ਵਾਈਟ ਹਾਊਸ ਵਿਚ ਜਿਹੜਾ ਖੰਗੇਗਾ ਟਰੰਪ ਉਸੇ ਨੂੰ ਟੰਗੇਗਾ

51561__front-1 ਆਮ ਤੌਰ ‘ਤੇ ਸ਼ਰਾਰਤ ਕਰਨ ਵਾਲੇ ਵਿਦਿਆਰਥੀਆਂ ਨੂੰ ਕਲਾਸ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਲੇਕਿਨ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਦੇ ਚੀਫ਼ ਸਟਾਫ਼  ਮਿਕ ਮੁਲਵਾਨੇ ਨੂੰ ਖੰਘ ਆਉਣ ‘ਤੇ ਦਫ਼ਤਰ ‘ਚ ਡਾਂਟ ਕੇ ਦਫ਼ਤਰ ਤੋਂ ਬਾਹਰ ਕਰ ਦਿੱਤਾ।  ਦਰਅਸਲ, ਟਰੰਪ, ਏਬੀਸੀ Îਨਿਊਜ਼ ਚੈਨਲ  ਨੂੰ ਇੱਕ ਇੰਟਰਵਿਊ ਦੇ ਰਹੇ ਸੀ।  ਉਸ ਸਮੇਂ ਕਮਰੇ ਵਿਚ ਮੌਜੂਦ  ਮਿਕ ਮੁਲਵਾਨੇ ਨੂੰ ਖੰਘ ਆਉਣ ਲੱਗੀ, ਜੋ ਕੈਮਰੇ ਵਿਚ ਨਹੀਂ ਦਿਖ ਰਹੇ ਸੀ।  ਟਰੰਪ ਨੇ ਇਸ ਨੂੰ ਇੱਕ ਵਾਰ ਨਜ਼ਰਅੰਦਾਜ਼ ਕੀਤਾ। ਲੇਕਿਨ ਮੁੜ ਖੰਘਣ ‘ਤੇ ਟਰੰਪ ਨੇ ਕਿਹਾ, ਆਪ ਜਾਣਦੇ ਹਨ ਕਿ ਮੈਨੂੰ ਇਹ ਪਸੰਦ ਨਹੀਂ। ਜੇਕਰ ਖੰਘਣਾ ਹੈ ਤਾਂ ਕਮਰੇ ਤੋਂ ਬਾਹਰ Îਨਿਕਲ ਜਾਵੋ। ਟਰੰਪ ਦੇ ਆਦੇਸ਼ ‘ਤੇ ਮਿਲ ਮੁਲਵਾਨੇ ਕਮਰੇ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਇੰਟਰਵਿਊ ਫੇਰ ਸ਼ੁਰੂ ਹੋਈ। ਟਰੰਪ ਦਾ ਇਹ ਇੰਟਰਵਿਊ ਟੀਵੀ ਚੈਨਲ ‘ਤੇ ਪ੍ਰਸਾਰਤ ਹੋਇਆ। ਇੰਟਰਵਿਊ ਦੌਰਾਨ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਅਪਣੀ ਚੋਣ ਅਤੇ ਰੂਸ ਦੀ ਚੋਣ ਨੂੰ ਪ੍ਰਭਾਵਤ ਕਰਨ ਦੇ ਸਿਲਸਿਲੇ ਵਿਚ ਹੋਈ ਜਾਂਚ ਸਣੇ ਕਈ ਮਾਮਲਿਆਂ ਨੂੰ ਲੇ ਕੇ ਜਵਾਬ ਦਿੱਤੇ।