ਹੈਲੀਕਾਪਟਰ ਰਾਹੀਂ ਸੰਗਰੂਰ ਭੇਜੀ ਗਈ ਫਤਿਹਵੀਰ ਦੀ ਮ੍ਰਿਤਕ ਦੇਹ

ਚੰਡੀਗੜ੍ਹ, 11 ਜੂਨ- ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਹੈਲੀਕਾਪਟਰ ਰਾਹੀਂ ਸੰਗਰੂਰ ਸਥਿਤ ਉਸ ਦੇ ਪਿੰਡ ਭਗਵਾਨਪੁਰਾ ਲਈ ਰਵਾਨਾ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੋਸਟਮਾਰਟਮ ਕਰਨ ਉਪਰੰਤ ਫਤਿਹਵੀਰ ਦੀ ਮ੍ਰਿਤਕ ਦੇਹ ਨੂੰ ਪੀ. ਜੀ. ਆਈ. ਦੇ ਪਿਛਲੇ ਗੇਟ ਰਾਹੀਂ ਸੀ. ਐੱਮ. ਹਾਊਸ ਕੋਲ ਬਣੇ ਹੈਲੀਪੈਡ ਭੇਜਿਆ ਗਿਆ। ਇੱਥੋਂ ਕਿ ਉਸ ਦੀ ਮ੍ਰਿਤਕ ਦੇਹ ਨੂੰ ਸੰਗਰੂਰ ਜ਼ਿਲ੍ਹੇ ‘ਚ ਪੈਂਦੇ ਉਸ ਦੇ ਪਿੰਡ ਭਗਵਾਨਪੁਰਾ ਲਈ ਰਵਾਨਾ ਕਰ ਦਿੱਤਾ ਗਿਆ।