ਬਿਹਾਰ ਦਾ ਰਾਮ ਰਹੀਮ : ਕੁੜੀਆਂ ਨੂੰ ਸਾਧਵੀ ਬਣਾ ਕਰਦਾ ਸੀ ਬਲਾਤਕਾਰ 

 Manmohan Saheb

ਬਿਹਾਰ ਦੇ ਸੁਪੌਲ ਵਿਚ ਦੋ ਸਕੀਆਂ ਭੈਣਾਂ ਨਾਲ ਬਲਾਤਕਾਰ ਦੇ ਇਲਜ਼ਾਮ ‘ਚ ਜੇਲ੍ਹ ਗਏ ਬਾਬਾ ਦਾ ਭੇਦ ਹੁਣ ਖੁੱਲਣ ਲੱਗਿਆ ਹੈ। ਖੁਦ ਨੂੰ ਬਿਹਾਰ ਵਿਭੂਤੀ ਸਾਬਤ ਕਰਨ ਵਾਲੇ ਕਬੀਰ ਪੰਥੀ ਬਾਬਾ ਦਾ ਵੱਡਾ ਰਾਜਨੀਤਿਕ ਕਨੈਕਸ਼ਨ ਸੀ। ਦੱਸਿਆ ਜਾ ਰਿਹਾ ਹੈ ਕਿ ਬਾਬਾ ਲੋਕ ਸਭਾ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ। ਮੁਲਜ਼ਮ ਬਾਬਾ ਦਾ ਭਾਰਤ ਤੋਂ ਇਲਾਵਾ ਨੇਪਾਲ ਵਿਚ ਵੀ ਆਸ਼ਰਮ ਹੈ, ਜੋ ਕਰੀਬ 200 ਏਕੜ ਵਿਚ ਫੈਲਿਆ ਹੋਇਆ ਹੈ।

Manmohan Sahib

ਪੁਲਿਸ ਫਿਲਹਾਲ ਬਾਬਾ ਦਾ ਸਾਰਾ ਭੇਦ ਖੋਲ੍ਹਣ ‘ਚ ਜੁਟੀ ਹੈ। ਨਾਲ ਹੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਰੋਪੀ ਬਾਬਾ ਨੇ ਇਨ੍ਹਾਂ ਦੋਨਾਂ ਭੈਣਾਂ ਤੋਂ ਇਲਾਵਾ ਕਿਸੇ ਹੋਰ ਕੁੜੀ ਦੇ ਨਾਲ ਤਾਂ ਯੋਨ ਸ਼ੋਸ਼ਣ ਨਹੀਂ ਕੀਤਾ। ਆਸਾਰਾਮ, ਰਾਮ ਰਹੀਮ ਅਤੇ ਰਾਮਪਾਲ ਤੋਂ ਬਾਅਦ ਹੁਣ ਜੇਲ੍ਹ ਭੇਜੇ ਗਏ ਇਸ ਬਾਬਾ ਦਾ ਨਾਮ ਮਨਮੋਹਣ ਸਾਹੇਬ ਹੈ, ਜੋ ਕਬੀਰਪੰਥ ਨਾਲ ਜੁੜਿਆ ਹੈ। ਬਾਬਾ ਦੀ ਰਾਜਨੀਤੀ ਦੇ ਕਈ ਦਿੱਗਜਾਂ ਦੇ ਨਾਲ ਤਸਵੀਰਾਂ ਹਨ। ਬਾਬਾ ਇੰਨਾ ਵੱਡਾ ਪਖੰਡੀ ਹੈ ਕਿ ਉਸ ਨੇ ਪੀੜਿਤ ਕੁੜੀ ਦੇ ਮਾਤਾ – ਪਿਤਾ ਨੂੰ ਅਪਣਾ ਚੇਲਾ ਬਣਾ ਕੇ ਉਸ ਦੇ ਘਰ ਲੁਧਿਆਣਾ ਵਿਚ ਹੀ ਇਕ ਕਮਰਾ ਲੈ ਕੇ ਰਹਿਣ ਲਗਾ।

ਇੱਥੇ ਉਸ ਨੇ ਪਹਿਲਾਂ ਵੱਡੀ ਭੈਣ ਨੂੰ ਅਪਣਾ ਸ਼ਿਕਾਰ ਬਣਾਇਆ। ਜਦੋਂ ਉਸ ਨੇ ਸੰਨਿਆਸ ਲੈ ਲਿਆ ਤਾਂ ਮੁਲਜ਼ਮ ਬਾਬੇ ਨੇ ਛੋਟੀ ਭੈਣ ਦੇ ਨਾਲ ਯੋਨ ਸ਼ੋਸ਼ਣ ਕੀਤਾ। ਦਰਅਸਲ ਇਹ ਕਹਾਣੀ ਸਾਲ 2009 ‘ਚ ਸ਼ੁਰੂ ਹੋਈ ਸੀ। ਪੀੜਿਤਾ ਦੇ ਪਿਤਾ ਕਬੀਰ ਵਿਚਾਰ ਮੰਚ ਨਾਲ ਜੁੜੇ ਹੋਏ ਸਨ ਅਤੇ ਲੁਧਿਆਣਾ ਵਿਚ ਰਹਿ ਕੇ ਅਪਣਾ ਕਾਰਜ ਵੀ ਕਰਦੇ ਸਨ। ਇਸ ਦੌਰਾਨ ਪੀੜਿਤਾ ਦੇ ਪਿਤਾ ਨੇ ਬਾਬਾ ਮਨਮੋਹਣ ਸਾਹੇਬ ਨੂੰ ਅਪਣੇ ਘਰ ਲੁਧਿਆਣਾ ਬੁਲਾਇਆ। ਜਿੱਥੇ ਦੋਵੇਂ ਭੈਣਾਂ ਨਾਲ ਬਾਬਾ ਦੀ ਮੁਲਾਕਾਤ ਵੀ ਹੋਈ।

