ਹੁਣ ਬਹੁਤ ਭਾਰੀ ਪਵੇਗਾ ਖੁੱਲ੍ਹੇ ਵਿਚ ਕੂੜਾ ਸੁੱਟਣਾ ਅਤੇ ਸ਼ੌਚ ਜਾਣਾ

ਨਵੀਂ ਦਿੱਲੀ, 3 ਅਪ੍ਰੈਲ (ਬਿਊਰੋ) – ਖੁੱਲੇ ਵਿੱਚ ਸ਼ੌਚ, ਪੇਸ਼ਾਬ ਜਾਂ ਕੂੜਾ ਸੁੱਟਣਾ ਹੁਣ ਬਹੁਤ ਭਾਰੀ ਪੈ ਸਕਦਾ ਹੈ। ਕੇਂਦਰ ਸਰਕਾਰ ਨੇ ਰਾਜਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਜਿਹੇ ਲੋਕਾਂ ਕੋਲੋਂ 200 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਦਾ ਜੁਰਮਾਨਾ ਵਸੂਲੇ। 30 ਅਪ੍ਰੈਲ ਤੋਂ ਇਹ ਵਿਅਸਥਾ ਲਾਗੂ ਹੋਵੇਗੀ। ਨਰੇਂਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਨੂੰ ਸ਼ਹਿਰੀ ਇਲਾਕਿਆਂ ਵਿੱਚ ਮਨਚਾਹਿਆ ਪ੍ਰਭਾਵ ਨਾ ਮਿਲਣ ਦੇ ਬਾਅਦ ਇਹ ਸਖਤੀ ਵਰਤੀ ਜਾ ਰਹੀ ਹੈ। ਸਾਰੇ ਮੁੱਖ ਸਕੱਤਰਾਂ ਨਾਲ ਕੀਤੀ ਗੱਲਬਾਤ ਵਿੱਚ ਸ਼ਹਿਰੀ ਵਿਕਾਸ ਮੰਤਰਾਲੇ ਨੇ 30 ਅਪ੍ਰੈਲ ਤੱਕ ਹਰ ਸ਼ਹਿਰ ਵਿੱਚ ਘੱਟ ਤੋਂ ਘੱਟ ਇੱਕ ਵਾਰਡ ਵਿੱਚ ਅਤੇ 30 ਸਤੰਬਰ 2018 ਤੱਕ ਸਾਰੇ ਸ਼ਹਿਰਾਂ ਦੇ ਸਾਰੇ ਵਾਰਡਸ ਵਿੱਚ ਦੋਸ਼ੀਆਂ ਉੱਤੇ ਬਣਦੀ ਨਿਰਧਾਰਤ ਜੁਰਮਾਨੇ ਦੀ ਸਜਾ ਲਗਾਉਣ ਨੂੰ ਕਿਹਾ ਹੈ। ਰਾਜਾਂ ਲਈ ਮੰਤਰਾਲੇ ਨੇ ਜਰੂਰਤ ਅਨੁਸਾਰ ਸਰਵਜਨਕ ਸ਼ੌਚਾਲਏ ਅਤੇ ਕੂੜਾ ਇਕੱਠਾ ਕਰਨ ਦੀਆਂ ਸੁਵਿਧਾਵਾਂ ਸੁਨਿਸ਼ਚਿਤ ਕਰਨ ਲਈ ਸਖਤ ਸਮਾਂ ਸੀਮਾ ਨਿਰਧਾਰਤ ਕੀਤੀ ਹੈ। ਰਾਜਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਗੱਲ ਨੂੰ ਸੁਨਿਸ਼ਚਤ ਕਰਨ ਕਿ ਸਾਰੇ ਸਥਾਨਾਂ ‘ਤੇ ਸਰਵਜਨਕ ਸ਼ੌਚਾਲਏ ਹੋਣ, ਡੋਰ – ਟੂ – ਡੋਰ ਗਾਰਬੇਜ ਕਲੈਕਸ਼ਨ ਦੀ ਸਹੂਲਤ ਹੋਵੇ ਅਤੇ ਵਾਰਡਸ ਵਿੱਚ ਜਨਤਕ ਸਥਾਨਾਂ ‘ਤੇ ਜਰੂਰਤ ਅਨੁਸਾਰ ਕੂੜਾਦਾਨ ਹੋਣ। ਮਾਹਿਰਾਂ ਦਾ ਕਹਿਣਾ ਹੈ ਕਿ, ਜੁਰਮਾਨੇ ਤੋਂ ਪਹਿਲਾਂ ਸਵੱਛਤਾ ਸਹੂਲਤਾਂ ਦੀ ਵਿਅਸਥਾ ਕੀਤੀ ਜਾਣੀ ਚਾਹੀਦੀ ਹੈ। ਸਰਵਜਨਕ ਸ਼ੌਚਾਲਏ ਦੀ ਲੜੀ ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿੰਦਵੇਸ਼ਵਰ ਪਾਠਕ ਦੇ ਮੁਤਾਬਿਕ, ਆਦਰਸ਼ ਰੂਪ ਨਾਲ ਸਰਕਾਰ ਨੂੰ ਜੁਰਮਾਨਾ ਲਗਾਉਣ ਤੋਂ ਪਹਿਲਾਂ ਜਰੂਰਤ ਅਨੁਸਾਰ ਸ਼ੌਚਾਲਏ ਦੀਆਂ ਸੁਵਿਧਾਵਾਂ ਉਪਲਬਧ ਕਰਵਾਉਣੀਆਂ ਚਾਹੀਦੀਆਂ ਹਨ। ਖੁੱਲੇ ਵਿੱਚ ਸ਼ੌਚ ਦੀ ਸਮੱਸਿਆ ਸਾਡੇ ਸ਼ਹਿਰਾਂ ਵਿੱਚ ਆਮ ਹੋ ਗਈ ਹੈ, ਕਿਤੇ ਤਾਂ ਇਕ ਸ਼ੁਰੂਆਤ ਕੀਤੇ ਜਾਣ ਦੀ ਜ਼ਰੂਰਤ ਹੈ। ਮੰਤਰਾਲੇ ਦੇ ਕੇਂਦਰੀ ਸਰਵਜਨਕ ਸਵਾਸਥ ਅਤੇ ਵਾਤਾਵਰਣ ਇੰਜੀਨਿਅਰਿੰਗ ਸੰਗਠਨ ਦੁਆਰਾ ਨਿਰਧਾਰਤ ਮਾਨਦੰਡਾਂ ਦੇ ਅਨੁਸਾਰ, ਸ਼ਹਿਰਾਂ ਵਿੱਚ ਹਰ ਇੱਕ ਕਿਲੋਮੀਟਰ ਦੀ ਸੜਕ ਉੱਤੇ ਇੱਕ ਟਾਇਲੇਟ ਹੋਣਾ ਚਾਹੀਦਾ ਹੈ ਅਤੇ ਇਹ ਸਹੂਲਤਾਂ ਦੀ ਇੱਕ ਸਮਾਨ ਸੰਖਿਆ ਮਹਿਲਾਵਾਂ ਅਤੇ ਪੁਰਸ਼ਾਂ ਦੋਵਾਂ ਲਈ ਹੋਣੀ ਚਾਹੀਦੀ ਹੈ। ਪਿਛਲੇ ਸਾਲ ਤੋਂ, ਰਾਜਸਥਾਨ ਵਿੱਚ ਗਲਤ ਜਗ੍ਹਾ ਕੂੜਾ ਕਰਕਟ ਸੁੱਟਣ ਉੱਤੇ ਜੁਰਮਾਨਾ ਲਗਾਇਆ ਜਾ ਰਿਹਾ ਹੈ। ਜਨਤਕ ਸਥਾਨ ਉੱਤੇ ਪੇਸ਼ਾਬ ਕਰਨ ‘ਤੇ 200 ਰੁਪਏ ਅਤੇ ਗਾਂ ਦਾ ਗੋਬਰ ਗਲਤ ਤਰੀਕੇ ਨਾਲ ਡਿਸਪੋਜ ਕਰਨ ‘ਤੇ 5000 ਰੁਪਏ, ਖੁੱਲੇ ਵਿੱਚ ਰੈਸਟੋਰੈਂਟ ਦਾ ਕੂੜਾ ਸੁੱਟਣ ‘ਤੇ 2000 ਰੁਪਏ ਜੁਰਮਾਨਾ ਲਗਾਇਆ ਜਾਂਦਾ ਹੈ। ਮੰਤਰਾਲਾ ਰਾਜਸਥਾਨ ਮਾਡਲ ਦਾ ਰਾਸ਼ਟਰਵਿਆਪੀ ਰੂਪ ਨਾਲ ਲਾਗੂ ਕਰਨਾ ਚਾਹੁੰਦਾ ਹੈ।