ਬਾਦਲਾਂ ਦਾ ਤੇ ਮਲੂਕਾ ਦਾ ਪਿੱਟ ਸਿਆਪਾ ਕਰਨ ਈ ਟੀ ਟੀ ਅਧਿਆਪਕ ਟੈਂਕੀ ਤੇ – ਵੀਡੀਓ ਖ਼ਬਰ

 ਪੰਜਾਬ ਭਰ ਵਿੱਚ 3200 ਦੇ ਕਰੀਬ ਈ. ਟੀ. ਟੀ ਅਧਿਆਪਕ ਜੋ 2002 ਤੋਂ 2007 ਤੱਕ 1000 ਰੁਪਏ ਵੇਤਨ ਤੇ ਬੱਚਿਆਂ ਨੂੰ ਪੜਾਂਉਦੇ ਰਹੇ ਤੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਨੇ ਜਿੰਨਾਂ ਨੂੰ 2007 ਵਿੱਚ ਰੇਗੂਲਰ ਨਾ ਕਰਨ ਦੀ ਗੱਲ ਆਖੀ ਤੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਬਾਦਲਾਂ ਤੇ ਸਿੱਖਿਆ ਵਿਭਾਗ ਖਿਲਾਫ ਰੋਸ਼ ਜਾਹਿਰ ਕੀਤਾ ਜਾ ਰਿਹਾ ਤੇ ਇਸ ਦੇ ਤਹਿਤ ਹੀ ਬਰਨਾਲਾ ਦੇ ਪਿੰਡ ਚੀਮਾਂ ਵਿਖੇ ਕੁੱਝ ਈ. ਟੀ. ਟੀ ਅਧਿਆਪਕਾਵਾਂ ਹੱਥਾਂ ਵਿੱਚ ਪਟਰੌਲ ਦੀਆਂ ਬੋਤਲਾਂ ਫੜ• ਪਾਣੀ ਵਾਲੀ 150 ਫੁੱਟ ਉਚੀ ਟੈਂਕੀ ਤੇ ਚੜ ਗਈਆਂ ਤੇ ਨੋਟੀਫਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ। ਮੌਕੇ ਤੇ ਬਰਨਾਲਾ ਦਾ ਸਮੁੱਚਾ ਪੁਲਿਸ ਪ੍ਰਸ਼ਾਸਨ ਐਸ ਡੀ ਐਮ ਪ੍ਰਵੀਨ ਬਾਂਸਲ ਪਹੁੰਚ ਗਏ ਤੇ ਰੋਸ ਪ੍ਰਗਟ ਕਰ ਰਹੇ ਅਧਿਆਪਕਾਂ ਨਾਲ ਗੱਲ ਕਰ ਉਹਨਾਂ ਕੋਲੋਂ ਮੰਗ ਪੱਤਰ ਲਿਆ ਤੇ ਡੀ ਸੀ ਬਰਨਾਲਾ ਨਾਲ ਅਧਿਆਪਕਾਂ ਨੂੰ ਰਾਜ਼ੀ ਕਰ ਲਿਆ ਦੇਰ ਰਾਤ ਤੱਕ ਅਧਿਆਪਕਾਂ ਦਾ ਪੰਜ ਮੈਂਬਰੀ ਵਫਦ ਡੀ ਸੀ ਬਰਨਾਲਾ ਨਾਲ ਗਲਬਾਤ ਕਰ ਰਿਹਾ ਸੀ ਤੇ ਦੇਰ ਰਾਤ ਤੱਕ ਅਧਿਆਪਕ ਟੈਂਕੀ ਤੇ ਮੋਜੂਦ ਸਨ।