ਕੇਸ ਹਾਰਨ ‘ਤੇ ਅਮਰੀਕੀ ਕੰਪਨੀ ‘ਤੇ ਲੱਗਿਆ 14,385 ਕਰੋੜ ਦਾ ਹਰਜਾਨਾ

51057__front ਅਮਰੀਕਾ ਦੀ ਖੇਤੀਬਾੜੀ ਰਸਾਇਣ ਕੰਪਨੀ ਮੋਨਸੈਂਟੋ ‘ਤੇ ਉਸ ਦੇ ਖਰਪਤਵਾਰ-ਨਾਸ਼ਕ ਉਤਪਾਦ ਰਾਊਂਡਅਪ ਰਾਹੀਂ ਕੈਂਸਰ ਹੋਣ ਨੂੰ ਲੈ ਕੇ ਕਰੀਬ 13 ਹਜ਼ਾਰ ਮੁਕਦਮੇ ਦਰਜ ਹਨ। ਇਨ੍ਹਾਂ ਵਿਚੋਂ ਤੀਜੇ ਮੁਕਦਮੇ ਵਿਚ ਉਹ ਕਾਨੂੰਨੀ ਲੜਾਈ ਹਾਰ ਗਈ। ਆਕਲੈਂਡ ਦੇ ਕੈਲੀਫੋਰਨੀਆ ਸਟੇਟ ਕੋਰਟ ਨੇ ਮੋਨਸੈਂਟੋ ਨੂੰ ਮੁਕਦਮਾ ਦਰਜ ਕਰਾਉਣ ਵਾਲੇ ਅਲਵਾ ਅਤੇ ਅਲਬਰਟ ਪਿਲੋਟ ਨੂੰ ਕਰੀਬ 14,385 ਕਰੋੜ ਰੁਪਏ ਹਰਜਾਨੇ ਦੇ ਤੌਰ ‘ਤੇ ਚੁਕਾਉਣ ਦਾ ਫ਼ੈਸਲਾ ਸੁਣਾਇਆ ਹੈ। ਮਾਮਲੇ ਵਿਚ ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹਰਜਾਨਾ ਹੈ। ਜੂਰੀ ਨੇ ਕੰਪਨੀ ਨੂੰ ਅਲਵਾ ਅਤੇ ਅਲਬਰਟ ਪਿਲੋਡ ਵਿਚੋਂ ਹਰ ਇੱਕ ਨੂੰ 7-7 ਹਜ਼ਾਰ ਕਰੋੜ ਰੁਪਏ ਬਤੌਰ ਹਰਜਾਨੇ ਦੇ ਨਾਲ ਆਰਥਿਕ ਅਤੇ ਗੈਰ ਆਰਥਿਕ ਨੁਕਸਾਨ ਦੀ ਭਰਪਾਈ ਦੇ ਲਈ 5.5 ਕਰੋੜ ਡਾਲਰ ਅਲੱਗ ਤੋਂ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼ਿਕਾਇਤਕਰਤਾਵਾਂ ਦੇ ਵਕੀਲਾਂ ਨੇ ਇਸ ਫ਼ੈਸਲੇ ਨੂੰ Îਇਤਿਹਾਸਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੋਨਸੈਂਟੋ ਕੰਪਨੀ ਨੇ ਪੂਰੀ ਸੁਣਵਾਈ ਵਿਚ ਕਦੇ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਸ ਦੇ ਉਤਪਾਦ ਰਾਊਂਡਅਪ ਦੀ ਵਰਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਮਰੀਕਾ ਵਿਚ ਰਾਊਂਡਅਪ ਨਾਲ ਕੈਂਸਰ ਹੋਣ ਦੀ ਸ਼ਿਕਾਇਤਾਂ ਨੂੰ ਲੈ ਕੇ ਲੋਕਾਂ ਨੇ ਵਿਭਿੰਨ ਅਦਾਲਤਾਂ ਵਿਚ 13 ਹਜ਼ਾਰ ਤੋਂ ਜ਼ਿਆਦਾ ਮੁਕਦਮੇ ਦਾਇਰ ਕੀਤੇ ਹੋਏ ਹਨ।