ਕਮਲ ਹਸਨ ਦੇ ਖ਼ਿਲਾਫ਼ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਪਟੀਸ਼ਨ ਦਾਖਲ

ਚੇਨਈ, 14 ਮਈ- ਤਾਮਿਲਨਾਡੂ ਦੇ ਅਰਾਵਾਕੁਰੂਚੀ ਵਿਧਾਨਸਭਾ ਹਲਕੇ ‘ਚ ਚੋਣ ਪ੍ਰਚਾਰ ਦੌਰਾਨ ਕਮਲ ਹਸਨ ਵੱਲੋਂ ਦਿੱਤਾ ਗਿਆ ਸੀ ਕਿ ਆਜ਼ਾਦ ਭਾਰਤ ਦਾ ਪਹਿਲਾਂ ਅੱਤਵਾਦੀ ਹਿੰਦੂ ਸੀ ਜਿਸ ਦਾ ਨਾਮ ਨੱਥੂ ਰਾਮ ਗੋਡਸੇ ਸੀ। ਕਮਲ ਹਸਨ ਦੇ ਇਸੀ ਬਿਆਨ ਨੂੰ ਲੈ ਕੇ ਪਟਿਆਲਾ ਹਾਊਸ ਕੋਰਟ ‘ਚ ਪਟੀਸ਼ਨ ਦਾਖਲ ਕਰਵਾਈ ਗਈ ਹੈ। ਇਸ ਪਟੀਸ਼ਨ ‘ਚ ਉਨ੍ਹਾਂ ਉੱਪਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ।