ਨਸ਼ੇ ਅਤੇ ਹਥਿਆਰਾਂ ਦੀ ਪ੍ਰਮੋਸ਼ਨ ਵਾਲੇ ਗਾਣਿਆਂ ‘ਤੇ ਲੱਗੀ ਪਾਬੰਦੀ

50986__frontਪ੍ਰੋਫੈਸਰ ਪੰਡਤ ਰਾਓ ਦੀ ਮੁਹਿੰਮ ਰੰਗ ਲਿਆਈ ਹੈ। ਪੰਜਾਬ ਯੂਨੀਵਰਸਿਟੀ ‘ਚ ਹੋਣ ਵਾਲੇ ਕਿਸੇ ਵੀ ਪ੍ਰੋਗਰਾਮ ਵਿਚ ਨਸ਼ੇ ਤੇ ਹਥਿਆਰਾਂ ਦੀ ਪ੍ਰਮੋਸ਼ਨ ਵਾਲੇ ਗਾਣਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੀਯੂ ਪ੍ਰਸ਼ਾਸਨ ਨੇ ਸਾਰੇ ਹੋਸਟਲ ਵਾਰਡਨ, ਸਟੂਡੈਂਟ ਕੌਂਸਲ ਤੇ ਵਿਭਾਗਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ। ਪ੍ਰੋਫੈਸਰ ਪੰਡਤ ਰਾਓ ਨੇ ਕਾਫੀ ਸਮੇਂ ਤੋਂ ਮੁਹਿੰਮ ਛੇੜੀ ਹੋਈ ਹੈ ਕਿ ਚੰਡੀਗੜ੍ਹ ਵਿਚ ਕਿਸੇ ਵੀ ਸਿੱਖਿਆ ਸੰਸਥਾ ਜਾਂ ਹੋਰ ਜਗ੍ਹਾ ‘ਤੇ ਨਸ਼ਾ, ਹਥਿਆਰਾਂ ਦੀ ਪ੍ਰਮੋਸ਼ਨ ਵਾਲੇ ਗਾਣੇ ਨਾ ਗਾਏ ਜਾਣ। ਇਤਰਾਜ਼ਯੋਗ ਗਾਣਿਆਂ ਦੇ ਕਾਰਨ ਵਿਦਿਆਰਥੀਆਂ ‘ਤੇ ਹੀ ਨਹੀਂ ਪੂਰੇ ਸਮਾਜ ‘ਤੇ ਅਸਰ ਪੈਂਦਾ ਹੈ। ਉਹ ਸਮੇਂ ਸਮੇਂ ‘ਤੇ ਅਜਿਹੇ ਗਾਣਿਆਂ ਦੇ ਵਿਰੋਧ ਵਿਚ ਅਪਣਾ ਪ੍ਰੋਟੈਸਟ ਕਰਦੇ ਹਨ। ਕੁਝ ਮਹੀਨੇ ਪਹਿਲਾਂ ਪੀਯੂ ਵਿਚÎ ਇੱਕ ਪ੍ਰੋਗਰਾਮ ਦੌਰਾਨ ਮਨਕੀਰਤ ਔਲਖ ਆਏ ਸੀ। ਪੰਡਤ ਰਾਓ ਨੇ ਪੀਯੂ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਉਹ ਹਥਿਆਰ ਤੇ ਨਸ਼ਾ ਪ੍ਰਮੋਸ਼ਨ ਦੇ ਗਾਣੇ ਗਾਉਂਦੇ ਹਨ। ਉਨ੍ਹਾਂ ਦੇ ਪ੍ਰੋਗਰਾਮ ‘ਤੇ ਰੋਕ ਲਗਾ ਦਿੱਤੀ ਜਾਵੇ। ਐਸਐਸਪੀ ਨੇ ਵੀ ਇਸ ਨੂੰ ਗੰਭੀਰਤਾ ਨਾਲ ਲਿਆ ਅਤੇ ਉਸ ਪ੍ਰੋਗਰਾਮ ਵਿਚ ਅਜਿਹੇ ਗਾਣੇ ਨਹੀਂ ਗਾਣ ਦਿੱਤੇ ਗਏ। ਲੇਕਿਨ ਪੰਡਤ ਰਾਓ ਚਾਹੁੰਦੇ ਸਨ ਕਿ ਪੀਯੂ ਵਿਚ ਪੂਰੀ ਤਰ੍ਹਾਂ ਇਸ ‘ਤੇ ਰੋਕ ਲੱਗਣੀ ਚਾਹੀਦੀ। ਉਨ੍ਹਾਂ ਨੇ ਵੀਸੀ ਨੂੰ ਲਿਖਤੀ ਵਿਚ ਚਿੱਠੀ ਦਿੱਤੀ ਅਤੇ ਮੰਗ ਕੀਤੀ। ਉਸ ਤੋਂ ਬਾਅਦ ਡੀਐਸਡਬਲਿਊ ਇਮੈਨੁਅਲ ਨਾਹਰ ਨੇ ਇਸ ਦੇ ਲਈ ਆਦੇਸ਼ ਜਾਰੀ ਕਰ ਦਿੱਤੇ।