ਪੱਤਰਕਾਰਾਂ ਲਈ ਖਤਰਨਾਕ ਮੁਲਕ ਬਣਿਆ ਮੈਕਸਿਕੋ : ਹੁਣ ਰੇਡੀੳ ਜਰਨਲਿਸਟ ਦਾ ਹੋਇਆ ਕਤਲ

 

  • ਮੈਕਸਿਕੋ, 10 ਫਰਵਰੀ 2019 – ਮੈਕਸਿਕੋ ‘ਚ ਸ਼ਨੀਵਾਰ ਨੂੰ ਇੱਕ ਪੱਤਰਕਾਰ ਦਾ ਕਤਲ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਰੇਡੀੳ 99.9 ਐਫ.ਐਮ ਦਾ ਨਿਊਜ਼ ਬੁਲੇਟਿਨ ਪੜ੍ਹਨ ਵਾਲਾ ਰੇਡੀੳ ਹੋਸਟ ਬੀਤੇ ਦਿਨ ਟਬਾਸਕੋ ਸਟੇਟ ਦੇ ਇੱਕ ਰੇਸਤਰਾਂ ‘ਚ ਗੋਲੀਆਂ ਨਾਲ ਭੁੰਨ ਦਿੱਤਾ ਗਿਆ।

    ਵਿਦੇਸ਼ੀ ਮੀਡੀਆ ਅਨੁਸਾਰ ਮੈਕਸਿਕੋ ਪੱਤਰਕਾਰੀ ਲਈ ਦੁਨੀਆ ‘ਚੋਂ ਸਭ ਤੋਂ ਖਤਰਨਾਕ ਦੇਸ਼ ਬਣ ਗਿਆ ਹੈ। ਇਸ ਕਤਲ ਤੋਂ ਕੁਝ ਹਫਤੇ ਪਹਿਲਾਂ ਹੀ ਇੱਕ ਕਮਿਊਨਿਟੀ ਰੇਡੀੳ ਸਟੇਸ਼ਨ ਦੇ ਡਾਇਰੈਕਟਰ ਦਾ ਕਤਲ ਕਰ ਦਿੱਤਾ ਗਿਆ ਸੀ। ਸਾਲ 2000 ਤੋਂ ਲੈ ਕੇ ਹੁਣ ਤੱਕ ਕੁੱਲ 100 ਪੱਤਰਕਾਰਾਂ ਦਾ ਮੈਕਸਿਕੋ ‘ਚ ਕਤਲ ਹੋ ਚੁੱਕਾ ਹੈ, ਜਦਕਿ 2018 ‘ਚ ਹੀ 10 ਪੱਤਰਕਾਰ ਮਾਰ ਦਿੱਤੇ ਗਏ ਸਨ।