ਇਸ ਦੌਰਾਨ ਬਾਬੇ ਨੇ ਇਕ ਵੱਡਾ ਪ੍ਰੋਗਰਾਮ ਸੁਪੌਲ ਦੇ ਮਰੌਨਾ ਥਾਣਾ ਇਲਾਕੇ ਦੇ ਪੰਚਭਿੰਡਾ ਪਿੰਡ ‘ਚ ਰੱਖਿਆ। ਜਿੱਥੇ ਪੀੜਿਤਾਵਾਂ ਦਾ ਪੂਰਾ ਪਰਵਾਰ ਵੀ ਪਹੁੰਚਿਆ ਸੀ। ਉਥੇ ਹੀ ਸਾਲ 2010 ‘ਚ ਪਹਿਲੀ ਵਾਰ ਬਾਬੇ ਨੇ ਛੋਟੀ ਭੈਣ ਦੇ ਨਾਲ ਕੁਕਰਮ ਕੀਤਾ ਅਤੇ ਉਸ ਦਾ ਵੀਡੀਓ ਵੀ ਬਣਾ ਲਿਆ। ਜਿਸ ਤੋਂ ਬਾਅਦ ਬਾਬਾ ਲਗਾਤਾਰ ਲੁਧਿਆਣਾ ਆ ਕੇ ਪੀੜਿਤਾ ਦੇ ਨਾਲ ਰੇਪ ਕਰਨ ਲਗਾ ਅਤੇ ਵੀਡੀਓ ਵਾਇਰਲ ਕਰ ਦੇਣ ਦੀ ਧਮਕੀ ਦੇ ਕੇ ਉਸ ਦਾ ਯੋਨ ਸ਼ੋਸ਼ਣ ਕਰਦਾ ਰਿਹਾ। ਇਸ ਦੌਰਾਨ ਬਾਬਾ ਨੇ ਪੀੜਿਤਾ ਦੀ ਵੱਡੀ ਭੈਣ ਨੂੰ ਵੀ ਹਵਸ ਦਾ ਸ਼ਿਕਾਰ ਬਣਾ ਲਿਆ।

ਜਿਸ ਤੋਂ ਬਾਅਦ ਉਸ ਨੂੰ ਵੀ ਧਮਕੀ ਦੇ ਕੇ ਉਸ ਦਾ ਯੋਨ ਸ਼ੋਸ਼ਣ ਕਰਦਾ ਰਿਹਾ। ਬਾਬੇ ਦੇ ਡਰ ਤੋਂ ਦੋਵੇਂ ਭੈਣਾਂ ਚੁਪ ਸਨ। ਇਸ ਗੱਲ ਨੂੰ ਦੋਵਾਂ ਭੈਣਾਂ ਨੇ ਇਕ ਦੂਜੇ ਨਾਲ ਵੀ ਸ਼ੇਅਰ ਨਹੀਂ ਕੀਤਾ ਪਰ ਜਿਵੇਂ ਹੀ ਰਾਮ ਰਹੀਮ ਨੂੰ ਸਜਾ ਮਿਲੀ ਤਾਂ ਵੱਡੀ ਭੈਣ ਨੇ ਸਾਰੀਆਂ ਗੱਲਾਂ ਛੋਟੀ ਭੈਣ ਨੂੰ ਦੱਸੀਆਂ। ਇਸ ਤੋਂ ਬਾਅਦ ਛੋਟੀ ਭੈਣ ਨੇ ਵੀ ਅਪਣੀ ਸਾਰੀ ਗੱਲ ਵੱਡੀ ਭੈਣ ਨੂੰ ਸੁਣਾਈ। ਅਜਿਹੇ ਵਿਚ ਦੋਵਾਂ ਭੈਣਾਂ ਨੇ ਕਈ ਜਗ੍ਹਾ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਗਿਰਫਤਾਰ ਕਰ ਸੰਤ ਮਨਮੋਹਣ ਸਾਹੇਬ ਨੂੰ ਜੇਲ੍ਹ ਭੇਜ ਦਿਤਾ ਹੈ।