ਬਰਾਜ਼ੀਲ ਦੇ ਸਕੂਲ ਵਿਚ ਗੋਲੀਬਾਰੀ , 5 ਬੱਚਿਆਂ ਸਣੇ 10 ਲੋਕਾਂ ਦੀ ਮੌਤ

  • ਬਰਾਜ਼ੀਲ ਦੇ ਸਕੂਲ ਵਿਚ ਹਮਲਵਾਰ ਵਲੋਂ ਕੀਤੀ ਗਈ ਗੋਲੀਬਾਰੀ ਵਿਚ 5 ਬੱਚਿਆਂ ਸਣੇ 10 ਲੋਕਾਂ ਦੀ ਮੌਤ ਹੋ ਗਈ ਤੇ 17 ਜਣੇ ਗੰਭੀਰ ਫੱਟੜ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਸਾਓ ਪਾਓਲੋ ਦੇ ਨੇੜ੍ਹੇ ਸੁਜਾਨੋ ਵਿਚ ਸਥਿਤ ਸਕੂਲ ਵਿਚ ਅਣਪਛਾਤੇ ਹਮਲਾਵਰ ਨੇ ਵੜ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਬਰਾਜ਼ੀਲ ਦੇ ਟੈਲੀਵਿਜ਼ਨ ਚੈਨਲ ਗਲੋਬੋ ਅਤੇ ਵੈਬਸਾਈਟ ਯੂਓ ਨੇ ਕਿਹਾ ਕਿ ਇਸ ਘਟਨਾ ਵਿਚ ਦੋ ਅੱਲੜਾਂ ਅਤੇ ਪੰਜ ਬੱਚੇ ਅਤੇ ਇੱਕ ਅਧਿਆਪਕ ਤੇ ਦੋ ਹੋਰਾਂ ਦੇ ਮਾਰੇ ਜਾਣ ਦੀ ਗੱਲ ਕਹੀ  ਹੈ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਬੰਦੂਕਧਾਰੀ ਮਾਰਿਆ ਗਿਆ ਹੈ। ਇਸ ਗੋਲੀਬਾਰੀ ਦੌਰਾਨ 17 ਜਣੇ ਗੰਭੀਰ ਜ਼ਖਮੀ ਵੀ ਹੋਏ ਹਨ। ਹਮਲੇ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।  ਇਸ ਘਟਨਾ ਤੋਂ ਬਾਅਦ  ਘਟਨਾ ਸਥਾਨ ਰਾਊਲ ਬਰਾਸਿਲ ਸਕੂਲ ਦੇ ਬਾਹਰ ਭਾਰੀ ਗਿਣਤੀ ਲੋਕਾਂ ਦੀ ਭੀੜ ਲੱਗ ਗਈ। ਘਟਨਾ ਤੋਂ ਬਾਅਦ ਉਥੇ ਪਾਰੀ ਸੁਰੱਖਿਆ ਫੋਰਸ ਤੈਨਾਤ ਕਰ ਦਿੱਤੀ ਗਈ ਹੈ।