ਐਮ.ਐਲ.ਏ ਨੇ ਖੁਦ ਦੇ ਖਿਲਾਫ਼ ਰੇਪ ਕੇਸ ਕਰਾਉਣ ਵਾਲੀ ਔਰਤ ਨਾਲ ਕਰਾਇਆ ਵਿਆਹ

 

  • ਅਗਰਤਾਲਾ, 11 ਜੂਨ 2019 – ਤ੍ਰਿਪੁਰਾ ‘ਚ ਇੱਕ ਐਮ.ਐਲ.ਏ ਨੇ ਉਸ ਔਰਤ ਨਾਲ ਵਿਆਹ ਕਰਵਾਇਆ, ਜਿਸ ਨੇ ਉਸੇ ਖਿਲਾਫ ਬਲਾਤਕਾਰ ਦਾ ਕੇਸ ਕੀਤਾ ਸੀ।

    ਤ੍ਰਿਪੁਰਾ ਦੇ ਪੀਪਲ ਫਰੰਟ ਦੇ ਐਮ.ਐਲ.ਏ ਧਨੰਜੋਯ ਵੱਲੋਂ ਉਸ ਖਿਲਾਫ ਬਲਾਤਕਾਰ ਦਾ ਕੇਸ ਕਰਾਉਣ ਵਾਲੀ ਔਰਤ ਨਾਲ ਵਿਆਹ ਕਰਾਇਆ ਗਿਆ। ਔਰਤ ਨੇ ਦਾਅਵਾ ਕੀਤਾ ਸੀ ਕਿ ਧਨੰਜੋਯ ਨੇ ਉਸ ਨਾਲ ਰਿਸ਼ਤਾ ਕਾਇਮ ਰੱਖਿਆ ਪਰ ਮਗਰੋਂ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਵਿਆਹ ਤੋਂ ਬਾਅਦ ਜੋੜੇ ਨੇ ਕੇਸ ਨੂੰ ਬੰਦ ਕਰਨ ਦੀ ਮੰਗ ਕਰਦੇ ਹੋਏ ਅਦਾਲਤ ਵਿਚ ਸਾਂਝੀ ਅਰਜ਼ੀ ਪਾਈ ਹੈ।