ਕੋਟਕਪੂਰਾ ਗੋਲ਼ੀਕਾਂਡ ‘ਚ ਨਾਮਜ਼ਦ ਪੁਲਿਸ ਅਫਸਰਾਂ ਦਾ ਤਬਾਦਲਾ

2 police officers named in kotakpura firing case transferred
  ਕੋਟਕਪੂਰਾ ਗੋਲ਼ੀਕਾਂਡ ਵਿੱਚ ਨਾਮਜ਼ਦ ਦੋ ਪੁਲਿਸ ਅਧਿਕਾਰੀਆਂ ਦੀ ਬਦਲੀ ਹੋਣ ਦੀ ਖ਼ਬਰ ਹੈ। ਸਰਕਾਰ ਨੇ ਪਰਮਜੀਤ ਸਿੰਘ ਪੰਨੂ ਤੇ ਬਲਜੀਤ ਸਿੰਘ ਸਿੱਧੂ ਦੀ ਬਦਲੀ ਕਰ ਦਿੱਤੀ ਹੈ।

ਪੀਪੀਐਸ ਅਧਿਕਾਰੀ ਪਰਮਜੀਤ ਸਿੰਘ ਪੰਨੂ ਫ਼ਿਰੋਜ਼ਪੁਰ ਵਿੱਚ ਐਸਪੀ ਸਪੈਸ਼ਲ ਬ੍ਰਾਂਚ ਵਜੋਂ ਤਾਇਨਾਤ ਸਨ। ਉਨ੍ਹਾਂ ਨੂੰ ਸਹਾਇਕ ਕਮਾਂਡੈਂਟ ਆਈਆਰਬੀ, ਲੁਧਿਆਣਾ ਲਾਇਆ ਗਿਆ ਹੈ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਦੇ ਐਸਪੀ (ਇਨਵੈਸਟੀਗੇਸ਼ਨ) ਬਲਜੀਤ ਸਿੰਘ ਸਿੱਧੂ ਨੂੰ 5 ਕਮਾਂਡ ਬਲ, ਬਠਿੰਡਾ ਦਾ ਸਹਾਇਕ ਕਮਾਂਡੈਂਟ ਵਜੋਂ ਤਾਇਨਾਤ ਕੀਤਾ ਗਿਆ ਹੈ।