ਮੋਦੀ ਸਰਕਾਰ ਧਰਮ ਦੇ ਨਾਂ ‘ਤੇ ਹਿੰਸਾ ਰੋਕਣ ‘ਚ ਨਾਕਾਮ : ਅਮਰੀਕਾ

51626__front2018 ‘ਚ ਪੂਰਾ ਸਾਲ ਘੱਟ ਗਿਣਤੀਆਂ ‘ਤੇ ਹੋਏ ਹਮਲੇ

 ਭਾਰਤ ਵਿਚ ਘੱਟ ਗਿਣਤੀ ਸੁਰੱਖਿਅਤ ਨਹੀਂ ਅਤੇ 2018 ਵਿਚ ਪੂਰਾ ਸਾਲ ਹਿੰਦੂ ਜਥੇਬੰਦੀਆਂ ਨੇ ਮੁਸਲਮਾਨਾਂ ਉਪਰ ਹਮਲੇ ਕੀਤੇ ਜਦਕਿ ਸਰਕਾਰ ਇਹ ਘਟਨਾਕ੍ਰਮ ਰੋਕਣ ਵਿਚ ਪੂਰੀ ਤਰ•ਾਂ ਨਾਕਾਮ ਰਹੀ। ਇਹ ਪ੍ਰਗਟਾਵਾ ਅਮਰੀਕਾ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਕ ਰਿਪੋਰਟ ਵਿਚ ਕੀਤਾ ਗਿਆ ਹੈ ਜਿਸ ਨੂੰ ਭਾਰਤ ਸਰਕਾਰ ਨੇ ਖ਼ਾਰਜ ਕਰ ਦਿਤਾ। ‘ਇੰਡੀਆ-2018 ਇੰਟਰਨੈਸ਼ਨਲ ਰਿਲੀਜੀਅਸ ਫ਼ਰੀਡਮ’ ਸਿਰਲੇਖ ਵਾਲੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਿੰਦੂ ਜਥੇਬੰਦੀਆਂ ਦੇ ਹਮਲਿਆਂ ਦਾ ਸ਼ਿਕਾਰ ਹੋਏ ਜ਼ਿਆਦਾਤਰ ਲੋਕ ਪਸ਼ੂਆਂ ਦੇ ਵਪਾਰੀ ਸਨ ਅਤੇ ਗਊ ਹੱਤਿਆ ਦਾ ਦੋਸ਼ ਲਾਉਂਦਿਆਂ ਉਨ•ਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸਿਰਫ਼ ਇਥੇ ਹੀ ਬੱਸ ਨਹੀਂ ਅਮਰੀਕਾ ਦੀ ਰਿਪੋਰਟ ਕਹਿੰਦੀ ਹੈ ਕਿ 2018 ਵਿਚ ਸਰਕਾਰ ਦੀ ਨੁਕਤਾਚੀਨੀ ਕਰਨ ਵਾਲਿਆਂ ‘ਤੇ ਵੀ ਹਮਲੇ ਹੋਏ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਭੜਕਾਊ ਭਾਸ਼ਣ ਦਿਤੇ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ ਤਕਰੀਬਨ 24 ਰਾਜਾਂ ਵਿਚ ਗਊਆਂ ਵੱਢਣ ‘ਤੇ ਮੁਕੰਮਲ ਰੋਕ ਲਾ ਦਿਤੀ ਗਈ ਜਦਕਿ ਗਊ ਹੱਤਿਆ ਦਾ ਦੋਸ਼ੀ ਪਾਏ ਜਾਣ ‘ਤੇ 6 ਮਹੀਨੇ ਤੋਂ 2 ਸਾਲ ਤੱਕ ਦੀ ਸਜ਼ਾ ਤੈਅ ਕੀਤੀ ਗਈ। ਸਜ਼ਾ ਦੀ ਇਸ ਤਜਵੀਜ਼ ਨਾਲ ਸਭ ਤੋਂ ਜ਼ਿਆਦਾ ਅਸਰ ਮੁਸਲਮਾਨਾਂ ‘ਤੇ ਪਿਆ ਜਦਕਿ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨ-ਜਾਤਾਂ ਦੇ ਲੋਕ ਵੀ ਪ੍ਰਭਾਵਤ ਹੋਏ।