ਹੁਣ ਡਾਕਟਰ ਨੇ XUV500 ‘ਤੇ ਫੇਰਿਆ ਗੋਹੇ ਦਾ ਪੋਚਾ

pune mahindra xuv500 with cow dung coat
ਨਵੀਂ ਦਿੱਲੀ: ਅੱਜਕਲ੍ਹ ਦੇਸ਼ ਵਿੱਚ ਕਾਰਾਂ ‘ਤੇ ਗੋਹੇ ਦੀ ਲਿਪਾਈ ਦਾ ਰੁਝਾਨ ਕਾਫੀ ਵਧਦਾ ਜਾ ਰਿਹਾ ਹੈ। ਅਹਿਮਦਾਬਾਦ ਦੇ ਸੇਜ਼ਲ ਸ਼ਾਹ ਮਗਰੋਂ ਪੂਣੇ ਦੇ ਡਾਕਟਰ ਨਵਨਾਥ ਦੁਧਲ ਨੇ ਆਪਣੀ ਕਾਰ ‘ਤੇ ਗੋਹੇ ਦੀ ਪਰਤ ਚੜ੍ਹਾ ਲਈ ਹੈ। ਸੇਜ਼ਲ ਦੀ ਟੋਯੋਟਾ ਕੋਰੋਲਾ ਅਲਟਿਸ ਇੰਟਰਨੈਟ ‘ਤੇ ਕਾਫੀ ਵਾਇਰਲ ਹੋਈ ਸੀ। ਹੁਣ ਦੁਧਲ ਨੇ ਦਾਅਵਾ ਕੀਤਾ ਹੈ ਕਿ ਕਾਰ ‘ਤੇ ਗੋਹੇ ਦੀ ਪਰਤ ਇਸ ਨੂੰ ਠੰਡਾ ਰੱਖਦੀ ਹੈ।

Sakal Times ਦੀ ਰਿਪੋਰਟ ਮੁਤਾਬਕ ਡਾਕਟਰ ਨਵਨਾਥ ਦੁਧਲ ਦਾ ਕਹਿਣਾ ਹੈ ਕਿ ਪੁਣੇ ਵਿੱਚ ਵਧਦੀ ਗਰਮੀ ਤੇ ਪ੍ਰਦੂਸ਼ਣ ਕਰਕੇ ਕਾਰ ਦਾ AC ਜ਼ਿਆਦਾ ਕੰਮ ਨਹੀਂ ਕਰਦਾ। ਇਸੇ ਕਰਕੇ ਉਨ੍ਹਾਂ ਆਪਣੀ ਪਹਿਲੀ ਜੈਨਰੇਸ਼ਨ Mahindra XUV500 ‘ਤੇ ਗੋਹੇ ਦਾ ਪੋਚਾ ਫੇਰ ਦਿੱਤਾ ਹੈ। ਹਾਲਾਂਕਿ ਕਾਰ ਦੇ ਬੰਪਰ, ਲਾਈਟਸ ਤੇ ਗਲਾਸ ਏਰੀਆ ਨੂੰ ਨਹੀਂ ਢੱਕਿਆ ਗਿਆ। ਦੁਧਲ ਨੇ ਦੱਸਿਆ ਕਿ ਉਨ੍ਹਾਂ ਆਪਣੀ ਕਾਰ ‘ਤੇ ਗੋਹੇ ਦੀਆਂ 3 ਪਰਤਾਂ ਦਾ ਇਸਤੇਮਾਲ ਕੀਤਾ ਹੈ।

ਡਾ. ਦੁਧਲ ਮੁੰਬਈ ਦੇ ਟਾਟਾ ਹਸਪਤਾਲ ਵਿੱਚ ਸੀਨੀਅਰ ਡਾਕਟਰ ਹਨ। ਉਹ ਇਸ ਵਿਚਾਰ ‘ਤੇ ਅੜੇ ਹਨ ਕਿਉਂਕਿ ਉਹ ਕੈਂਸਰ ਦੇ ਮਰੀਜ਼ਾਂ ਲਈ ਗਊ ਮੂਤ ਦੇ ਲਾਭ ਦਾ ਨਿਯਮਤ ਅਧਿਐਨ ਕਰਦੇ ਹਨ। ਹਾਲਾਂਕਿ, ਹਾਲੇ ਤਕ ਕੋਈ ਸਿੱਧ ਅਧਿਐਨ ਜਾਂ ਕਿਸੇ ਵੀ ਤਰ੍ਹਾਂ ਦੀ ਤਸਦੀਕ ਨਹੀਂ ਕੀਤੀ ਗਈ, ਜਿਸ ਤੋਂ ਇਹ ਸਾਬਿਤ ਹੋਏ ਕਿ ਗੋਹਾ ਕਾਰ ਨੂੰ ਠੰਡਾ ਰੱਖਣ ਵਿੱਚ ਸਹਾਇਤਾ ਕਰਦਾ ਹੈ।