ਭਾਰਤੀ ਮੂਲ ਦੇ ਨੌਜਵਾਨ ਨੂੰ ਬਰਤਾਨੀਆ ਵਿਚ 14 ਸਾਲ ਦੀ ਜੇਲ੍ਹ

51140__frontਅੱਤਵਾਦੀ ਸੰਗਠਨ ਆਈਐਸ ਵਿਚ ਸ਼ਾਮਲ ਹੋਣ ਦੇ ਲਈ ਜਾ ਰਹੇ ਭਾਰਤੀ ਮੂਲ ਦੇ ਨੌਜਵਾਨ ਨੂੰ ਬਰਤਾਨਵੀ ਕੋਰਟ ਨੇ 14 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਹੰਜਾਲਾਹ ਪਟੇਲ (22) ਨਾਂ ਦੇ ਇਸ ਨੌਜਵਾਨ ਨੂੰ ਕੁਝ ਸਾਲ ਪਹਿਲਾਂ ਸੀਰੀਆ ਜਾਂਦੇ ਹੋਏ ਫੜਿਆ ਸੀ। ਲੀਸੈਸਟਰ ਸ਼ਹਿਰ ਵਿਚ ਰਹਿਣ ਵਾਲੇ ਪਟੇਲ ਨੇ ਖੁਦ ‘ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ ਲੇਕਿਨ ਸੁਣਵਾਈ ਪੂਰੀ ਕਰਨ ‘ਤੇ ਬਰਮਿੰਘਮ ਕਰਾਊਨ ਕੋਰਟ ਨੇ ਦੇਖਿਆ ਕਿ ਉਹ ਦੋਸ਼ੀ ਹੈ। ਪਟੇਲ ਨੇ ਦੱਸਿਆ ਕਿ ਉਹ ਜਰਮਨੀ ਦੀ ਮਸਜਿਦ ਵਿਚ ਨਮਾਜ ਪੜ੍ਹਨ ਦੇ ਲਈ ਉਥੇ ਜਾ ਰਿਹਾ ਸੀ। ਲੇਕਿਨ ਸੂਚਨਾ ਮਿਲਣ ‘ਤੇ ਤੁਰਕੀ ਵਿਚ ਪੁਲਿਸ ਨੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਸੀਰੀਆ ਦੀ ਯਾਤਰਾ ਦੇ ਦਸਤਾਵੇਜ਼ ਅਤੇ ਆਈਐਸ ਵਿਚ ਸ਼ਾਮਲ ਹੋਣ ਦੀ ਤਿਆਰੀ ਦੇ ਪੁਖਤਾ ਸਬੂਤ ਮਿਲੇ।  ਮਿਡਲੈਂਡਸ ਪੁਲਿਸ ਦੇ ਚੀਫ਼ ਸੁਪਰਡੈਂਟ ਸ਼ਾਨ ਐਡਵਰਡਸ ਨ ਕਿਹਾ, ਸਾਨੂੰ ਸੂਚਨਾ ਮਿਲਦੀ ਹੈ ਕਿ ਕੋਈ ਸੀਰੀਆ ਦੀ ਯਾਤਰਾ ਦੀ ਤਿਆਰੀ ਕਰ ਰਿਹਾ ਹੈ ਤਾਂ ਚੌਕਸੀ ਦੇ ਚਲਦਿਆਂ ਉਸ ਦੇ ਮਕਸਦ ਦੇ ਬਾਰੇ ਵਿਚ ਜਾਣਕਾਰੀ ਦਾ ਅਧਿਕਾਰ ਹੈ। ਜਾਣਕਾਰੀ ‘ਤੇ ਪਟੇਲ ਦੇ ਬਾਰੇ ਵਿਚ ਸ਼ੱਕੀ ਸੂਚਨਾਵਾਂ ਮਿਲੀਆਂ , ਉਨ੍ਹਾਂ ਤੁਰਕੀ ਪੁਲਿਸ ਨਾਲ ਸਾਂਝਾ ਕੀਤਾ। ਇਸ ਤੋਂ ਬਾਅਦ ਪਟੇਲ ਅਤੇ ਉਸ ਦੇ 23 ਸਾਲ ਦੇ ਸਾਥੀ ਸਾਫਵਾਨ ਮੰਸੂਰ ਨੂੰ ਹਿਰਾਸਤ ਵਿਚ ਲਿਆ ਗਿਆ।