ਲੜਕੀ ਨਾਲ ਵਿਆਹ ਦਾ ਵਾਅਦਾ ਕਰ ਕੇ ਨਾਜਾਇਜ਼ ਸੰਬੰਧ ਬਣਾਉਣਾ ਧਾਰਾ 376 ਦੇ ਅਧੀਨ ਜਬਰ-ਜ਼ਨਾਹ ਮੰਨਿਆ ਜਾਵੇਗਾ…

: ਭਾਰਤ ‘ਚ ਜਿਹੜੇ ਲੜਕੇ ਪਹਿਲਾਂ ਪ੍ਰੇਮ ਸੰਬੰਧ 45jht782mfpsl5q30o21f6cpv0-20190412104607-mediਬਣਾਉਂਦੇ ਹਨ, ਫਿਰ ਵਿਆਹ ਦਾ ਵਾਅਦਾ ਕਰਦੇ ਹਨ ਅਤੇ ਲੜਕੀਆਂ ਨੂੰ ਇਸਤੇਮਾਲ ਕਰਕੇ ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕਰਨ ਤੋਂ ਬਾਅਦ ਦੂਜੀ ਲੜਕੀ ਨਾਲ ਵਿਆਹ ਕਰ ਲੈਂਦੇ ਹਨ, ਉਨ੍ਹਾਂ ਲਈ ਚਿਤਾਵਨੀ ਵਾਲਾ ਖ਼ਬਰ ਹੈ। ਮਾਣਯੋਗ ਸੁਪਰੀਮ ਕੋਰਟ ਨੇ ਇਸ ਵਿਸ਼ੇ ‘ਤੇ ਇਕ ਇਤਿਹਾਸਕ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਲੜਕੀ ਨਾਲ ਵਿਆਹ ਦਾ ਵਾਅਦਾ ਕਰ ਕੇ ਨਾਜਾਇਜ਼ ਸੰਬੰਧ ਬਣਾਉਣਾ ਧਾਰਾ 376 ਦੇ ਅਧੀਨ ਜਬਰ-ਜ਼ਨਾਹ ਮੰਨਿਆ ਜਾਵੇਗਾ।

ਮਾਣਯੋਗ ਸੁਪਰੀਮ ਕੋਰਟ ਦੇ ਬੈਂਚ ਜਸਟਿਸ ਐਮ.ਐਰ. ਸ਼ਾਹ ਅਤੇ ਜਸਟਿਸ ਐਲ ਨਾਗੇਸ਼ਵਰ ਰਾਓ ਦੇ ਬੈਂਚ ਨੇ ਅਨੁਰਾਗ ਸੋਨੀ ਬਨਾਮ ਛੱਤੀਸਗੜ੍ਹ ਸਰਕਾਰ ਕ੍ਰਿਮੀਨਲ ‘ਚ ਅਪੀਲ ਨੰਬਰ 629 ਆਫ਼ 2019 ਦਾ ਨਿਬੇੜਾ ਕਰਦਿਆਂ ਕਿਹਾ ਹੈ ਕਿ ਜੇਕਰ ਇਹ ਸਾਬਤ ਹੋ ਜਾਵੇ ਕਿ ਸੜਕੇ ਨੇ ਲੜਕੀ ਨਾਲ ਵਿਆਹ ਕਰਨ ਦਾ ਵਿਅਦਾ ਕੀਤਾ ਸੀ, ਜਦਕਿ ਉਸ ਦਾ ਵਾਅਦਾ ਪੁਗਾਉਣ ਦਾ ਇਰਾਦਾ ਹੀ ਨਹੀਂ ਸੀ ਅਤੇ ਲੜਕੀ ਨੇ ਲੜਕੇ ਨਾਲ ਇਸ ਵਾਅਦੇ ‘ਤੇ ਭਰੋਸਾ ਕਰਦਿਆਂ ਹੀ ਸੰਬੰਧ ਬਣਾਉਣ ਦੀ ਇਜਾਜ਼ਤ ਦਿੱਤੀ ਸੀ, ਤਾਂ ਅਜਿਹੀ ਸਹਿਮਤੀ ਆਈ.ਪੀ.ਸੀ ਦੀ ਧਾਰਾ 90 ਦੇ ਅਧੀਨ ਗਲਤ ਧਾਰਨਾ ‘ਤੇ ਪ੍ਰਾਪਤ ਕੀਤੀ ਗਈ ਸਹਿਮਤੀ ਮੰਨੀ ਜਾਵੇਗੀ।

ਲੜਕੀ ਨਾਲ ਇਹ ਸਰਾਸਰ ਧੋਖਾ ਅਤੇ ਬੇਈਮਾਨੀ ਹੈ ਅਤੇ ਅਜਿਹੇ ਕੇਸ ਵਿਚ ਦੋਸੀ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ ਅਤੇ ਉਸ ‘ਤੇ ਧਾਰਾ 376 ਦੇ ਅਧੀਨ ਜਬਰ-ਜ਼ਨਾਹ ਦਾ ਕੇਸ ਮੰਨ ਕੇ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਇਸ ਕੇਸ ਵਿਚ ਦੋਸ਼ੀ ਇਕ ਹਸਪਤਾਲ ਵਿਚ ਜੂਨੀਅਰ ਡਾਕਟਰ ਸੀ ਅਤੇ ਲੜਕੀ ਹਸਪਤਾਲ ਵਿਚ ਫਾਰਮਾਸਿਸਟ ਦੀ ਪੜ੍ਹਾਈ ਕਰ ਰਹੀ ਸੀ। ਦੋਵਾਂ ਨੇ ਬਾਅਦ ਵਿਚ ਵੱਖ-ਵੱਖ ਵਿਆਹ ਕਰ ਲਏ ਸਨ।

ਮਾਣਯੋਗ ਸੁਪਰੀਮ ਕੋਰਟ ਨੇ ਇਸ ‘ਤੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਵਾਂ ਦਾ ਬਾਅਦ ਵਿਚ ਵੱਖ-ਵੱਖ ਹੋਣ ‘ਤੇ ਲੜਕਾ ਅਪਣੇ ਦੋਸ਼ ਤੋਂ ਦੋਸ਼ ਮੁਕਤ ਨਹੀਂ ਮੰਨਿਆ ਜਾਵੇਗਾ ਕਿਉਂਕਿ ਜਬਰ-ਜ਼ਨਾਹ ਲੜਕੀ ਦੇ ਤਨ, ਮਨ, ਅਤੇ ਪ੍ਰਾਈਵੇਸੀ ‘ਤੇ ਘੋਰਾ ਹਮਲਾ ਹੁੰਦਾ ਹੈ ਅਤੇ ਇਹ ਇਕ ਵੱਡਾ ਪੱਕਾ ਧੱਬਾ ਹੈ। ਭਾਰਤ ਵਿਚ ਲੱਖਾਂ ਹੀ ਲੜਕੇ-ਲੜਕੀਆਂ ਪਿਆਰ ਵਿਚ ਅੰਨ੍ਹੇ ਹੋ ਕੇ ਗਲਤ ਕਦਮ ਚੁੱਕ ਬੈਠਦੇ ਹਨ. ਜਿਨ੍ਹਾਂ ਦਾ ਖਮਿਆਜਾ ਦੋਨਾਂ ਜਣਿਆਂ ਨੂੰ ਹੀ ਭੁਗਤਣਾ ਪੈਂਦਾ ਹੈ।