ਖ਼ਬਰਾਂ ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਪੰਜਾਬ ਭਾਰਤ ਦਾ ਸੱਭ ਤੋਂ ਅਮਨ ਪਸੰਦ ਸੂਬਾ 2020 ਅਜਾਦੀ ਵੱਲ – ਵੀਡੀਓ ਨਿਊਜ਼

File Photo VIDEO LINK

ਪੰਜਾਬ ਸਰਕਾਰ ਵੱਖਵਾਦੀਆਂ ਨੂੰ ਨਕੇਲ ਪਾਵੇ – ਸਾਂਪਲਾ

ਅਮਰੀਕਾ ਵਿਚ ਸਥਾਪਤ ਹੋਇਆ ਗਰਮ ਦਲੀਆ ਗਰੁੱਪ ਸਿੱਖਸ ਫਾੱਰ ਜਸਟਿਸ (ਐਸ ਐਫ ਜੇ) ਆਪਣੀਆਂ ਗਤੀਵਿਧੀਆਂ ਨਾਲ ਪੰਜਾਬ ਦੇ ਹਾਲਾਤ ਖਰਾਬ ਕਰ ਰਿਹਾ ਹੈ। ਰਿਫਰੈਂਡਮ 2020 ਦੇ ਪੋਸਟਰ ਲਾ ਕੇ ਪੰਜਾਬ ਦੇ ਕਈ ਸ਼ਹਿਰਾਂ ਵਿਚ ਸਿੱਖ ਭਾਈਚਾਰੇ ਨਾਲ ਜੁੜੇ ਲੋਕਾਂ ਨੂੰ ਭੜਕਾਉਣ ਦੇ ਯਤਨ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਅਤੇ ਬੀ ਜੇ ਪੀ ਦੋਹਾਂ ਵੱਲੋਂ ਬੀਤੀ 5 ਜੁਲਾਈ ਨੂੰ ਐਸ ਐਫ ਜੇ ਨੂੰ ਸਿਰੇ ਤੋਂ ਨਕਾਰਿਆ ਗਿਆ ਅਤੇ ਇਨ੍ਹਾਂ ਵੱਲੋਂ ਸਪਸ਼ਟ ਕੀਤਾ ਗਿਆ ਕਿ ਐਸ ਐਫ ਜੇ ਦੇ ਲੀਡਰ ਅਮਰੀਕਾ ਵਿਚ 2020 ਦੇ ਨਾਮ ‘ਤੇ ਪੈਸਾ ਇਕੱਠਾ ਕਰ ਰਹੇ ਹਨ ਅਤੇ ਭੋਲੀ-ਭਾਲੀ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਿਚ ਲੱਗੇ ਹਨ। ਆਪਣੀ ਵਿਦੇਸ਼ ਫੇਰੀ ਤੋਂ ਪਰਤੇ ਬੀ ਜੇ ਪੀ ਦੇ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਨੇ ਅੱਗੇ ਸਪਸ਼ਟ ਕੀਤਾ ਕਿ, ਪੰਜਾਬ ਪਹਿਲਾਂ ਵੀ ਅੱਤਵਾਦ ਦੇ ਕਾਲੇ ਦਿਨ ਦੇਖ ਚੁੱਕਾ ਹੈ ਅਤੇ ਉਨ੍ਹਾਂ ਪੰਜਾਬ ਵਿਚਲੀ ਕਾਂਗਰਸ ਸਰਕਾਰ ਨੂੰ ਅਪੀਲ ਕੀਤੀ ਕਿ, ਉਹ ਵੱਖਵਾਦੀਆਂ ਨੂੰ ਨਕੇਲ  ਪਾਵੇ, ਕਿਉਂਕਿ ਪੰਜਾਬ ਦੇ ਵਾਸੀ ਮੁੜ ਉਨਾਂ ਮਾੜੇ ਹਾਲਾਤਾਂ ਨੂੰ ਨਹੀਂ ਹੰਢਾਉਣਾ ਚਾਹੁੰਦੇ। ਉਨ੍ਹਾਂ ਕਿਹਾ ਕਿ, ਅਜਿਹੇ ਹਾਲਾਤ ਸੂਬੇ ਦੀ ਤਰੱਕੀ ਵਿਚ ਰੋੜਾ ਬਣਦੇ ਹਨ ਅਤੇ ਪੰਜਾਬ ਅਜਿਹੇ ਹਲਾਤਾਂ ਲਈ ਬਿਲਕੁਲ ਵੀ ਤਿਆਰ ਨਹੀਂ ਹੈ। ਧਾਰਮਿਕ ਸਿੱਖ ਜਥੇਬੰਦੀਆਂ ਅਤੇ ਮੁੱਖੀਆਂ ਵੱਲੋਂ ਵੀ ਐਸ ਐਫ ਜੇ ਵੱਲੋਂ 2020 ਦੇ ਪੋਸਟਰ ਤੇ ਸਿੱਖ ਗੁਰੂਆਂ ਅਤੇ ਅਕਾਲ ਤਖ਼ਤ ਦੀਆਂ ਤਸਵੀਰਾ ਲਗਾਏ ਜਾਣ ਦਾ ਖੰਡਨ ਕੀਤਾ ਗਿਆ। ਐਸ ਐਫ ਜੇ ਪੰਜਾਬ ਲਈ ਨਿਆਂ ਨਹੀਂ, ਬਲਕਿ ਅਨਿਆਂ ਲੈ ਕੇ ਆ ਰਹੀ ਹੈ। ਐਸ ਐਫ ਜੇ ਪੰਜਾਬ ਦੇ ਗੁਰੂ ਪੀਰਾਂ ਦੀ ਗੱਲ ਜਾਂ ਉਨ੍ਹਾਂ ਵੱਲੋਂ ਦਿੱਤੇ ਸੰਦੇਸ਼ ਦਾ ਪ੍ਰਚਾਰ ਨਹੀਂ ਕਰ ਰਹੀ ਬਲਕਿ ਆਪਣਾ ਅੱਧਾ ਅਧੂਰਾ ਏਜੰਡਾ ਲੈ ਕੇ ਅਵਾਮ ਨੂੰ ਗੁੰਮਰਾਹ ਕਰ ਰਹੀ ਹੈ। ਪੰਜਾਬ ਇਕ ਸ਼ਾਂਤਮਈ ਸੂਬਾ ਹੈ, ਜਿਥੇ ਹਰ ਧਰਮ, ਮਜ਼ਹਬ ਦੇ ਲੋਕ ਅਮਨ-ਚੈਨ ਨਾਲ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ, ਅਜਿਹੀਆਂ ਧੜੇਬੰਦੀਆਂ ਦਾ ਸਾਰਿਆਂ ਨੂੰ ਵਿਰੋਧ ਹੀ ਨਹੀਂ ਕਰਨਾ ਚਾਹੀਦਾ ਬਲਕਿ ਸਿਰੇ ਤੋਂ ਨਕਾਰਨਾ ਬਣਦਾ ਹੈ। ਸਾਂਪਲਾ ਦੀ ਅਪੀਲ ਨੂੰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ……. ਅਗੇ ਪੜੋ Read More