ਲੁਧਿਆਣਾ ਸਮੂਹਿਕ ਜਬਰ ਜਨਾਹ ਮਾਮਲੇ ‘ਚ ਪੁਲਿਸ ਨੇ ਜਾਰੀ ਕੀਤੇ ਛੇ ਸ਼ੱਕੀਆਂ ਦੇ ਸਕੈੱਚ

ਲੁਧਿਆਣਾ, 12 ਫਰਵਰੀ (ਕਾਕਾ)- ਲੁਧਿਆਣਾ ‘ਚ ਇੱਕ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ ‘ਚ ਪੁਲਿਸ ਨੇ ਛੇ ਸਕੀਆਂ ਦੇ ਸਕੈੱਚ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਦੇ ਮਾਡਲ ਥਾਣਾ ਦਾਖਾ ਇਲਾਕੇ ‘ਚ ਸ਼ਨੀਵਾਰ ਰਾਤ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ।