ਮੁਜ਼ੱਫਰਨਗਰ ਦੰਗੇ: ਚਸ਼ਮਦੀਦ ਗਵਾਹ ਦੀ ਗੋਲੀਆਂ ਮਾਰ ਕੇ ਹੱਤਿਆ

  • muzaffarnagar-riots_650x400_61440599335 ਮੁਜ਼ੱਫਰਨਗਰ ਦੰਗਿਆਂ ‘ਚ ਦੋ ਸਕੇ ਭਰਾਵਾਂ ਦੀ ਹੱਤਿਆ ਦੇ ਚਸ਼ਮਦੀਦ ਗਵਾਹ ਦੀ ਇੱਥੇ ਖਟੋਲੀ ਇਲਾਕੇ ‘ਚ ਕਿਸੇ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਅਗਸਤ ਅਤੇ ਸਤੰਬਰ 2013 ‘ਚ ਮੁਜ਼ੱਫਰਨਗਰ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ‘ਚ ਹੋਈ ਫਿਰਕੂ ਹਿੰਸਾ ‘ਚ 60 ਲੋਕਾਂ ਦੀਆਂ ਜਾਨਾਂ ਜਾਣ ਅਤੇ 40 ਹਜ਼ਾਰ ਤੋਂ ਵੱਧ ਲੋਕਾਂ ਦੇ ਆਪਣੇ ਘਰ ਛੱਡਣ ਦਾ ਦਾਅਵਾ ਕੀਤਾ ਗਿਆ ਸੀ | ਸਰਕਲ ਅਫ਼ਸਰ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਫਿਰਕੂ ਹਿੰਸਾ ਦੇ ਚਸ਼ਮਦੀਦ ਗਵਾਹ ਅਸ਼ਫ਼ਾਕ ਦੀ ਖਟੋਲੀ ‘ਚ ਕਿਸੇ ਨੇ ਸੋਮਵਾਰ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਅਸ਼ਫਾਕ ਦੇ ਭਰਾਵਾਂ ਦੀ ਹੱਤਿਆ ਮਾਮਲੇ ‘ਚ 8 ਕਥਿਤ ਦੋਸ਼ੀਆਂ ਿਖ਼ਲਾਫ਼ ਅਦਾਲਤ ‘ਚ ਪਹਿਹਾਂ ਹੀ ਸੁਣਵਾਈ ਚੱਲ ਰਹੀ ਹੈ ਅਤੇ ਅਗਲੀ ਸੁਣਵਾਈ 25 ਮਾਰਚ ਨੂੰ ਹੋਵੇਗੀ | ਜਾਣਕਾਰੀ ਅਨੁਸਾਰ ਅਸ਼ਫ਼ਾਕ ਨੂੰ ਗੋਲੀ ਉਸ ਸਮੇਂ ਮਾਰੀ ਗਈ ਜਦ ਉਹ ਦੁੱਧ ਵੰਡਣ ਜਾ ਰਿਹਾ ਸੀ