾਂਦਿਆਂ ਦੀਆਂ ਨੀਂਹਾਂ ਵਿੱਚ ਚਿਣਕ ਸ਼ਹੀਦੀਆਂ ਤੇ ਫਿਰ ਮਾਤਾ ਗੁਜਰ ਕੌਰ ਦੀ ਸ਼ਹੀਦੀ, ਪਰਿਵਾਰ ਵਿਛੋੜਾ ਤੇ ਸਿੱਖ ਕੌਮ ਨੂੰ ਹਰ ਪੱਖੋਂ ਜਾਲਮਾਂ ਵੱਲੋਂ ਖ਼ਤਮ ਕਰਨ ਦਾ ਬਹੁਤ ਭਿਆਨਕ ਸਮਾਂ ਹੈ, ਇਹ ਦਿਨ ਬਹੁਤ ਹੀ ਸੋਗਮਈ ਹੁੰਦੇ ਹਨ।
ਬਾਬਾ ਹਰਦੀਪ ਸਿੰਘ ਨੇ ਦੱਸਿਆ ਕਿ ਸ਼੍ਰੀ ਫ਼ਤਹਿਗੜ• ਸਾਹਿਬ ਇਲਾਕੇ ਤੇ ਕੁਝ ਹੋਰ ਥਾਵਾਂ ਦੇ ਸਿੱਖ ਦਸੰਬਰ ਮਹੀਨਿਆਂ ਦੀਆਂ ਸ਼ਹੀਦੀਆਂ ਦੇ ਅਫ਼ਸੋਸ ਵਜੋਂ ਰਾਤਾਂ ਨੂੰ ਭੁੰਜੇ (ਜ਼ਮੀਨ) ‘ਤੇ ਪੈ ਕੇ ਮਨਾਉਦੇ ਹਨ ਅਤੇ ਹੁਣ ਪੂਰੀ ਸਿੱਖ ਕੌਮ ਨੂੰ ਇਹਨਾਂ ਦਿਨਾਂ ਰਾਤਾਂ ਉਸ ਦਸਮ ਪਿਤਾ ਦੇ ਪਰਿਵਾਰ ਦੀਆਂ ਸ਼ਹੀਦੀਆਂ ਜਿਹਨਾਂ ਕਰਕੇ ਅੱਜ ਸਿੱਖ ਕੌਮ ਜਿੰਦ ਹੈ, ਨੂੰ ਇੱਕ ਅਫ਼ਸੋਸ ਵਜੋਂ ਮਨਾਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾ ਬਾਦਲ ਹਕੂਮਤ ਹੁਣ ਤੱਕ ਸਿੱਖ ਨਸਲਕੁਸ਼ੀ 1984 ਨਵੰਬਰ ਦੇ ਦਿਨਾਂ ਵਿੱਚ ਖ਼ੇਡਾਂ ਦੀ ਆੜ ਵਿੱਚ ਨਾਚਾਰਾਂ ਦੇ ਨਾਚ, ਆਤਿਸ਼ਬਾਜੀਆਂ ਤੇ ਹੋਰ ਜਸ਼ਨ ਮਨਾਉਦੇ ਰਹੇ ਤੇ ਹੁਣ ਕੈਪਟਨ ਹਕੂਮਤ ਵੀ ਬਾਦਲ ਦੇ ਪੱਦ ਚਿੰਨਾਂ ‘ਤੇ ਚੱਲ ਰਹੀ ਹੈ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਰ ਚੜ•ਦੇ ਪਾਸੇ ਦੀ ਪੰਜਾਬ ਹਕੂਮਤ ਨੇ ਦਸੰਬਰ ਮਹੀਨੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰਕੇ ਲੋਕਾਂ ਨੂੰ ਜਸਨ ਮਨਾਉਣ ਦੇ ਰਾਹ ਪਾ ਦਿੱਤਾ ਹੈ। ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਸਿੱਖ ਕੌਮ ਨੂੰ ਇਹਨਾਂ ਮਹਾਨ ਸ਼ਹੀਦੀਆਂ, ਉਹਨਾਂ ਦੇ ਜ਼ੁਲਮ ਨਾਲ ਟੱਕਰ ਲੈਣ ਦਾ ਫਲਸਫ਼ਾ ਆਦਿ ਦੀ ਉਹਨਾਂ ਦੇ ਜਹਿਨ ਵਿੱਚ ਮਿਟਾ ਦੇਣ ਲਈ ਕੀਤਾ ਜਾ ਰਿਹਾ ਹੈ। ਮੀਡੀਆ ਨੂੰ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਦਸੰਬਰ ਦੇ ਸ਼ਹੀਦੀ ਦਿਨਾਂ ਵਿੱਚ ਪੰਚਾਇਤੀ ਚੋਣਾਂ ਦੌਰਾਨ ਸ਼ਰਾਬ ਦੇ ਭੰਡਾਰ ਖੋਲ ਕੇ ਜੋ ਜਸਨ ਮਨਾਏ ਜਾਣਗੇ ਉਹ ਭਵਿੱਖ ਲਈ ਬਹੁਤ ਘਾਤਕ ਸਾਬਤ ਹੋਣਗੇ। ਉਹਨਾਂ ਕਿਹਾ ਕਿ ਸਿੱਖਾਂ ਦੇ ਇਸ ਸ਼ਹੀਦੀ ਮਹੀਨੇ ਪ੍ਰਤੀ ਜੁੜੇ ਇਤਿਹਾਸ ਨੂੰ ਮੱਦੇ ਨਜਰ ਰੱਖਦਿਆ ਇਹ ਚੋਣਾਂ ਅੱਗੇ ਪਾਈਆਂ ਜਾਣ।

  • ਜਾਰੀ ਕਰਤਾ ਬਾਬਾ ਹਰਦੀਪ ਸਿੰਘ ਮਹਿਰਾਜ