ਟਰੰਪ ਵੱਲੋਂ ਬੋਇੰਗ 737 ਮੈਕਸ ਜਹਾਜ਼ ਦੀਆਂ ਉਡਾਣਾਂ ‘ਤੇ ਰੋਕ ਲਗਾਉਣ ਦਾ ਐਲਾਨ

ਵਾਸ਼ਿੰਗਟਨ, 14 ਮਾਰਚ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੋਇੰਗ 737 ਮੈਕਸ ਜਹਾਜ਼ ਦੀਆਂ ਸਾਰੀਆਂ ਉਡਾਣਾਂ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਬੋਇੰਗ 737 ਮੈਕਸ ਜਹਾਜ਼ ਦੇ ਪਿਛਲੇ 5 ਮਹੀਨਿਆਂ ਤੋਂ ਦੂਜੀ ਬਾਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਵੱਧ ਰਹੇ ਅੰਤਰਰਾਸ਼ਟਰੀ ਅਤੇ ਸਿਆਸੀ ਦਬਾਅ ਦੇ ਕਾਰਣ ਟਰੰਪ ਨੇ ਇਹ ਐਲਾਨ ਕੀਤਾ ਹੈ। ਟਰੰਪ ਨੇ ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਬੋਇੰਗ 737 ਮੈਕਸ 8 ਅਤੇ ਮੈਕਸ 9 ਦੇ ਸਾਰੇ ਜਹਾਜ਼ਾਂ ਨੂੰ ਉਡਾਣ ਭਰਨ ਤੋਂ ਰੋਕਣ ਦੇ ਲਈ ਇਕ ਐਲਾਨ ਜਾਰੀ ਕੀਤਾ ਹੈ।