CM ਪਿਨਰਈ ਵਿਜਯਨ ਵਿਰੁੱਧ ਅਪਮਾਨਜਨਕ ਟਿੱਪਣੀ ਕਰਨ ‘ਤੇ 138 ਲੋਕਾਂ ‘ਤੇ ਕੇਸ ਦਰਜ

 

ਜ਼ਿਆਦਾਤਰ ਮਾਣਹਾਨੀ ਦੇ ਮਾਮਲੇ ਫੇਸਬੁੱਕ ਅਤੇ ਵਟਸਐੱਪ ਫਾਰਵਰਡਜ਼ ਨੂੰ ਲੈ ਕੇ ਹਨ, ਜਦੋਂ ਕਿ ਕੁਝ ਕੇਸ ਨਿੱਜੀ ਅਤੇ ਗਲਤ ਮੈਸੇਜ਼ ਪੋਸਟ ਕਰਨ ਨੂੰ ਲੈ ਕੇ ਹਨ। ਵਿਜਯਨ ਵਿਰੁੱਧ ਪੋਸਟਸ ‘ਚ ਵਾਧਾ ਉਦੋਂ ਹੋਇਆ, ਜਦੋਂ ਸੁਪਰੀਮ ਕੋਰਟ ਨੇ ਸਬਰੀਮਾਲਾ ਮੰਦਰ ‘ਚ ਔਰਤਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਜ਼ਿਕਰਯੋਗ ਹੈ ਕਿ ਇਹ ਡਾਟਾ ਸਦਨ ‘ਚ ਇਕ ਸਵਾਲ ਦੇ ਜਵਾਬ ‘ਚ ਪੇਸ਼ ਕੀਤਾ ਗਿਆ। ਇਕ ਬਹਿਸ ‘ਚ ਹਿੱਸਾ ਲੈਂਦੇ ਹੋਏ ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਰਮੇਸ਼ ਚੇਨਿਥਲਾ ਨੇ ਇਸ ਮੁੱਦੇ ਵੱਲ ਧਿਆਨ ਖਿੱਚਿਆ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਵਿਜਯਨ ਉਨ੍ਹਾਂ ਦੀ ਆਲੋਚਨਾ ਕਰਨ ਵਾਲੇ ਮਾਸੂਮ ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੀ ਤਰ੍ਹਾਂ ਵਤੀਰਾ ਕਰ ਰਹੇ ਹਨ।