ਪੁਲਿਸ ਕਰਮਚਾਰੀਆਂ ਦੇ ਖਾਣੇ ‘ਤੇ ਲਿਖਿਆ ਮਿਲਿਆ ‘ਨਮੋ ਫੂਡ’

0d5fb700e43f8891fc15ce89712dbffdec56d65e-rs-img-preview
ਨੋਇਡਾ: ਚੋਣ ਡਿਊਟੀ ਵਿਚ ਤੈਨਾਤ ਕੁਝ ਪੁਲਿਸ ਕਰਮਚਾਰੀਆਂ ਨੂੰ ਵੀਰਵਾਰ ਨੂੰ ਦਿੱਤੇ ਗਏ ਖਾਣੇ ਦੇ ਪੈਕਟਾਂ ‘ਤੇ ‘ਨਮੋ ਫੂਡ’ ਦਾ ਲੋਗੋ ਹੋਣ ‘ਤੇ ਲੋਕਾਂ ਵਿਚ ਤਰ੍ਹਾਂ ਤਰ੍ਹਾਂ ਦੇ ਕਿਆਸ ਸ਼ੁਰੂ ਹੋ ਗਏ ਹਨ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਖਾਣਾ ਕਿਸੇ ਰਾਜਨੀਤੀਕ ਦਲ ਵੱਲੋਂ ਨਹੀਂ ਦਿੱਤਾ ਗਿਆ, ਬਲਕਿ ਕਿਸੇ ‘ਨਮੋ ਫੂਡ’ ਨਾਮਕ ਦੁਕਾਨ ਤੋਂ ਖਰੀਦਿਆ ਗਿਆ ਸੀ।ਅਧਿਕਾਰੀਆਂ ਨੇ ਦੱਸਿਆ ਕਿ ਇਕ ਕਾਰ ਵਿਚ ਰੱਖ ਕੇ ਲਿਆਂਦੇ ਗਏ, ਖਾਣੇ ਦੇ ਇਹ ਪੈਕੇਟ ਨੋਇਡਾ ਦੇ ਸੈਕਟਰ 15 ਏ ਦੇ ਬੂਥ ਪਰ ਸਵੇਰੇ ਸਾਢੇ ਨੋ ਵਜੇ ਪੁਲਿਸ ਕਰਮਚਾਰੀਆਂ ਵੰਡੇ ਗਏ। ਗੌਤਮਬੁੱਧ ਨਗਰ ਦੇ ਸੀਨੀਅਰ ਪੁਲਿਸ ਅਧਿਕਾਰੀ ਵੈਭਵ ਕ੍ਰਿਸ਼ਣ ਨੇ ਕਿਹਾ ਕਿ ਇਹ ਸੂਚਨਾ ਗਲਤ ਫੈਲਾਈ ਜਾ ਰਹੀ ਹੈ ਕਿ ਕੁਝ ਪੁਲਿਸ ਕਰਮਚਾਰੀਆਂ ਨੂੰ ਇਕ ਰਾਜਨੀਤੀਕ ਦਲ ਵੱਲੋਂ ਭੋਜਨ ਦਿੱਤਾ ਜਾ ਰਹਾ ਹੈ।

ਉਹਨਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਗਲਤ ਹੈ। ਕਿਸੇ ਵੀ ਚੋਣ ਕਰਮਚਾਰੀ ਨੂੰ ਕਿਸੇ ਪਾਰਟੀ ਵੱਲੋਂ ਭੋਜਨ ਮੁਹੱਈਆ ਨਹੀਂ ਕਰਵਾਇਆ ਗਿਆ। ਉਹਨਾਂ ਨੇ ਦੱਸਿਆ ਕਿ ਚੋਣ ਕਰਮਚਾਰੀਆਂ ਲਈ ਭੋਜਨ ਦਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੌਂ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ‘ਨਮੋ ਫੂਡ’ ਨਾਮਕ ਦੁਕਾਨ ਤੋਂ ਖਾਣਾ ਮੰਗਵਾਇਆ ਸੀ, ਕਿਸੇ ਰਾਜਨੀਤੀਕ ਦਲ ਨੇ ਇਹ ਖਾਣਾ ਨਹੀਂ ਭੇਜਿਆ। ਸੀਨੀਅਰ ਪੁਲਿਸ ਅਧਿਕਾਰੀ ਵੈਭਵ ਕ੍ਰਿਸ਼ਣ ਨੇ ਕਿਹਾ ਕਿ ਕੁਝ ਲੋਕ ਗਲਤ ਖਬਰਾਂ ਫੈਲਾ ਰਹੇ ਹਨ। ਕਿਸੇ ਵੀ ਖਾਸ ਦੁਕਾਨ ਤੋਂ ਭੋਜਨ ਖਰੀਦਣ ਦਾ ਕੋਈ ਅਧਿਕਾਰਿਕ ਆਦੇਸ਼ ਨਹੀਂ ਦਿੱਤਾ ਗਿਆ ਹੈ।

ਇਸ ਬਾਰੇ ਪੁੱਛਣ ‘ਤੇ ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ਨੇ ਕਿਹਾ ਕਿ ਵੋਟਿੰਗ ਕਰਮਚਾਰੀਆਂ ਨੂੰ ਦਿੱਤੇ ਗਏ ਭੋਜਨ ਨਾਲ ਭਾਰਤੀ ਜਨਤਾ ਪਾਰਟੀ ਦਾ ਕੋਈ ਲੈਣ ਦੇਣ ਨਹੀਂ ਹੈ। ਵਿਰੋਧੀਆਂ ਵੱਲੋਂ ਉਹਨਾਂ ਨੂੰ ਬਦਨਾਮ ਕਰਨ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਗੌਤਮਬੁੱਧ ਨਗਰ ਲੋਕ ਸਭਾ ਸੀਟ ਦੇ ਅੰਤਰਗਤ ਨੋਇਡਾ ਵਿਚ ਸਵੇਰੇ ਸੱਤ ਵਜੇ ਵੋਟਿੰਗ ਸ਼ੁਰੂ ਹੋਈ ਅਤੇ ਛੇ ਵਜੇ ਤੱਕ ਚੱਲੀ।