ਗੈਰ-ਕਾਨੂੰਨੀ ਢੰਗ ਨਾਲ ਵੱਟਸਐਪ ’ਤੇ ਜ਼ੋਰਾਂ ਨਾਲ ਹੋ ਰਿਹੈ ਚੋਣ ਪ੍ਰਚਾਰ

ਸਿਆਸਤਦਾਨ ਅਤੇ ਸਿਆਸੀ ਸੰਗਠਨ ਵੱਟਸਐਪ ’ਤੇ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਇਹ ਸਭ ਕੁਝ ਸਿਰਫ 1000 ਰੁਪਏ ਚ ਮਿਲਣ ਵਾਲੇ ਵੱਟਸਐਪ ਦੇ ਕਲੋਨ ਅਤੇ ਸਾਫਟਵੇਅਰ ਟੂਲ ਨਾਲ ਹੋ ਰਿਹਾ ਹੈ, ਜਿਹੜਾ ਇਤਰਾਜਯੋਗ ਪੋਸਟ ਨੂੰ ਫੜਣ ਵਾਲੀ ਤਕਨੀਕ ਨੂੰ ਅਸਫਲ ਕਰਕੇ ਬੇਲਗਾਮ ਪ੍ਰਚਾਰ ਦਾ ਰਸਤਾ ਸਾਫ ਕਰ ਦਿੰਦਾ ਹੈ।

 

ਭਾਜਪਾ ਅਤੇ ਕਾਂਗਰਸ ਨਾਲ ਜੁੜੇ ਸੂਤਰਾਂ ਅਤੇ ਡਿਜੀਟਲ ਕੰਪਨੀਟਾਂ ਨੇ ਇਸਦੀ ਪੁਸ਼ਟੀ ਕੀਤੀ ਹੈ। ਵੱਟਸਐਪ ਨੇ ਪਿਛਲੇ ਸਾਲ ਮਾਬ-ਲਿੰਚਿੰਗ ਦੀ ਘਟਨਾ ਮਗਰੋਂ ਕੋਈ ਸੰਦੇਸ਼ 5 ਜਾਂ ਜ਼ਿਆਦਾ ਲੋਕਾਂ ਤਕ ਭੇਜਣ ਤੇ ਰੋਕ ਲਗਾ ਦਿੱਤੀ ਸੀ।

 

ਡਿਜੀਟਲ ਮਾਰਕੇਟਿੰਗ ਕਾਰੋਬਾਰ ਨਾਲ ਜੁੜੇ ਰੋਹਿਤਾਸ਼ ਰੈਪਸਵਾਲ ਨੇ ਕਿਹਾ ਕਿ ਇਕ ਹਜ਼ਾਰ ਦੇ ਇਸ ਔਜ਼ਾਰ (ਟੂਲ) ਨਾਲ ਇਕ ਮੈਸੇਜ ਨੂੰ ਇਕ ਵਾਰ ਚ ਇਕ ਲੱਖ ਲੋਕਾਂ ਤਕ ਭੇਜਿਆ ਜਾ ਸਕਦਾ ਹੈ। ਐਮੇਜ਼ੋਨ ਤੇ ਵੀ ਇਸ ਤਰ੍ਹਾਂ ਦੇ ਸਾਫਟਵੇਅਰ ਟੂਲ ਵਿੱਕ ਰਹੇ ਹਨ।

 

ਵੱਟਸਐਪ ਦਾ ਕਹਿਣਾ ਹੈ ਕਿ ਅਸੀਂ ਸਰਕਾਰੀ ਏਜੰਸੀਆਂ ਨਾਲ ਮਿਲ ਕੇ ਜਾਅਲੀ ਖ਼ਬਰਾਂ ਅਤੇ ਮਨਜ਼ੂਰੀ ਦੁਆਰਾ ਚੋਣ ਵਿਗਿਆਪਨ ਤੇ ਕੰਮ ਕਰ ਰਹੇ ਹਾਂ। ਸਾਫ਼ਟਵੇਅਰ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।