ਸਿਰਸੇ ਨੂੰ ਦਿੱਲੀ ਕਮੇਟੀ ਦਾ ਪ੍ਰਧਾਨ ਬਨਣ ਤੋ ਰੋਕਣ ਲਈ ਸੰਗਤਾਂ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਬਾਹਰ ਤਖਤੀਆ ਫੜ ਕੇ ਕੀਤਾ ਗਿਆ ਰੋਸ ਮੁਜ਼ਾਹਰਾ 

53932207_2007537956032460_8317491686699696128_n ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋ ਹੋਰ ਆਹੁਦੇਦਾਰਾਂ ਦੀ ਸਮੇਂ ਸਿਰ ਹੋ ਰਹੀ ਚੋਣ ਨੂੰ ਲੈ ਕੇ ਜਿਥੇ ਸਿੱਖ ਸੰਗਤਾਂ ਵਿੱਚ ਸੰਤੁਸ਼ਟੀ ਪ੍ਰਗਟ ਕੀਤੀ ਜਾ ਰਹੀ ਹੈ ਉਥੇ ਮਨਜਿੰਦਰ ਸਿੰਘ ਸਿਰਸਾ ਵਿਰੁੱਧ ਸੰਗਤਾਂ ਦਾ ਜਹਾਦ ਖੜਾ ਹੋ ਗਿਆ ਹੈ ਕਿ ”ਪਤਿਤ” ਨੂੰ ਕਿਸੇ ਵੀ ਸੂਰਤ ਵਿੱਚ ਦਿੱਲੀ ਕਮੇਟੀ ਦਾ ਪ੍ਰਧਾਨ ਨਹੀ ਬਣਨ ਦੇਣਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋ ਦਿੱਲੀ ਕਮੇਟੀ ਦੇ ਪ੍ਰਧਾਨ ਬਣਨ ਦੇ ਲੈ ਜਾ ਰਹੇ ਸੁਫਨਿਆ ਨੂੰ ਉਸ ਵੇਲੇ ਗ੍ਰਹਿਣ ਲੱਗ ਗਿਆ ਜਦੋ ਦਿੱਲੀ ਵਿੱਚ ਵਿਰੋਧ ਹੋਣ ਤੋ ਬਾਅਦ ਅੱਜ ਕੁਝ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਕੱਤਰੇਤ ਦੇ ਬਾਹਰ ਹੱਥਾਂ ਵਿੱਚ ਤਖਤੀਆ ਫੜ ਕੇ ਰੋਸ ਮੁਜਾਹਰਾ ਕੀਤਾ ਤੇ ਜਥੇਦਾਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇੱਕ ਪਤਿਤ ਵਿਅਕਤੀ ਜਿਹੜਾ ਦਾਹੜੀ ਰੰਗਦਾ ਹੈ ਤੇ ਉਸ ਦੇ ਬੱਚੇ ਵੀ ਪਤਿਤ ਹਨ ਨੂੰ ਪ੍ਰਧਾਨ ਬਨਣ ਤੋ ਰੋਕਿਆ ਜਾਵੇ। ਮੁਜਾਹਰਾਕਾਰੀਆ ਨੇ ਹੱਥਾਂ ਵਿੱਚ ਤਖਤੀਆ ਫੜੀਆ ਹੋਈਆ ਸਨ ਜਿਹਨਾਂ ਉਪਰ ਲਿਖਿਆ ਹੋਇਆ ਸੀ ਕਿ ”ਸਿੱਖੀ ਬਚਾਉ , ਸਿਰਸਾ ਭਜਾਉ।” ”ਜਥੇਦਾਰ ਜੀ ਪੰਥ ਦੀ ਮਰਿਆਦਾ ਦਾ ਘਾਣ ਨਾ ਕਰੋ।” ”ਪਤਿਤ ਸਿਰਸਾ ਪੰਥ ਨੂੰ ਮਨਜੂਰ ਨਹੀ।” ” ਦਾਹੜੀ ਰੰਗਣ ਵਾਲਾ ਸਿਰਸਾ ਕੌਮੀ ਅਗਵਾਈ ਕਰਨ ਦੇ ਲਾਇਕ ਨਹੀ।”
