ਸੁਖਪਾਲ ਸਿੰਘ ਖਹਿਰਾ ਨਾਲ ਮਾਤਾ ਮਹਿੰਦਰ ਕੌਰ ਦੇ ਦਿਹਾਂਤ ਮੌਕੇ ਇਟਲੀ ਦੇ ਆਪ ਸਮਰਥਕਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

25395944_1755786881112446_8991917785518553536_nਰੋਮ ਇਟਲੀ (ਕੈਂਥ)ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ਼ ਸੁਖਪਾਲ ਸਿੰਘ ਖਹਿਰਾ ਦੇ ਪੂਜਨੀਕ ਮਾਤਾ ਬੀਬੀ ਮਹਿੰਦਰ ਕੌਰ ਬੀਤੇ ਦਿਨੀਂ ਲੰਮੀ ਬਿਮਾਰੀ ਮਗਰੋਂ ਸਵਰਗ ਸਿਧਾਰ ਗਏ ਜਿਸ ਨਾਲ ਸ:ਖਹਿਰਾ ਨੂੰ  ਡੂੰਘਾ ਸਦਮਾ ਪੁੱਜਾ,  ਉਨ੍ਹਾਂ ਦੇ ਮਾਤਾ ਸਰਦਾਰਨੀ ਮਹਿੰਦਰ ਕੌਰ ਪਤਨੀ ਸਵæ ਸ਼ ਸੁਖਜਿੰਦਰ ਸਿੰਘ ਸਾਬਕਾ ਸਿੱਖਿਆ ਮੰਤਰੀ ਪੰਜਾਬ ਦਾ ਚੰਡੀਗੜ੍ਹ ਉਨ੍ਹਾਂ ਦੀ ਰਿਹਾਇਸ਼ ਵਿਖੇ ਦਿਹਾਂਤ ਹੋਇਆ। ਸਰਦਾਰਨੀ ਮੋਹਿੰਦਰ ਕੌਰ ਜੀ ਪਿਛਲੇ ਲੰਮੇ ਸਮੇਂ ਤੋਂ ਬੀਮਾਰ  ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ 19 ਦਸੰਬਰ ਦਿਨ ਮੰਗਲਵਾਰ ਨੂੰ ਦੁਪਹਿਰ 2 ਵਜੇ ਪਿੰਡ ਰਾਮਗੜ੍ਹ, ਨੇੜੇ ਭੁਲੱਥ ਜ਼ਿਲਾ ਕਪੂਰਥਲਾ ਵਿਖੇ ਕਰ ਦਿੱਤਾ ਗਿਆ ।ਸ:ਸੁਖਪਾਲ ਸਿੰਘ ਖਹਿਰਾ ਨਾਲ ਇਸ ਦੁੱਖ ਦੀ ਘੜ੍ਹੀ ਵਿੱਚ ਯੂਰਪ ਭਰਦੇ ਆਪ ਸਮਰਥਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਇਟਲੀ ਤੋਂ ਆਪ ਸਮਰਥਕ ਹਰਭਜਨ ਸਿੰਘ ਬੁੱਲੋਚੱਕ,ਗੁਰਮੁੱਖ ਸਿੰਘ ਹਜ਼ਾਰਾ,ਅਵਤਾਰ ਸਿੰਘ,ਸਰਬਜੀਤ ਸਿੰਘ ਅਤੇ ਸਰਵਨ ਸਿੰਘ ਨੇ ਸ:ਖਹਿਰਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸੇ ਅਤੇ ਮਾਤਾ ਮਹਿੰਦਰ ਕੌਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦਵੇ।