ਲੱਭਿਆ ਪਰਸ ਮੋੜਨ ਗਏ ਨੌਜਵਾਨ ਦੀ ਕੁੱਟਮਾਰ

2019_6image_09_10_258273432a1-llਇਕ ਨੌਜਵਾਨ ਦੀ ਕੁਝ ਲੋਕਾਂ ਵਲੋਂ ਕੀਤੀ ਜਾ ਰਹੀ ਕੁੱਟਮਾਰ ਦਾ ਇਹ ਵੀਡੀਓ ਵਾਇਰਲ ਹੋਇਆ ਹੈ। ਵਾਇਰਲ ਹੋਇਆ ਇਹ ਵੀਡੀਓ ਸੁਲਤਾਨਪੁਰ ਲੋਧੀ ਦਾ ਹੈ। ਕੁੱਟਮਾਰ  ਦਾ ਸ਼ਿਕਾਰ ਹੋ ਰਹੇ ਨੌਜਵਾਨ ਮੁਤਾਬਕ ਪਿੰਡ ਮੋਖੇ ਤੋਂ ਲੰਘਦੇ ਹੋਏ ਉਸਨੂੰ ਇਕ ਪਰਸ ਲਵਾਰਿਸ ਹਾਲਤ ‘ਚ ਮਿਲਿਆ। ਜਦੋਂ ਉਹ ਪਰਸ ਮੋੜਨ ਗਿਆ ਤਾਂ ਲੋਕਾਂ ਨੇ ਉਸਨੂੰ ਹੀ ਚੋਰ ਆਖ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਧਰ ਪੁਲਸ ਮੁਤਾਬਕ ਦੋਵੇਂ ਧਿਰਾਂ ਵਲੋਂ ਸ਼ਿਕਾਇਤ ਮਿਲੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਕੁੱਟਮਾਰ ਦਾ ਸ਼ਿਕਾਰ ਹੋਇਆ ਨੌਜਵਾਨ ਖੁਦ ਨੂੰ ਬੇਕਸੂਰ ਦੱਸ ਰਿਹਾ ਤੇ ਦੂਜੀ ਧਿਰ ਉਸ ‘ਤੇ ਚੋਰੀ ਦਾ ਦੋਸ਼ ਲਗਾ ਰਹੀ ਹੈ। ਆਖਰ ਸਚਾਈ ਕੀ ਹੈ, ਇਹ ਸਾਹਮਣੇ ਆਉਣਾ ਬੇਹੱਦ ਜ਼ਰੂਰੀ ਹੈ ਪਰ ਕਾਨੂੰਨ ਨੂੰ ਹੱਥ ‘ਚ ਲੈ ਕੇ ਇਸ ਤਰ੍ਹਾਂ ਕੁੱਟਮਾਰ ਕਰਨਾ ਕਿਥੋਂ ਤੱਕ ਸਹੀ ਹੈ।