ਸਾਨ ਫਰਾਂਸਿਸਕੋ ਨੇ ਏਅਰਪੋਰਟ ‘ਤੇ ਚਿਹਰਾ ਪਛਾਨਣ ਵਾਲੀ ਤਕਨੀਕ ‘ਤੇ ਲਗਾਈ ਪਾਬੰਦੀ

51048__frontਭਾਰਤ ਸਣੇ ਕਈ ਦੇਸ਼ਾਂ ਦੇ ਏਅਰਪੋਰਟ ਵਿਚ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ਅਪਣਾਈ ਜਾ ਰਹੀ ਹੈ। ਇਹ ਤਕਨੀਕ ਅਮਰੀਕਾ ਦੇ ਸਾਨ ਫਰਾਂਸਿਸਕੋ ਤੋਂ ਸ਼ੁਰੂ ਹੋਈ ਸੀ, ਲੇਕਿਨ ਬੁਧਵਾਰ ਨੂੰ ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ। ਪਾਬੰਦੀ ਇਸ ਲਈ ਲਗਾਈ ਗਈ ਕਿਉਂਕਿ ਇਸ ਦੇ ਜ਼ਰੀਏ ਚਿਹਰਿਆਂ ਦੀ ਗਲਤ ਪਛਾਣ ਹੋ ਰਹੀ ਸੀ। ਸਮੂਹਿਕ ਨਿਗਰਾਨੀ ਦੇ ਲਈ ਇਸ ਦੀ ਜ਼ਿਆਦਾ ਦੁਰਵਰਤੋਂ ਹੋ ਰਹੀ ਸੀ।
ਪੁਲਿਸ ਅਤੇ ਜਾਂਚ ਏਜੰਸੀਆਂ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਸੀ ਕਿ ਇਸ ਤਕਨੀਕ ਦੇ ਕਾਰਨ ਲੋਕਾਂ ਦੀ ਨਿੱਜੀ ਜਾਣਕਾਰੀਆਂ ਜਨਤਕ ਹੋ ਰਹੀਆਂ ਸਨ। ਪੁਲਿਸ ਅਤੇ ਜਾਂਚ ਏਜੰਸੀਆਂ ਦੇ ਖ਼ਿਲਾਫ਼  ਰੋਜ਼ਾਨਾ 2-3 ਮੁਕਦਮੇ ਦਰਜ ਹੋ ਰਹੇ ਸੀ। ਪਿਛਲੇ ਮਹੀਨੇ ਹੀ ਗਲਤ ਪਛਾਣ ਦੇ ਕਾਰਨ ਆਸਮੇਨ ਬੇਹ ਨਾਂ ਦੇ ਇੱਕ ਨੌਜਵਾਨ ਨੇ ਚੋਰੀ ਦੇ ਦੋਸ਼ ਵਿਚ ਫਸਾਉਣ ‘ਤੇ ਐਪਲ ਕੰਪਨੀ ਦੇ ਖ਼ਿਲਾਫ਼ 6900 ਕਰੋੜ ਰੁਪਏ ਦਾ ਮੁਕਦਮਾ ਦਰਜ ਕਰਵਾਇਆ ਸੀ।
ਸਾਨ ਫਰਾਂਸਿਸਕੋ ਦੇ ਬੋਰਡ ਆਫ਼ ਸੁਪਰਵਾਈਜ਼ਰਸ ਨੇ 8 ਦੇ ਬਦਲੇ 1 ਵੋਟ ਨਾਲ ਇਸ ਮਤੇ ਨੂੰ ਖਾਰਜ ਕਰ ਦਿੱਤਾ ਹੈ। ਲਿਹਾਜ਼ਾ, ਵੀਡੀਓ ਕਲਿਪ ਜਾਂ ਫ਼ੋਟੋਗਰਾਫ਼ ਦੇ ਆਧਾਰ ‘ਤੇ ਕਿਸੇ ਦੀ ਪਛਾਣ ਦਾ ਪਤਾ ਲਗਾਉਣ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਫਟਵੇਅਰ ਦਾ ਇਸਤੇਮਾਲ ਕਰਨ ਨਾਲ ਜਨਤਕ ਏਜੰਸੀਆਂ ਨੂੰ ਮਨ੍ਹਾਂ ਕਰ ਦਿੱਤਾ ਗਿਆ ਹੈ। ਇੱਥੇ ਖੁਫ਼ੀਆ ਅਤੇ ਨਾਗਰਿਕ ਅਧਿਕਾਰਾਂ ਦਾ ਸਮਰਥਨ ਕਰਨ ਵਾਲੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਸਮੂਹਿਕ ਨਿਗਰਾਨੀ ਦੇ ਲਈ ਇਸ ਤਕਨੀਕ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਜਿਆਦਾ ਝੂਠੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
ਸਾਨ ਫਰਾਂਸਿਸਕੋ ਵਿਚ ਗੂਗਲ, ਐਪਲ ਅਤੇ ਫੇਸਬੁੱਕ ਜਿਹੀ ਦੁਨੀਆ ਦੀ ਦਿੱਗਜ ਕੰਪਨੀਆਂ ਸਥਾਪਤ ਹਨ। ਭਾਰਤ ਵਿਚ ਵੀ ਬੰਗਲੌਰ ਸਣੇ 8 ਹਵਾਈ ਅੱਡਿਆਂ ‘ਤੇ ਇਹ ਸਹੂਲਤ ਇਸੇ ਸਾਲ ਲਾਗੂ ਹੋਣ ਜਾ ਰਹੀ ਹੈ।
ਜਾਰਜ ਵਾਸਿੰਗਟਨ ਯੂਨੀਵਰਸਿਟੀ ਦੇ ਵਿਦਿਆਰਥੀ ਜੋਨਾਥਨ ਦਾ ਕਹਿਣਾ ਹੈ ਕਿ ਇਹ ਪਾਬੰਦੀ ਸਾਨੂੰ ਸਿਖਾਉਂਦੀ ਹੈ ਕਿ ਤਕਨਾਲੌਜੀ ਦਾ ਗਲਤ ਇਸਤੇਮਾਲ ਕਰਨਾ ਸਾਡੇ ਲਈ ਸਹੀ ਨਹੀਂ ਹੈ। ਇਹ ਸ਼ਹਿਰ ਵੱਡੀ ਆਈਟੀ ਕੰਪਨੀਆਂ ਦਾ ਹਬ ਹੈ। ਇਸ ਦੇ ਬਾਵਜੂਦ ਇਸ ‘ਤੇ ਪਾਬੰਦੀ ਲਗਾਈ ਗਈ ਹੈ ਜੋ ਸ਼ਲਾਘਾਯੋਗ ਕਦਮ ਹੈ।