ਕੂਲਰ ਵਿਚ ਨਸ਼ੇ ਦੀ ਦਵਾਈ ਪਾ ਕੇ ਬੇਹੋਸ਼ ਕੀਤਾ ਪਰਿਵਾਰ, ਗਹਿਣੇ ਤੇ ਨਕਦੀ ਉਡਾਈ

51463__frontਦੁਗਰੀ ਇਲਾਕੇ ਵਿਚ ਐਤਵਾਰ ਰਾਤ ਸੁੱਤੇ ਪਏ ਪਰਵਾਰ ਦੇ ਕੂਲਰ ਅਤੇ ਘਰ ਵਿਚ ਕਲੋਰੋਫਾਰਮ ਦਾ ਸਪਰੇਅ ਕਰਕੇ ਚੋਰ 15 ਤੋਲੇ ਗਹਿਣੇ ਅਤੇ ਢਾਈ ਲੱਖ ਕੈਸ਼ ਲੈ ਗਏ। ਨਸ਼ੇ ਵਿਚ ਬੇਹੋਸ਼ ਪਰਿਵਾਰ ਜਦ ਸਵੇਰੇ ਉਠਿਆ ਤਾਂ ਘਟਨਾ ਦਾ ਪਤਾ ਚਲਿਆ। ਪੁਲਿਸ ਚੋਰਾਂ ਦੀ ਭਾਲ ਵਿਚ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਸਤਪਾਲ ਸਿੰਘ ਨੇ ਦੱਸਿਆ ਕਿ ਉਹ ਮਾਡਰਨ ਕਿਚਨ ਮਾਡਿਊਲ ਬਣਾਉਣ ਦਾ ਕਾਰੋਬਾਰ ਕਰਦੇ ਹਨ। ਘਰ ਵਿਚ ਪਤਨੀ, ਬੇਟਾ, ਮਾਤਾ ਪਿਤਾ ਅਤੇ ਭੈਣ ਹੈ। ਰਾਤ ਨੂੰ ਉਹ ਕੂਲਰ ਲਾ ਕੇ  ਸੌਂ ਗਏ ਜਦ ਕਿ ਮਾਤਾ ਪਿਤਾ ਅਤੇ ਭੈਣ ਏਸੀ ਵਾਲੇ ਕਮਰੇ ਵਿਚ ਸੀ।  ਸਵੇਰੇ ਕਰੀਬ ਸੱਤ ਵਜੇ ਉਠੇ ਤਾਂ ਦੇਖਿਆ ਕਿ ਕਮਰੇ ਵਿਚ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਬਾਹਰ ਵੀ। ਉਨ੍ਹਾਂ ਨੇ ਇਸ ਤੋਂ ਬਾਅਦ ਪਰਿਵਾਰ ਦੇ ਬਾਕੀ ਲੋਕਾਂ ਨੂੰ ਆਵਾਜ਼ ਲਾਈ ਤਾਂ ਉਹ ਵੀ ਬਿਖਰਿਆ ਸਮਾਨ ਦੇਖ ਕ ਹੈਰਾਨ ਰਹਿ ਗਏ।