ਨਜਾਇਜ ਸਬੰਧਾਂ ਦੇ ਚੱਲਦੇ ਪਤੀ ਵੱਲੋਂ ਪਤਨੀ ਦੀ ਹੱਤਿਆ- ਵੀਡੀਓ ਖ਼ਬਰ ਪੰਜਾਬ ਐਕਸਪ੍ਰੈਸ TV

ਮਾਰਨ ਤੋਂ ਬਾਅਦ ਲਾਸ਼ ਨੂੰ ਜਲਾਉਣ ਦੀ ਕੋਸ਼ਿਸ਼

ਮੋਗਾ, 28 ਅਗਸਤ (ਕਸ਼ਿਸ਼ ਸਿੰਗਲਾ) – ਜਿਲ੍ਹਾ ਮੋਗਾ ਦੇ ਕਸਬੇ ਬਾਘਾ ਪੁਰਾਨਾ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦੇ ਨਾਜਾਇਜ ਸਬੰਧਾਂ ਤੋਂ ਤੰਗ ਆ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬਾਘਾ ਪੁਰਾਨਾ ਦੀ ਪੁਲਿਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਬਣਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਸੁਰਜੀਤ ਸਿੰਘ ਨੇ ਦੱਸਿਆ ਕਿ, ਕਸਬਾ ਬਾਘਾਪੁਰਾਨਾ ਦੇ ਰਹਿਣ ਵਾਲੇ ਦਰਸ਼ਨ ਸਿੰਘ ਦੀ ਪਤਨੀ ਪਰਮਜੀਤ ਕੌਰ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ ਸਬੰਧ ਹੋਣ ਕਾਰਨ ਦਰਸ਼ਨ ਸਿੰਘ ਨੇ ਸੋ ਰਹੀ ਆਪਣੀ ਪਤਨੀ ਉੱਤੇ ਵਾਰ ਕਰ ਕੇ ਮਾਰ ਮੁਕਾਇਆ ਅਤੇ ਬਾਅਦ ਵਿੱਚ ਪੈਟਰੋਲ ਛਿੜਕ ਕੇ ਉਸਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਨ੍ਹਾਂ ਦੇ ਗੁਆਂਢੀਆਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅੱਗ ਨੂੰ ਬੁਝਾਇਆ ਅਤੇ ਮ੍ਰਿਤਕਾ ਦੇ ਪਤੀ ਦਰਸ਼ਨ ਸਿੰਘ ਨੂੰ ਮੌਕੇ ‘ਤੇ ਹੀ ਹਿਰਾਸਤ ਵਿੱਚ ਲੈ ਲਿਆ। ਜਦੋਂ ਕਿ ਮ੍ਰਿਤਕ ਦੀ ਧੀ ਗਗਨਦੀਪ ਅਤੇ ਉਸਦੇ ਜੇਠ ਕਰਮ ਸਿੰਘ ਨੇ ਦੱਸਿਆ ਕਿ, ਲੱਖਾ ਨਾਮ ਦੇ ਵਿਅਕਤੀ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ, ਜਿਸ ‘ਤੇ ਉਸਦੇ ਪਿਤਾ ਇਤਰਾਜ ਕਰਦੇ ਸਨ। ਉਸਦੇ ਚੱਲਦੇ ਉਸਦੇ ਪਿਤਾ ਨੇ ਉਸਦੀ ਮਾਂ ਦੀ ਹੱਤਿਆ ਕੀਤੀ ਹੈ। ਉਸਨੇ ਇਹ ਵੀ ਦੱਸਿਆ ਕਿ, ਮੌਕੇ ਉੱਤੇ ਪਹੁੰਚੀ ਪੁਲਿਸ ਨੂੰ ਮਹੱਲਾ ਵਾਸੀਆਂ ਨੇ ਉਸ ਵਿਅਕਤੀ ਨੂੰ ਵੀ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ, ਪ੍ਰੰਤੂ ਪੁਲਿਸ ਨੇ ਉਸਨੂੰ ਛੱਡ ਦਿੱਤਾ।