ਜੱਸੀ ਕਤਲ ਕਾਂਡ : ਮਾਂ ਅਤੇ ਮਾਮੇ ਦੀ ਅੱਜ ਮੁੜ ਅਦਾਲਤ ‘ਚ ਹੋਵੇਗੀ ਪੇਸ਼ੀ

ਸੰਗਰੂਰ,  19 ਕੁ ਸਾਲ ਪਹਿਲਾਂ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜੱਸੀ ਦੇ ਪੰਜਾਬ ਆ ਕੇ ਪ੍ਰੇਮ ਵਿਆਹ ਕਰਵਾਏ ਜਾਣ ਪਿੱਛੋਂ ਹੋਏ ਉਸ ਦੇ ਕਤਲ ਸੰਬੰਧੀ ਅਮਰਗੜ੍ਹ ਪੁਲਿਸ ਥਾਣੇ ‘ਚ ਦਰਜ ਮਾਮਲੇ ਦੀ ਅਦਾਲਤੀ ਕਾਰਵਾਈ ਨੂੰ ਮੁਕੰਮਲ ਕਰਾਉਣ ਲਈ ਕੈਨੇਡਾ ਤੋਂ ਪੰਜਾਬ ਲਿਆਂਦੀ ਜੱਸੀ ਦੀ ਮਾਂ ਮਲਕੀਤ ਕੌਰ ਅਤੇ ਉਸ ਦੇ ਮਾਮੇ ਸੁਰਜੀਤ ਸਿੰਘ ਬਦੇਸ਼ਾਂ ਨੂੰ ਅੱਜ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੋਂ ਬਾਅਦ ਮੁੜ ਮਲੇਰਕੋਟਲਾ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।