ਨਸ਼ਿਆਂ ਤੋਂ ਵੀ ਖਤਰਨਾਕ ਹੈ ਆਨਲਾਈਨ ‘ਪਬ ਜੀ’ ਗੇਮ

 

ਆਖਿਰ ਕੀ ਹੈ ‘ਪਬ ਜੀ’ ਗੇਮ 
ਵਰਣਨਯੋਗ ਹੈ ਕਿ ‘ਪਬ ਜੀ’ ਇਕ ਆਨਲਾਈਨ ਮਲਟੀਪਲੇਅਰ ਬੈਟਲ ਰਾਇਲ ਗੇਮ ਹੈ। ਇਸ ਗੇਮ ਨੂੰ ਸਾਊਥ ਕੋਰੀਆ ਦੀ ਇਕ ਕੰਪਨੀ ਨੇ ਬਣਾਇਆ ਹੈ। ਵਧੇਰੇ ਨੌਜਵਾਨ ਰਾਤ ਸਮੇਂ ਇਸ ਗੇਮ ਨੂੰ ਖੇਡਦੇ ਹਨ। ਇਹ ਖੇਡ 99 ਖਿਡਾਰੀਆਂ ਨਾਲ ਇਕ ਜਹਾਜ਼ ‘ਤੇ ਸ਼ੁਰੂ ਹੁੰਦੀ ਹੈ। ਦਿਲ-ਕੰਬਾਊ ਦ੍ਰਿਸ਼ਾਂ ‘ਚ ਖਿਡਾਰੀ ਕਦੇ-ਕਦੇ ਇਕ ਬੰਦ ਸਰਕਲ ‘ਚ ਠਹਿਰ ਕੇ ਇਕ ਦੂਜੇ ਦਾ ਪਿੱਛਾ ਕਰਦੇ ਹਨ। ਇਸ ਦੇ ਨਾਲ ਹੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ, ਹਥਿਆਰਾਂ ਦੀ ਲੁੱਟਖੋਹ ਅਤੇ ਦੂਜਿਆਂ ‘ਤੇ ਉਦੋਂ ਤੱਕ ਗੋਲੀ ਚਲਾਉਂਦੇ ਹਨ, ਜਦੋਂ ਤੱਕ ਕਿ ਉਹ ਹੱਥ ਖੜ੍ਹੇ ਕਰ ਕੇ ਇਕ ਪੈਰ ‘ਤੇ ਖੜ੍ਹੇ ਨਹੀਂ ਹੋ ਜਾਂਦੇ ਜਾਂ ਮਰ ਨਹੀਂ ਜਾਂਦੇ। ਗੇਮ ਦੀਆਂ ਵੱਖ-ਵੱਖ ਸਟੇਜਾਂ ‘ਤੇ ਯੂਜ਼ਰ ਨੂੰ ਵਿਆਪਕ ਪੈਮਾਨੇ ‘ਤੇ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਵਜ੍ਹਾ ਹੈ ਕਿ ਉਹ ਡਰ ਜਾਂਦਾ ਹੈ ਕਿ ਕਿਤੇ ਆਨਲਾਈਨ ਗੇਮ ਦੇ ਕਿਰਦਾਰ ‘ਚ ਉਹ ਮੌਤ ਦੇ ਘਾਟ ਨਾ ਉਤਾਰ ਦਿੱਤਾ ਜਾਵੇ।

ਦਿਮਾਗ ‘ਚ ਪੈਦਾ ਕਰਦੀ ਹੈ ਗਲਤ ਵਿਚਾਰ 
ਸਿਹਤ ਮਾਹਿਰ ਡਾ. ਰਾਜ ਕੁਮਾਰ ਅਨੁਸਾਰ ਆਨਲਾਈਨ ਗੇਮ ਦਾ ਨੌਜਵਾਨਾਂ ਦੇ ਮਾਨਸਿਕ ਸਿਸਟਮ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਅਤੇ ਇਹ ਉਨ੍ਹਾਂ ਦੇ ਦਿਮਾਗ ‘ਚ ਗਲਤ ਵਿਚਾਰ ਪੈਦਾ ਕਰਦੀ ਹੈ। ਨੌਜਵਾਨ ਗੇਮ ‘ਚ ਇੰਨਾ ਗੁਆਚ ਜਾਂਦੇ ਹਨ ਕਿ ਖੁਦ ਨੂੰ ਗੇਮ ਦਾ ਹਿੱਸਾ ਮੰਨਣ ਲੱਗਦੇ ਹਨ। ਉਨ੍ਹਾਂ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੀ ਕਦੇ ਵੀ ਮੌਤ ਹੋ ਸਕਦੀ ਹੈ। ਕੋਈ ਅਣਪਛਾਤਾ ਵਿਅਕਤੀ ਉਨ੍ਹਾਂ ਨੂੰ ਗੋਲੀ ਮਾਰ ਦੇਵੇਗਾ। ਉਹ ਇੰਨੇ ਖੌਫਜ਼ਦਾ ਹੋ ਜਾਂਦੇ ਹਨ ਕਿ ਕਿਸੇ ਦੇ ਹੱਥੋਂ ਮਰਨ ਦੀ ਬਜਾਏ ਖੁਦ ਨੂੰ ਮਾਰਨਾ ਹੀ ਠੀਕ ਸਮਝਦੇ ਹਨ।