ਮਨਜਿੰਦਰ ਸਿੰਘ ਸਿਰਸਾ ਕਿਸੇ ਨਾ ਕਿਸੇਮੁੱਦੇ ਨੂੰ ਲੈ ਕੇ ਹਮੇਸ਼ਾਂ ਚਰਚਾ ਵਿੱਚ ਰਹਿੰਦੇ ਹਨ ਤੇ ਗੁਰੂ ਦੀ ਗੋਲਕ ਦੀ ਲੁੱਟ ਘਸੁੱਟ ਦੇ ਦੋਸ਼ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਤੇ ਲੱਗਣ ਤੋ ਬਾਅਦ ਮਨਜਿੰਦਰ ਸਿੰਘ ਸਿਰਸਾ ‘ਤੇ ਵੀ ਲੱਗ ਰਹੇ ਹਨ। ਮਨਜਿੰਦਰ ਸਿੰਘ ਸਿਰਸਾ ਦੇ ਪਿਤਾ ਨੂੰ ਪਿਛਲੇ ਸਮੇਂ ਦੌਰਾਨ ਇੱਕ ਹੇਰਾਫੇਰੀ ਦੇ ਕੇਸ ਵਿੱਚ ਸਜ਼ਾ ਵੀ ਹੋ ਚੁੱਕੀ ਹੈ ਤੇ ਉਹ ਵੀ ਸੰਗਤਾਂ ਦੇ ਜ਼ਿਹਨ ਵਿੱਚ ਹੈ। ਮਨਜੀਤ ਸਿੰਘ ਜੀ ਕੇ ਦੇ ਖਿਲਾਫ ਗੁਰਮੀਤ ਸਿੰਘ ਸ਼ੰਟੀ ਕੋਲੋ ਕਾਰਵਾਈ ਕਰਵਾਉਣ ਲਈ ਸਿਰਸਾ ਤੇ ਰਿਕਾਰਡ ਮੁਹੱਈਆ ਕਰਾਉਣ ਦੇ ਦੋਸ਼ ਹੀ ਨਹੀ ਲੱਗਦੇ ਸਗੋ ਇਹ ਦੋਸ਼ ਲੱਗ ਰਹੇ ਹਨ ਕਿ ਵਕੀਲਾਂ ਦੇ ਖਰਚੇ ਵੀ ਸਿਰਸੇ ਨੇ ਹੀ ਕੀਤੇ ਹਨ । ਚਰਚਾ ਹੈ ਕਿ ਇਹ ਕਾਰਵਾਈ ਵੀ ਸਿਰਸੇ ਨੇ ਆਪਣੇ ਪੱਧਰ ਤੇ ਨਹੀ ਕੀਤੀ ਹੇਵੇਗੀ ਸਗੋ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਥਾਪੜਾ ਵੀ ਜਰੂਰ ਹਾਸਲ ਹੋਵੇਗਾ। ਸ੍ਰ ਸੁਖਬੀਰ ਸਿੰਘ ਬਾਦਲ ਉਸ ਸਮੇਂ ਹੀ ਮਨਜੀਤ ਸਿੰਘ ਜੀ ਕੇ ਤੋ ਖ੍ਰਫਾ ਸਨ ਜਦੋ 2017 ਵਿੱਚ ਹੋਈ ਦਿੱਲੀ ਕਮੇਟੀ ਦੀ ਜਨਰਲ ਚੋਣ ਸਮੇਂ ਬਾਦਲ ਪਰਿਵਾਰ ਦੇ ਕਿਸੇ ਵੀ ਆਗੂ ਦੀ ਕਿਸੇ ਵੀ ਹੋਰਡਿੰਗ ਤੇ ਤਸਵੀਰ ਨਹੀ ਲਗਾਈ ਗਈ ਸੀ। ਪ੍ਰਚਾਰ ਦੇ ਅਖੀਰਲੇ ਦਿਨ ਜੇਕਰ ਮਨਜੀਤ ਸਿੰਘ ਜੀ ਕੇ ਮਨੰਿਜਦਰ ਸਿੰਘ ਸਿਰਸਾ ਦੇ ਹਲਕੇ ਵਿੱਚ ਪ੍ਰਚਾਰ ਲਈ ਨਾ ਜਾਂਦੇ ਤਾਂ ਸ਼ਾਇਦ ਸਿਰਸਾ ਦੋ ਸਾਲ ਪਹਿਲਾਂ ਹੀ ਦਿੱਲੀ ਕਮੇਟੀ ਵਿੱਚੋ ਬਾਹਰ ਹੁੰਦਾ। ਸ੍ਰ ਸੁਖਬੀਰ ਸਿੰਘ ਬਾਦਲ ਵੀ ਮਨਜਿੰਦਰ ਸਿੰਘ ਸਿਰਸੇ ਨੂੰ ਥਾਪੜਾ ਦੇ ਕੇ ਮਨਜੀਤ ਸਿੰਘ ਜੀ ਕੇ ਨੂੰ ਬਾਹਰ ਦਾ ਰਸਤਾ ਵਿਖਾਉਣਾ ਚਾਹੁੰਦੇ ਸਨ ਤੇ ਇਸ ਵੇਲੇ ਉਹਨਾਂ ਕੋਲ ਇਹ ਸੁਨਿਹਰੀ ਮੌਕਾ ਹੈ । 2017 ਦੀਆ ਚੋਣਾਂ ਤੋ ਬਾਅਦ ਮਨਜੀਤ ਸਿੰਘ ਜੀ ਕੇ ਆਪਣੇ ਆਪ ਨੂੰ ਸੁਖਬੀਰ ਸਿੰਘ ਬਾਦਲ ਦੇ ਬਰਾਬਰ ਨੇਤਾ ਵਜੋ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਕਰਕੇ ਪਹਿਲਾਂ ਉਸੇ ਤਰ੍ਵਾ ਹੀ ਮਨਜੀਤ ਸਿੰਘ ਜੀ ਕੇ ਦੀ ਵਿਦੇਸ਼ਾਂ ਵਿੱਚੋ ਬੇਇੱਜਤੀ ਕਰਵਾਈ ਗਈ ਜਿਸ ਤਰ•੍ਰਾ ਪੰਜਾਬ ਪੁਲੀਸ ਦੇ ਇੱਕ ਸਾਬਕਾ ਡੀ ਜੀ ਪੀ ਸ਼ਸ਼ੀ ਕਾਂਤ ਨੇ ਬਾਦਲਾਂ ਦੀ ਸਾਜਿਸ਼ ਦਾ ਭਾਂਡਾ ਚੁਰਾਹੇ ਵਿੱਚ ਭੰਨਦਿਆ ਕਿਹਾ ਸੀ ਕਿ ਜਿਹੜੀ ਪੁਸ਼ਾਕ ਪਾ ਕੇ ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਨੇ ਗੁਰੂ ਸਾਹਿਬ ਦੇ ਨਕਲ ਕੀਤੀ ਸੀ ਉਹ ਬਾਦਲ ਸਰਕਾਰ ਦੇ ਆਦੇਸ਼ਾਂ ਤੇ ਪੁਲੀਸ ਨੇ ਤਿਆਰ ਕਰਕੇ ਦਿੱਤੀ ਸੀ। ਮਨਜੀਤ ਸਿੰਘ ਜੀ ਕੇ ਸੁਖਬੀਰ ਸਿੰਘ ਬਾਦਲ ਦੀ ਇਸ ਸਾਜਿਸ਼ ਨੂੰ ਸਮਝ ਨਹੀ ਸਕੇ ਤੇ ਹੁਣ ਮਨਜੀਤ ਸਿੰਘ ਜੀ ਕੇ ਨੂੰ ਜਿਸ ਤਰੀਕੇ ਨਾਲ ਹਾਸ਼ੀਏ ‘ਤੇ ਕਰ ਦਿੱਤਾ ਗਿਆ ਹੈ ਉਹ ਸਿਰਸੇ ਦੀ ਨਹੀ ਸਗੋ ਉਸ ਦੇ ਆਕਾ ਦੀ ਸਾਜਿਸ਼ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਧਾਨ ਬਨਣ ਤੋ ਰੋਕਣ ਲਈ ਜਿਥੇ ਵਿਰੋਧੀ ਸਰਗਰਮ ਹਨ ਉਥੇ ਪੱਤਰਕਾਰ ਦਲਜੀਤ ਸਿੰਘ ਨੇ ਵੀ ਅੱਜ ਦਿੱਲੀ ਹਾਈਕੋਰਟ ਵਿੱਚ ਚੋਣ ਰੋਕਣ ਲਈ ਇੱਕ ਪਟੀਸ਼ਨ ਪਾਈ ਹੈ ਕਿ ਪਹਿਲਾਂ ਉਹਨਾਂ ਪਤਿਤ ਮੈਬਰਾਂ ਦੇ ਕੇਸ ਦਾ ਫੈਸਲਾ ਕੀਤਾ ਜਿਹੜਾ ਅਦਾਲਤ ਦੇ ਵਿਚਾਰ ਅਧੀਨ ਹੈ। ਜੇਕਰ ਹਾਈਕੋਰਟ ਦਲਜੀਤ ਸਿੰਘ ਦੀ ਪਟੀਸ਼ਨ ਨੂੰ ਪ੍ਰਵਾਨ ਕਰਕੇ ਸਟੇਅ ਜਾਰੀ ਕਰ ਦਿੰਦੀ ਹੈ ਤਾਂ ਮਨਜਿੰਦਰ ਸਿੰਘ ਸਿਰਸਾ ਦੇ ਪ੍ਰਧਾਨ ਬਨਣ ਦੇ ਲਏ ਜਾ ਰਹੇ ਰੰਗੀਨ ਸੁਫਨੇ ਵੀ ਖਾਕ ਵਿੱਚ ਮਿਲ ਸਕਦੇ ਹਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਰੋਸ ਮੁਜ਼ਾਹਰਾ ਕਰਨ ਵਾਲਿਆ ਦੀ ਅਗਵਾਈ ਮਨਜੀਤ ਸਿੰਘ, ਸੁਖਚੈਨ ਸਿੰਘ ਤੇ ਸਰਬਜੀਤ ਸਿੰਘ ਕਰ ਰਹੇ ਸਨ।