ਵੋਟ ਪਾਉਣ ਪਹੁੰਚੀ ਔਰਤ ਨੂੰ ਮਿਲਿਆ ਜਵਾਬ, ‘ਮੈਡਮ ਤੁਸੀਂ ਤਾਂ ਮਰ ਚੁੱਕੇ ਹੋ’

Lok Sabha Election 2019

ਗਾਜ਼ੀਆਬਾਦ: ਲੋਕਸਭਾ ਚੋਣਾਂ ਦਾ ਮਾਹੌਲ ਸਿਰਜ ਚੁੱਕਾ ਹੈ ਤੇ ਪਹਿਲੇ ਪੜਾਅ ਦਾ ਮਤਦਾਨ ਜਾਰੀ ਹੈ। ਇਸ ਦੌਰਾਨ ਕਈ ਥਾਵਾਂ ’ਤੇ ਈਵੀਐੱਮ ਵਿਚ ਖ਼ਰਾਬੀ ਤਾਂ ਕਈ ਥਾਵਾਂ ’ਤੇ ਮਤਦਾਤਾਵਾਂ ਦੇ ਨਾਮ ਵੋਟਰ ਸੂਚੀ ਵਿਚੋਂ ਗਾਇਬ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਲੋਕਸਭਾ ਸੀਟ ਦੇ ਅਧੀਨ ਆਉਣ ਵਾਲੇ ਕੈਲਾ ਭੱਟਾ ਇਲਾਕੇ ਦੇ ਬੂਥ ਨੰਬਰ 267 ’ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਇਥੇ ਵੀਰਵਾਰ ਨੂੰ ਦੁਪਹਿਰ ਨੂੰ ਮਤਦਾਨ ਕਰਨ ਪਹੁੰਚੀ ਰਿਹਾਨਾ ਨਾਮ ਦੀ ਔਰਤ ਨੂੰ ਵੋਟ ਨਹੀਂ ਪਾਉਣ ਦਿਤੀ ਗਈ। ਬੂਥ ‘ਤੇ ਬੈਠੇ ਕਰਮਚਾਰੀਆਂ ਨੇ ਰਿਹਾਨਾ ਨੂੰ ਜਾਣਕਾਰੀ ਦਿਤੀ ਕਿ ਉਨ੍ਹਾਂ ਦਾ ਨਾਮ ਵੋਟਰ ਸੂਚੀ ‘ਚ ਨਹੀਂ ਹੈ। ਅਜਿਹੇ ‘ਚ ਰਿਹਾਨਾ ਨੇ ਸਵਾਲ ਕੀਤਾ ਕਿ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿਚੋਂ ਕਿਵੇਂ ਕੱਟਿਆ ਗਿਆ? ਇਸ ਦੇ ਜਵਾਬ ‘ਚ ਉਨ੍ਹਾਂ ਦੱਸਿਆ ਕਿ ਵੋਟਰ ਦੀ ਮੌਤ ਹੋ ਚੁੱਕੀ ਹੈ, ਇਹ ਸੁਣ ਕੇ ਰਿਹਾਨਾ ਖ਼ੁਦ ਹੈਰਾਨ ਹੋ ਗਈ।

ਗਾਜ਼ੀਆਬਾਦ ਹੀ ਨਹੀਂ ਦਿੱਲੀ ਗੌਤਮਬੁੱਧਨਗਰ ਸੰਸਦੀ ਖੇਤਰ ‘ਚ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਗਾਜ਼ੀਆਬਾਦ ਤੋਂ ਜ਼ਿਆਦਾ ਵੋਟਿੰਗ ਮਸ਼ੀਨਾਂ ‘ਚ ਖ਼ਰਾਬੀ ਦੀ ਸ਼ਿਕਾਇਤ ਗੌਤਮਬੁੱਧਨਗਰ ‘ਚੋਂ ਆਈ ਹੈ।