ਬੱਚੀਆਂ ਨਾਲ ਛੇੜਛਾੜ ਦੇ ਮਾਮਲੇ ‘ਚ ਅਨਾਥ ਆਸ਼ਰਮ ਸੀਲ

ਅੰਮ੍ਰਿਤਸਰ (ਸੁਮਿਤ ਖੰਨਾ)—ਅਨਾਥ ਆਸ਼ਰਮ ‘ਚ 2 ਬੱਚੀਆਂ ਨਾਲ ਹੋਈ ਛੇੜਛਾੜ ਤੋਂ ਬਾਅਦ ਪੁਲਸ ਨੇ ਅਨਾਥ ਆਸ਼ਰਮ ਨੂੰ ਸੀਲ ਕਰ ਦਿੱਤਾ ਹੈ ਦਰਅਸਲ, ਇਹ ਅਨਾਥ ਆਸ਼ਰਮ ਗੈਰ-ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ, ਜਿਸਦੀ ਕੋਈ ਰਜਿਸਟਰੇਸ਼ਨ ਵੀ ਨਹੀਂ ਸੀ ਹੋਈ। ਹੋਰ ਤਾਂ ਹੋਰ ਅਨਾਥ ਆਸ਼ਰਮ ‘ਚ ਬੱਚਿਆਂ ਦੇ ਖਾਣ-ਪੀਣ ਤੇ ਰਹਿਣ ਦਾ ਪ੍ਰਬੰਧ ਵੀ ਚੰਗਾ ਨਹੀਂ ਸੀ। ਪੁਲਸ ਪ੍ਰਸ਼ਾਸਨ ਵਲੋਂ ਅੱਜ ਅਨਾਥ ਆਸ਼ਰਮ ਨੂੰ ਸੀਲ ਕਰਦਿਆਂ ਬੱਚਿਆਂ ਨੂੰ ਕਿਸੇ ਮਹਿਫੂਜ਼ ਥਾਂ ‘ਤੇ ਭੇਜਿਆ ਜਾ ਰਿਹਾ ਹੈ।

 ਦੂਜੇ ਪਾਸੇ ਇਸ ਸਭ ਕਾਰਵਾਈ ਦੌਰਾਨ ਆਸ਼ਰਮ ਦੀ ਹੈੱਡ ਰਾਜਬੀਰ ਕੌਰ ਕਾਫੀ ਭਾਵੁਕ ਨਜ਼ਰ ਆਈ। ਉਸਨੇ ਕਿਹਾ ਕਿ ਬੱਚਿਆਂ ਨਾਲ ਉਸਦਾ ਬਹੁਤ ਪਿਆਰ ਹੈ ਤੇ ਉਹ ਬੱਚਿਆਂ ਦੇ ਨਾਲ ਹੀ ਰਹਿਣਾ ਚਾਹੁੰਦੀ ਹੈ।ਦੱਸ ਦੇਈਏ ਕਿ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ‘ਚ ਸਥਿਤ ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਟਰੱਸਟ ਦੇ ਅਨਾਥ ਆਸ਼ਰਮ ‘ਚ ਦੋ ਬੱਚੀਆਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਟਰੱਸਟੀ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਸੀ। ਦੂਜੇ ਪਾਸੇ ਇਸ ਸਭ ਕਾਰਵਾਈ ਦੌਰਾਨ ਆਸ਼ਰਮ ਦੀ ਹੈੱਡ ਰਾਜਬੀਰ ਕੌਰ ਕਾਫੀ ਭਾਵੁਕ ਨਜ਼ਰ ਆਈ। ਉਸਨੇ ਕਿਹਾ ਕਿ ਬੱਚਿਆਂ ਨਾਲ ਉਸਦਾ ਬਹੁਤ ਪਿਆਰ ਹੈ ਤੇ ਉਹ ਬੱਚਿਆਂ ਦੇ ਨਾਲ ਹੀ ਰਹਿਣਾ ਚਾਹੁੰਦੀ ਹੈ।ਦੱਸ ਦੇਈਏ ਕਿ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ‘ਚ ਸਥਿਤ ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਟਰੱਸਟ ਦੇ ਅਨਾਥ ਆਸ਼ਰਮ ‘ਚ ਦੋ ਬੱਚੀਆਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਟਰੱਸਟੀ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਸੀ।