ਮਨਪ੍ਰੀਤ ਬਾਦਲ ਨੇ ਪੀਐਮ ਮੋਦੀ ਨੂੰ ਕਿਹਾ ਸਰਕਸ ਦਾ ਸ਼ੇਰ’

punjab-congress-minister-manpreet-singh-says-pm-narendra-modi-is-lion-of-circus

ਚੰਡੀਗੜ੍ਹ: ਲੋਕਸਭਾ ਚੋਣਾਂ ‘ਚ ਲੀਡਰਾਂ ਵੱਲੋਂ ਇੱਕ ਦੂਜੇ ‘ਤੇ ਦੋਸ਼ ਲਗਾਉਣ ਦਾ ਦੌਰ ਜਾਰੀ ਹੈ। ਇਸ ਲੜੀ ‘ਚ ਪੰਜਾਬ ਸਰਕਾਰ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੀਐਮ ਮੋਦੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਪੀਐਮ ਮੋਦੀ ਨੂੰ ‘ਸਰਕਸ ਦਾ ਸ਼ੇਰ’ ਕਿਹਾ ਹੈ।ਮਨਪ੍ਰੀਤ ਬਾਦਲ ਨੇ ਕਿਹਾ, “ਇਹ (ਪੀਐਮ ਮੋਦੀ) ਆਪਣੇ ਆਪ ਨੂੰ ਹਿੰਦੁਸਤਾਨ ਦਾ ਸ਼ੇਰ ਕਹਿਦਾ ਹੈ। ਅਸਲ ‘ਚ ਸ਼ੇਰ ਹੋਣਗੇ, ਪਰ ਸ਼ੇਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਜੰਗਲ ਦਾ ਸ਼ੇਰ ਅਤੇ ਇੱਕ ਸਰਕਸ ਦਾ ਸ਼ੇਰ ਹੁੰਦਾ ਹੈ। ਸਾਨੂੰ ਤਾਂ ਇਹ ਸਰਕਸ ਦੇ ਸ਼ੇਰ ਲੱਗਦੇ ਹਨ”ਇਸ ਦੌਰਾਨ ਉਨ੍ਹਾਂ ਕਿਹਾ, “ਪਿਛਲੇ ਪੰਜ ਸਾਲਾਂ ਤਕ ਬੀਜੇਪੀ ਦਾ ਜੋ ਰਾਜ ਦੇਖਿਆ ਉਸ ‘ਚ ਪ੍ਰਧਾਨ ਮੰਤਰੀ ਦਾ ਜੋ ਕਿਰਦਾਰ ਰਿਹਾ ਸਿਵਾਏ ਜੁਮਲੇਬਾਜ਼ੀ ਦੇ ਕੁਝ ਨਹੀ ਹੈ। ਮੁਲਕ ਦੇ ਹੱਲ਼ ਕੁਝ ਵੀ ਨਹੀ ਆਇਆ। ਜੋ ਆਸ ੳਤੇ ਉਮੀਦ ਹਿੰਦੁਸਤਾਨ ਦੇ ਲੋਕਾਂ ਦੀ ਸੀ ਕਿ ਭਾਰਤ ਤੱਰਕੀ ਕਰੇਗਾ। ਪਿਛਲੇ ਪੰਜ ਸਾਲਾਂ ‘ਚ ਅਸੀ ਤਾਂ ਸਰਕਸ ਹੀ ਦੇਖਿਆ ਹੈ”।ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਮਣੀਸ਼ੰਕਰ ਮੋਦੀ ਨੂੰ ਲੈ ਕੇ ਵਿਵਾਦਿਤ ਵਿਆ ਦੇ ਚੁੱਕੇ ਹਨ। ਪੰਜਾਬ ‘ਚ ਚੋਣਾਂ19 ਮਈ ਨੂੰ ਹੋਣੀਆਂ ਹਨ।