ਪੰਜਾਬੀ ਗਾਇਕ ਸੁੱਖਾ ਦਿੱਲੀਵਾਲਾ ਦੀ ਸ਼ੱਕੀ ਹਾਲਾਤ ‘ਚ ਮੌਤ

51402__frontਮਸ਼ਹੂਰ ਪੰਜਾਬੀ ਗਾਇਕ ਸੁਖਵਿੰਦਰ ਸਿੰਘ ਮਾਨ ਉਰਫ ਸੁੱਖਾ ਦਿੱਲੀਵਾਲਾ ਦੀ ਮੌਤ ਹੋ ਗਈ।  ਉਨ੍ਹਾਂ ਦੀ ਲਾਸ਼ ਬੁਧਵਾਰ ਦੇਰ ਰਾਤ ਗੋਲਡਨ ਐਵਨਿਊ ਸਥਿਤ ਘਰ ਤੋਂ ਬਰਾਮਦ ਹੋਈ। ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਕੁਝ ਦਿਨਾਂ ਬਾਅਦ ਹੀ ਉਹ ਇੰਗਲੈਂਡ ਵਿਚ ਸ਼ੋਅ ਕਰਨ ਦੇ ਲਈ ਜਾਣ ਵਾਲੇ ਸੀ। ਸੁੱਖਾ ਦੇ ਸਿਰ ਦੇ ਪਿੱਛੇ ਸੱਟ ਦੇ ਨਿਸ਼ਾਨ ਹਨ। ਮੁਢਲੀ ਜਾਂਚ ਵਿਚ ਲੱਗ ਰਿਹਾ ਕਿ ਪੈਰ ਤਿਲਕਣ ਕਾਰਨ ਸਿਰ ਦੇ ਪਿੱਛੇ ਸੱਟ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋਈ।
ਗਾਇਕ ਸੁੱਖਾ ਦਿੱਲੀ ਵਾਲਾ ਦੇ ਨਾਲ ਰਹਿਣ ਵਾਲੇ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਵੀ ਗੋਲਡਨ ਐਵਨਿਊ ਵਿਚ ਉਨ੍ਹਾਂ ਦੇ ਨਾਲ ਹੀ ਰਹਿੰਦੇ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਜ਼ਰੂਰੀ ਕੰਮ ਆ ਪਿਆ ਤੇ ਉਹ ਪਿੰਡ ਚਲੇ ਗਏ। ਦੋ ਦਿਨ ਪਹਿਲਾਂ ਤੱਕ ਉਨ੍ਹਾਂ ਦੀ ਸੁੱਖਾ ਨਾਲ ਗੱਲਬਾਤ ਹੁੰਦੀ ਰਹੀ। ਇਸ ਤੋਂ ਬਾਅਦ ਉਹ ਰਿਸ਼ਤੇਦਾਰ ਵਿਚ ਰੁੱਝ ਗਏ।  ਬੁਧਵਾਰ ਸਵੇਰੇ ਉਨ੍ਹਾਂ ਨੇ ਸੁੱਖਾ ਨੂੰ ਫੋਨ ਕੀਤਾ ਤਾਂ ਕਿਸੇ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਉਨ੍ਹਾਂ ਕੋਲ ਦੇ ਹੀ ਰਹਿਣ ਵਾਲੇ ਕਿਸੇ ਮੁੰਡੇ ਨੂੰ ਭੇਜਿਆ ਤਾਂ ਉਸ ਨੇ ਦੱਸਿਆ ਕਿ  ਘਰ ਦਾ ਦਰਵਾਜ਼ਾ ਬੰਦ ਹੈ।
ਮੁਖਵਿੰਦਰ ਮੁਤਾਬਕ ਉਸ ਨੇ ਲੜਕੇ ਨੂੰ ਕੰਧ ਟੱਪ ਕੇ ਅੰਦਰ ਜਾਣ ਲਈ ਕਿਹਾ ਤਾਕਿ ਅੰਦਰ ਦੀ ਹਾਲਤ ਦਾ ਪਤਾ ਚਲ ਸਕੇ। ਇਸ ਤੋਂ ਬਾਅਦ ਹੀ ਉਨ੍ਹਾਂ ਪਤਾ ਚਲਿਆ ਕਿ ਸੁੱਖਾ ਦਿੱਲੀ ਵਾਲਾ ਦੀ ਅੰਦਰ ਲਾਸ਼ ਪਈ ਹੋਈ ਹੈ।
ਗਾਇਕੀ ਤੋਂ ਸਫਰ ਸ਼ੁਰੂ ਕਰਨ ਵਾਲੇ ਸੁੱਖਾ ਛੇਤੀ ਹੀ ਬਾਲੀਵੁਡ ਵਿਚ ਐਂਟਰੀ ਮਾਰਨ ਵਾਲੇ ਸੀ।  ਜੇਐਸਐਮ ਪ੍ਰੋਡਕਸ਼ਨ ਵਲੋਂ ਬਣਾਈ ਜਾ ਰਹੀ ਫ਼ਿਲਮ ‘ਦ ਗੈਂਗਸਟਰ’ ਵਿਚ ਸੁੱਖਾ ਮੁੱਖ ਰੋਲ ਵਿਚ ਸੀ। ਇਹ ਫ਼ਿਲਮ ਉਨ੍ਹਾਂ ਦੇ ਜੀਵਨ ‘ਤੇ ਆਧਾਰਤ ਸੀ। ਇਸ ਤੋਂ ਪਹਿਲਾਂ ਸੁੱਖਾ ਅਮਿਤਾਭ ਬੱਚਨ ਦੀ ਆਉਣ ਵਾਲੀ ਫ਼ਿਲਮ ਲੀਡਰ ਦੇ ਲਈ ਵੀ ਗਾਣਾ ਰਿਕਾਰਡ ਕਰ ਚੁੱਕੇ ਸੀ। ਦੱਸਿਆ ਜਾਂਦਾ ਕਿ ਇਸ ਫ਼ਿਲਮ ਵਿਚ ਉਨ੍ਹਾਂ ਦੇ ਤਿਹਾੜ ਜੇਲ੍ਹ ਵਿਚ ਅੱਤਵਾਦੀਆਂ ਦੇ ਨਾਲ ਬਿਤਾਏ ਪਲਾਂ ਦੇ ਸੀਨ ਸੀ। ਸੋਸ਼ਲ ਮੀਡੀਆ ‘ਤੇ ਐਕÎਟਿਵ ਰਹਿਣ ਵਾਲੇ ਸੁੱਖੇ ਨੇ ਤਿੰਨ ਦਿਨ ਪਹਿਲਾਂ ਅਪਣੇ ਦੋਸਤਾਂ ਨੂੰ ਫੋਟੋ ਭੇਜ ਖੁਦ ਦੇ ਗਲੂਕੋਜ਼ ਚੜ੍ਹੇ ਹੋਣ ਦੀ ਗੱਲ ਵੀ ਕਹੀ ਸੀ। ਸੁੱਖਾ ਪੰਜਾਬ ਵਿਚ ਇਨ੍ਹਾਂ ਦਿਨਾਂ ਦ ਗਰੇਟ ਖਲੀ ਦੇ ਸ਼ੋਅ  ਅਤੇ ਉਨ੍ਹਾਂ ਦੇ ਨਾਲ ਕਈ ਪ੍ਰੋਗਰਾਮਾਂ ਵਿਚ ਦਿਖਾਈ ਦਿੰਦਾ ਸੀ। ਉਨ੍ਹਾਂ ਦੇ ਲਈ ਕਈ ਗਾਣੇ ਵੀ ਗਾਏ।