ਨਿਊਜ਼ੀਲੈਂਡ ਹਮਲੇ ‘ਚ ਜ਼ਖਮੀ ਹੋਇਆ ਭਾਰਤੀ ਨੌਜਵਾਨ – ਹਸਪਤਾਲ ‘ਚ ਲੜ ਰਿਹੈ ਮੌਤ ਨਾਲ ਜੰਗ

ਨਿਊਜ਼ੀਲੈਂਡ ਹਮਲੇ ‘ਚ ਮੌਤਾਂ ਦੀ ਗਿਣਤੀ ਹੋਈ 49

 

  • ਕ੍ਰਾਈਸਟਚਰਚ, 15 ਮਾਰਚ 2019 – ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ‘ਚ ਆਸਟ੍ਰੇਲੀਆਈ ਗੋਰੇ ਦਹਿਸ਼ਤਗਰਦੀ ਵੱਲੋਂ ਕੀਤੀ ਅੰਨ੍ਹੇਵਾਹ ਫਾਇਰੰਗ ‘ਚ ਹੁਣ ਤੱਕ 49 ਮੌਤਾਂ ਹੋਣ ਦੀ ਖਬਰ ਹੈ। ਇਸੇ ਫਾਇਰਿੰਗ ‘ਚ ਇੱਕ ਭਾਰਤੀ ਵੀ ਸ਼ਾਮਲ ਹੈ। ‘ਨਿਊਜ਼ ਮਿਨਟ’ ਮੁਤਾਬਕ ਹੈਦਰਾਬਾਦ ਦਾ ਰਹਿਣ ਵਾਲਾ  ਅਹਿਮਦ ਇਕਬਾਲ ਜਹਾਂਗੀਰ ਇਸ ਵਕਤ ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉਸਦੇ ਭਾਰਤ ਰਹਿੰਦੇ ਪਰਿਵਾਰ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਹਿਮਦ ਦੇ ਭਰਾ ਖੁਰਸ਼ੀਦ ਨੂੰ ਵੀਜ਼ਾ ਮੁਹੱਈਆ ਕਰਾ ਕੇ ਦੇਣ ਤਾਂ ਜੋ ਉਹ ਇਸ ਮੁਸ਼ਕਿਲ ਦੀ ਘੜੀ ‘ਚ ਆਪਣੇ ਭਰਾ ਦੇ ਕੋਲ ਜਾ ਸਕੇ।

    ਜਾਣਕਾਰੀ ਮੁਤਾਬਕ ਅਹਿਮਦ ਜਹਾਂਗੀਰ ਪਿਛਲੇ 12 ਸਾਲਾਂ ਤੋਂ ਨਿਊਜ਼ੀਲੈਂਡ ‘ਚ ਰਹਿ ਰਿਹਾ ਹੈ ਅਤੇ ਖੁਦ ਦਾ ਰੇਸਤਰਾਂ ਚਲਾਉਂਦਾ ਸੀ। ਅਹਿਮਦ ਜਹਾਂਗੀਰ ਦੇ ਭਰਾ ਅਨੁਸਾਰ ਉਸਦਾ ਭਰਾ ਸ਼ੁੱਕਰਵਾਰ ਦੀ ਨਮਾਜ਼ ਲਈ ਗਿਆ ਸੀ। ਇਸ ਹਮਲੇ ‘ਚ ਉਸਦੇ ਭਰਾ ਦੇ ਦੋ ਦੋਸਤਾਂ ਦੀ ਮੌਤ ਹੋ ਚੁੱਕੀ ਹੈ। ਅਹਿਮਦ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ‘ਚ ਬੈਠਿਆਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਆਖਰ ਉਥੇ ਹੋ ਕੀ ਰਿਹਾ ਹੈ। ਉਨ੍ਹਾਂ ਕਿਹਾ ਕਿ ਅਹਿਮਦ ਦੀ ਘਰਵਾਲੀ ਤੇ ਦੋ ਛੋਟੀ ਉਮਰ ਦੇ ਬੱਚੇ ਹਨ। ਆਖਰੀ ਵਾਰ ਅਹਿਮਦ 7 ਮਹੀਨੇ ਪਹਿਲਾਂ ਭਾਰਤ ਆਪਣੇ ਘਰ ਆਇਆ ਸੀ।