ਮੁਜਰਿਮਾਂ ਖਿਲਾਫ ਇਟਲੀ ਦੀ ਨਵੀਂ ਤਕਨੀਕ ਕਰ ਦੇਵੇਗੀ ਇਨ੍ਹਾਂ ਦਾ ਜਿਉਣਾ ਹਰਾਮ

ਮੁਜਰਿਮਾਂ ਖਿਲਾਫ ਤਕਨੀਕ ਨੂੰ ਤੁਰੰਤ ਹੀ ਇਟਲੀ ਭਰ ਵਿੱਚ ਲਾਗੂ ਕੀਤਾ ਜਾ ਰਿਹਾ

ਰੋਮ, 9 ਸਤੰਬਰ (ਪੰਜਾਬ ਐਕਸਪ੍ਰੈਸ) – ਇਟਾਲੀਅਨ ਪੁਲਿਸ ਵੱਲੋਂ ਸਵੈਚਲਿਤ ਕੰਪਿਊਟਰ ਤਕਨੀਕ ਤਹਿਤ ਨਵਾਂ ਫੋਟੋ ਪਹਿਚਾਣ ਦਾ ਸਾੱਫਟਵੇਅਰ ਤਿਆਰ ਕੀਤਾ ਗਿਆ ਹੈ, ਜੋ ਕਿ ਹਾੱਲੀਵੁੱਡ ਦੀਆਂ ਫਿਲਮਾਂ ਵਾਂਗ ਇਟਲੀ ਵਿੱਚ ਲੁਕੇ ਮੁਜਰਿਮਾਂ ਨੂੰ ਫੋਟੋ ਪਹਿਚਾਣ ਦੇ ਅਧਾਰ ‘ਤੇ ਕੁਝ ਮਿੰਟਾਂ ਵਿਚ ਲੱਭ ਸੁੱਟਿਆ ਕਰੇਗਾ। ਇਨਾ ਹੀ ਨਹੀਂ ਮੁਜਰਿਮਾਂ ਖਿਲਾਫ ‘ਆਫਿਸ’ ਤਕਨੀਕ ਤਹਿਤ ਇਹ ਮੁਜਰਿਮ ਦੀ ਸਹੀ ਲੋਕੇਸ਼ਨ ਵੀ ਦੱਸੇਗਾ।

ਮੁਜਰਿਮਾਂ ਖਿਲਾਫ ‘ਸਾਰੀ’ ਨਾਂ ਦੇ ਇਸ ਸਾੱਫਟਵੇਆਰ ਦੀ ਤਕਨੀਕੀ ਜਾਂਚ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਦਾ ਟਰਾਇਲ ਮੋਡ ਸਫਲਤਾ ਪੂਰਨ ਨ੍ਹੇਪਰੇ ਚੜਿਆ ਦੱਸਿਆ ਜਾ ਰਿਹਾ ਹੈ। ‘ਪੰਜਾਬ ਐਸਪ੍ਰੇਸ’ ਨੂੰ ਵਿਭਾਗ ਵੱਲੋਂ ਨਿੱਜੀ ਤੌਰ ‘ਤੇ ਪ੍ਰਾਪਤ ਕਰਵਾਈ ਗਈ ਜਾਣਕਾਰੀ ਅਨੁਸਾਰ ਇਸ ਤਕਨੀਕ ਨੂੰ ਤੁਰੰਤ ਹੀ ਇਟਲੀ ਭਰ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਵੱਲੋਂ ਇਸ ਨੂੰ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ ਅਤੇ ‘ਸਾਰੀ’ ਨਾਲ ਇਟਲੀ ਵਿਚ ਲਗਭੱਗ ਸਾਰੇ ਹੀ ਟੈਲੀ ਕੈਮਰੇ ਜੋੜੇ ਜਾਣ ਦਾ ਅਨੁਮਾਨ ਹੈ। ਜਿਸ ਨੂੰ ਤੁਰੰਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਜਰਿਮਾਂ ਦੀ ਇਟਲੀ ਵਿਚ ਮੌਜੂਦਗੀ ਅਤੇ ਲੋਕੇਸ਼ਨ ਪ੍ਰਾਪਤ ਹੋ ਸਕੇਗੀ। ਇਸ ਤਕਨੀਕ ਤਹਿਤ ਇਟਲੀ ਦੀ ਸਾਇੰਟੀਫਿਕ ਪੁਲਿਸ ਮੁਜਰਿਮਾਂ ਦੀ ਪਹਿਚਾਣ, ਭਗੋੜੇ ਹੋਏ ਨਾਗਰਿਕ ਜਾਂ ਵਿਦੇਸ਼ੀਆਂ ਦੀ ਧਰ ਪਕੜ ਜੰਗੀ ਪੱਧਰ ‘ਤੇ ਆਰੰਭ ਕਰੇਗੀ। ਇਸ ਲਈ ਇਹ ਕਹਿਣਾ ਗਲਤ ਨਹੀਂ ਕਈ ਇਟਲੀ ਵਿਚ ਲੁਕੇ ਰਾਸਟਰੀ-ਅੰਤਰਰਾਸ਼ਰੀ ਮੁਜਰਮਾਂ ਦਾ ਹੁਣ ਬਚ ਪਾਉਣਾ ਮੁਸ਼ਕਿਲ ਹੀ ਨਹੀ ਸਗੋਂ ਨਾਮੁਮਕਿਨ ਹੈ, ਕਿਉਂਕਿ ਇਹ ਤਕਨੀਕ ਲੱਖਾਂ ਹੀ ਮੁਜਰਿਮਾਂ ਵਿਚੋਂ ਸਿਰਫ ਢੇਡ ਸਕਿੰਟ ਵਿਚ ਮੁਜਰਿਮ ਨੂੰ ਲੱਭ ਲਏਗੀ।

ria ਮੁਜਰਿਮਾਂ ਖਿਲਾਫ

ਮੁਜਰਿਮਾਂ ਖਿਲਾਫ