ਮੂੰਹ ਬੋਲੀ ਧੀ ਨਾਲ ਜਬਰ ਜਨਾਹ ਕਰਨ ਵਾਲੇ ਪਿਉ ਨੂੰ ਉਮਰ ਕੈਦ

ਸੰਗਰੂਰ ਅਦਾਲਤ ਨੇ ਮੂੰਹ ਬੋਲੀ ਧੀ ਨਾਲ ਜਬਰ ਜਨਾਹ ਕਰਨ ਵਾਲੇ ਪਿਉ ਨੂੰ ਉਮਰ ਕੈਦ ਅਤੇ 1 ਲੱਖ ਰੁਪਏ ਦਾ ਜੁਰਮਾਨਾ ਦੀ ਸਜ਼ਾ ਸੁਣਾਈ ਹੈ। ਮੁੱਦਈ ਪੱਖ ਦੇ ਵਕੀਲ ਕੁਲਵਿੰਦਰ ਸਿੰਘ ਤੂਰ ਨੇ ਦੱਸਿਆ ਕਿ 11 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ਾਂ’ਚ ਲੜਕੀ ਦੀ ਮਾਂ ਨੇ ਆਪਣੇ ਦੂਜੇ ਵਿਆਹ ਦੇ ਪਤੀ ਖ਼ਿਲਾਫ਼ ਥਾਣਾ ਚੀਮਾ ਵਿਖੇ 1 ਮਈ 2018 ਨੂੰ ਮਾਮਲਾ ਦਰਜ ਕਰਵਾਇਆ ਸੀ।