ਹੋਸਟਲ ‘ਚ ਰਹਿੰਦੀ ਕੁੜੀ ਲਿੰਗ ਬਦਲ ਬਣੀ ਮੁੰਡਾ, ਹੋਰਾਂ ਵਿਦਿਆਰਥਣਾਂ ਨੇ ਲਾਏ ਸਾਥਣ ਨਾਲ ਪਤੀ-ਪਤਨੀ ਵਾਂਗ ਰਹਿਣ ਦੇ ਦੋਸ਼

woman hostel residents accused a girl has changed her sex and turned into a mail and living with other girl as husband wife in rohtak universityਰੋਹਤਕ: ਇੱਥੋਂ ਦੀ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਲਿੰਗ ਬਦਲੀ ਕਰਵਾ ਕੇ ਮੁੰਡਾ ਬਣ ਕੇ ਕੁੜੀਆਂ ਦੇ ਹੋਸਟਲ ਵਿੱਚ ਆਪਣੀ ਸਾਥਣ ਪਤੀ-ਪਤਨੀ ਵਾਂਗ ਰਹਿਣ ਦੇ ਇਲਜ਼ਾਮ ਲੱਗੇ ਹਨ। ਇਸ ਘਟਨਾ ਦਾ ਪਤਾ ਲੱਗਣ ਮਗਰੋਂ ਯੂਨੀਵਰਸਿਟੀ ਨੇ ਦੋਵਾਂ ਤੋਂ ਹੋਸਟਲ ਛੁਡਵਾ ਲਿਆ ਹੈ ਅਤੇ ਉਨ੍ਹਾਂ ਦੇ ਦਾਖ਼ਲੇ ‘ਤੇ ਵੀ ਰੋਕ ਲਾ ਦਿੱਤੀ ਹੈ।
ਐਮਡੀਯੂ ਦੇ ਮੇਘਨਾ ਗਰਲਜ਼ ਹੋਸਲਟ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਕੁਲਪਤੀ ਨੂੰ ਈ-ਮੇਲ ਰਾਹੀਂ ਸ਼ਿਕਾਇਤ ਭੇਜੀ ਹੈ। ਉਨ੍ਹਾਂ ਲਿਖਿਆ ਹੈ ਕਿ ਫਰੈਂਚ ਭਾਸ਼ਾ ਵਿੱਚ ਡਿਪਲੋਮਾ ਕਰਨ ਵਾਲੀਆਂ ਵਿਦਿਆਰਥਣਾਂ ਵਿੱਚੋਂ ਇੱਕ ਨੇ ਲਿੰਗ ਤਬਦੀਲ ਕਰਵਾਇਆ ਹੈ।

ਸ਼ਿਕਾਇਤ ਵਿੱਚ ਲਿਖਿਆ ਹੈ ਕਿ ਕੁੜੀ ਤੋਂ ਮੁੰਡਾ ਬਣਨ ਦੇ ਬਾਵਜੂਦ ਉਹ ਲੜਕੀਆਂ ਦੇ ਹੋਸਟਲ ਵਿੱਚ ਰਹਿ ਰਹੀ ਹੈ। ਵਿਦਿਆਰਥਣਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਦੋਵੇਂ ਇੱਕ ਅਕੈਡਮੀ ਵਿੱਚ ਨੌਕਰੀ ਕਰਦੀਆਂ ਹਨ ਅਤੇ ਹੋਸਟਲ ਸਿਰਫ ਰਹਿਣ ਲਈ ਲਿਆ ਹੋਇਆ ਹੈ।

ਹੋਸਟਲ ਪ੍ਰਬੰਧਕਾਂ ਨੇ ਦੋਵਾਂ ਵਿਦਿਆਰਥਣਾਂ ਨੂੰ ਆਪਣੇ ਕੁੜੀ ਹੋਣ ਦੇ ਮੈਡੀਕਲ ਪ੍ਰਮਾਣ ਪੱਤਰ ਪੀਜੀਆਈ ਤੋਂ ਤਿਆਰ ਕਰਵਾਉਣ ਲਈ ਕਹਿ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਲਿੰਗ ਬਦਲਾਉਣ ਵਾਲੀ ਵਿਦਿਆਰਥਣ ਹਾਰਮੋਨ ਤਬਦੀਲੀ ਲਈ ਦਿੱਲੀ ਦੇ ਕਿਸੇ ਹਸਪਤਾਲ ਵਿੱਚ ਭਰਤੀ ਹੈ। ਉਸ ਦਾ ਸਮਾਨ ਹੋਸਟਲ ਤੋਂ ਬਾਹਰ ਰਖਵਾ ਦਿੱਤਾ ਗਿਆ ਹੈ।