ਫੜੇ ਜਾਣ ਤੋਂ ਬਾਅਦ ਨੌਜਵਾਨ ਦੇ ਮੱਥੇ ‘ਤੇ ਲਿਖਵਾਇਆ ‘ਮੈਂ ਚੋਰ ਹਾਂ’

 

ਉਹ ਹਰਚੰਦਪੁਰ ‘ਚ ਰਾਜੇਂਦਰ ਸਾਹੂ ਦੀ ਦੁਕਾਨ ‘ਚ ਪਿਛਲੇ 5 ਸਾਲਾਂ ਤੋਂ ਕੰਮ ਕਰ ਰਿਹਾ ਸੀ। 6 ਫਰਵਰੀ ਨੂੰ ਰਾਜੇਂਦਰ ਨੇ ਉਸ ‘ਤੇ ਚੋਰੀ ਕਰਨ ਦਾ ਦੋਸ਼ ਲੱਗਾ ਕੇ ਕੁੱਟਿਆ ਅਤੇ ਫਿਰ ਮੱਥੇ ‘ਤੇ ‘ਮੈਂ ਚੋਰ ਹਾਂ’ ਲਿਖ ਕੇ ਇਲਾਕੇ ‘ਚ ਘੁੰਮਾਇਆ। ਪੁਲਸ ਸੂਤਰਾਂ ਅਨੁਸਾਰ ਪੀੜਤ ਨੌਜਵਾਨ ਆਪਣੇ ਰਿਸ਼ਤੇਦਾਰਾਂ ਨੂੰ ਜ਼ਿਆਦਾ ਸਾਮਾਨ ਦੇ ਦਿੰਦਾ ਸੀ ਅੇਤ ਬਾਅਦ ‘ਚ ਉਨ੍ਹਾਂ ਤੋਂ ਇਸ ਸਾਮਾਨ ਦਾ ਪੈਸਾ ਲੈ ਕੇ ਖੁਦ ਕੋਲ ਰੱਖ ਲੈਂਦਾ ਸੀ। ਪੁਲਸ ਇਸ ਮਾਮਲੇ ‘ਚ ਦੋਹਾਂ ਪੱਖਾਂ ਦੀ ਸੂਚਨਾ ਰਿਪੋਰਟ ‘ਤੇ ਜਾਂਚ ਕਰ ਰਹੀ ਹੈ।